August 23, 2026, 1:22 pm
----------- Advertisement -----------
HomeNewsLatest Newsਨੌਜਵਾਨ ਲੜਕੀ ਨਾਲ ਜਬਰ ਜਿਨਾਹ ਕਰਨ, ਤਸ਼ੱਦਦ ਢਾਹੁਣ ਦੇ ਮਾਮਲੇ ’ਚ ਪਰਿਵਾਰ...

ਨੌਜਵਾਨ ਲੜਕੀ ਨਾਲ ਜਬਰ ਜਿਨਾਹ ਕਰਨ, ਤਸ਼ੱਦਦ ਢਾਹੁਣ ਦੇ ਮਾਮਲੇ ’ਚ ਪਰਿਵਾਰ ਨੂੰ ਨਿਆਂ ਦਿਵਾ ਕੇ ਰਹਾਂਗੇ: ਸਿਰਸਾ

Published on

----------- Advertisement -----------

ਨਵੀਂ ਦਿੱਲੀ : – ਭਾਜਪਾ ਦੇ ਸਿੱਖ ਨੇਤਾ ਅਤੇ ਦਿੱਲੀ ਸਿੱਖ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਸ਼ਹਾਦਰਾ ਵਿਚ ਇਕ ਨੌਜਵਾਨ ਲੜਕੀ ਨਾਲ ਜਬਰਜਿਨਾਹ ਕੀਤੇ ਜਾਣ ਅਤੇ ਉਸ ’ਤੇ ਅੰਨਾ ਤਸ਼ੱਦਦ ਕੀਤੇ ਜਾਣ ਦੇ ਮਾਮਲੇ ਵਿਚ ਪੁਲਸ ਨੇ ਹੁਣ ਤੱਕ 12 ਮੁਲਜ਼ਮ ਗ੍ਰਿਫ਼ਤਾਰ ਕਰ ਲਏ ਹਨ ਜਦੋਂ ਕਿ ਬਾਕੀ ਰਹਿੰਦੇ ਮੁਲਜ਼ਮ ਵੀ ਜਲਦੀ ਹੀ ਗ੍ਰਿਫ਼ਤਾਰ ਕੀਤੇ ਜਾਣਗੇ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਿਰਸਾ ਨੇ ਕਿਹਾ ਕਿ ਉਹ ਇਸ ਮਾਮਲੇ ਵਿਚ ਲਗਾਤਾਰ ਉਚ ਪੁਲਸ ਅਧਿਕਾਰੀਆਂ ਦੇ ਸੰਪਰਕ ਵਿਚ ਹਨ ਅਤੇ ਉਨ੍ਹਾਂ ਦੀ ਸਪੈਸ਼ਲ ਪੁਲਸ ਕਮਿਸ਼ਨਰ ਸ਼੍ਰੀ ਐਸ. ਠਾਕੁਰ ਅਤੇ ਡੀ. ਸੀ. ਪੀ. ਨਾਲ ਵੀ ਗੱਲਬਾਤ ਹੋਈ ਹੈ ਤੇ ਪੁਲਸ ਨੇ ਉਨ੍ਹਾਂ ਦੱਸਿਆ ਹੈ ਕਿ ਇਹ ਮਾਮਲਾ ਇਕੋ ਭਾਈਚਾਰੇ ਨਾਲ ਸਬੰਧਤ ਬੰਦਿਆਂ ਦੀ ਆਪਸੀ ਰੰਜਿਸ਼ ਦਾ ਹੈ।

ਜਿਸ ਪਰਿਵਾਰ ਨੇ ਇਹ ਲੜਕੀ ’ਤੇ ਤਸ਼ੱਦਦ ਢਾਹਿਆ ਹੈ, ਉਸ ਪਰਿਵਾਰ ਦੇ ਇਕ ਲੜਕੇ ਨੇ ਇਕ ਤਰਫਾ ਪਿਆਰ ਵਿਚ ਖੁਦਕੁਸ਼ੀ ਕਰ ਲਈ, ਜਿਸ ਤੋਂ ਭੜਕੇ ਪਰਿਵਾਰ ਨੇ ਇਹ ਘਿਨਾਉਣਾ ਕਾਰਾ ਕੀਤਾ ਹੈ ਜੋ ਕਿ ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਦੱਸਿਆ ਕਿ ਪੁਲਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਵਾਇਆ ਹੈ ਕਿ ਇਸ ਮਾਮਲੇ ਵਿਚ ਮੁਲਜ਼ਮ ਪਰਿਵਾਰ ਦੇ ਮੈਂਬਰਾਂ ਸਮੇਤ ਆਲੇ ਦੁਆਲੇ ਖੜ੍ਹੇ ਹੋਰ ਵੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ।

ਸ਼ਾਹਦਰਾ ਦੇ ਕਸਤੂਰਬਾ ਨਗਰ ਵਿੱਚ ਇੱਕ ਔਰਤ ਨਾਲ ਬੇਰਹਿਮੀ ਨਾਲ ਸਲੂਕ ਕੀਤਾ ਗਿਆ। ਉਸ ਦੇ ਮਾਮਲੇ ‘ਚ ਸਾਹਮਣੇ ਆਏ ਹੈਰਾਨ ਕਰਨ ਵਾਲੇ ਵੇਰਵੇ!
ਸਿਰਫ਼ ਦੋਸ਼ੀਆਂ ਨੂੰ ਫੜਨਾ ਹੀ ਕਾਫ਼ੀ ਨਹੀਂ ਹੈ। ਸਮਾਜਿਕ ਤਬਕੇ ਦੇ ਇਸ ਰੁਝਾਨ ਨੂੰ ਠੱਲ੍ਹ ਪਾਉਣ ਲਈ ਸਾਰੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਲੋੜ ਹੈ, ਸਿਰਸਾ ਨੇ ਟਵੀਟ ਕੀਤਾ |

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਰਤਾਰਪੁਰ ‘ਚ ਦਿਲ ਦਹਿਲਾਉਣ ਵਾਲੀ ਘਟਨਾ, ਔਰਤ ਨੂੰ ਹਾਰਪਿਕ ਪਿਲਾ ਕੇ ਮਾਰਨ ਦੀ ਕੋਸ਼ਿਸ਼; ਪਤੀ-ਸੱਸ ‘ਤੇ ਕੇਸ

ਜਲੰਧਰ ਦੇ ਕਰਤਾਰਪੁਰ ਥਾਣੇ ‘ਚ ਇੱਕ ਔਰਤ ਨੂੰ ਹਾਰਪਿਕ ਪਿਲਾ ਕੇ ਮਾਰਨ ਦੀ ਕੋਸ਼ਿਸ਼...

ਪੰਜਾਬ ਦੇ ਸਾਬਕਾ DGP ਮੁਹੰਮਦ ਮੁਸਤਫ਼ਾ ਨੂੰ ਰਾਜਾ ਵੜਿੰਗ ਨੇ ਭੇਜਿਆ ਨੋਟਿਸ, ਨਿੱਜੀ ਟਿੱਪਣੀਆਂ ਕਰਨ ਦੇ ਲਗਾਏ ਇਲਜ਼ਾਮ

ਪੰਜਾਬ ਕਾਂਗਰਸ ਅੰਦਰ ਚੱਲ ਰਹੇ ਅੰਦਰੂਨੀ ਕਲੇਸ਼ ਤੇ ਤਿੱਖੀ ਬਿਆਨਬਾਜ਼ੀ ਵਿਚਾਲੇ ਇਕ ਹੋਰ ਵੱਡਾ...

‘ਸੱਜਣ ਕੁਮਾਰ ਸਿੱਖ ਕੌਮ ਦਾ ਕਾਤਲ ਹੈ, ਉਸ ਦਾ ਨਾਂ ਲੈਣਾ ਹੀ ਵੱਡਾ ਪਾਪ’-ਸਾਬਕਾ CM ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ

ਪੰਜਾਬ ਦੇ ਸਾਬਕਾ ਸੀਐੱਮ ਤੇ ਕਾਂਗਰਸ ਕਾਰਜ ਸੰਮਤੀ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਸਿੱਖ...

ਰਾਜਪਾਲ ਨੂੰ ਮਿਲਣਗੇ CM ਭਗਵੰਤ ਮਾਨ , ਜਗਤਾਰ ਸਿੰਘ ਹਵਾਰਾ ਦੇ ਪੈਰੋਲ ਮਾਮਲੇ ਸਮੇਤ ਕਈ ਮੁੱਦਿਆਂ ‘ਤੇ ਹੋਵੇਗੀ ਚਰਚਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਦੁਪਹਿਰ ਕਰੀਬ 2:30 ਵਜੇ ਪੰਜਾਬ ਦੇ ਰਾਜਪਾਲ...

ਰਣਜੀਤ ਸਿੰਘ ਨੂੰ ਲੀਗਲ ਨੋਟਿਸ ਜਾਰੀ,ਡਾ. ਗੁਰਪ੍ਰੀਤ ਕੌਰ ਵੱਲੋਂ ਲੀਗਲ ਨੋਟਿਸ ਜਾਰੀ

 ਵਿਧਾਨ ਸਭਾ ਹਲਕਾ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਜੀਜਾ ਰਣਜੀਤ...

ਸੱਜਣ ਕੁਮਾਰ ਨੂੰ ਰੋਲ ਮਾਡਲ ਦੱਸਣ ਤੇ ਭੜਕੀ AAP, MLA ਧਾਲੀਵਾਲ ਦਾ ਕਾਂਗਰਸ ਤੇ ਅਕਾਲੀ-BJP ਗੱਠਜੋੜ ਤੇ ਤਿੱਖਾ ਹਮਲਾ

ਅਜਨਾਲਾ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਮੁੱਖ ਬੁਲਾਰੇ ਕੁਲਦੀਪ...

ਬਚਪਨ ਵਿੱਚ ਅਨਾਥ ਹੋਈ ਆਇਸ਼ਾ ਵਹਾਬ ਨੇ ਰਚਿਆ ਇਤਿਹਾਸ, ਬਣੀ ਪਹਿਲੀ ਅਫ਼ਗਾਨ-ਅਮਰੀਕੀ ਕਾਂਗਰਸ ਮੈਂਬਰ

ਪ੍ਰੋਗਰੈਸਿਵ ਡੈਮੋਕ੍ਰੇਟਿਕ ਆਗੂ ਆਇਸ਼ਾ ਵਹਾਬ ਨੇ ਅਮਰੀਕੀ ਸਿਆਸਤ ਵਿੱਚ ਵੱਡਾ ਮੁਕਾਮ ਹਾਸਲ ਕੀਤਾ ਹੈ।...

ਅਕਾਲੀ ਦਲ ਵਾਰਿਸ ਪੰਜਾਬ ਨੇ Papalpreet Singh ਨੂੰ ਮਜੀਠਾ ਤੋਂ ਉਮੀਦਵਾਰ ਐਲਾਨਿਆ

ਅਕਾਲੀ ਦਲ 'ਵਾਰਿਸ ਪੰਜਾਬ ਦੇ' ਨੇ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ...

ਪੰਜਾਬ ‘ਚ ਟ੍ਰੈਫਿਕ ਚਲਾਨਾਂ ਦਾ ਨਵਾਂ ਰਿਕਾਰਡ, 7 ਮਹੀਨਿਆਂ ‘ਚ 41 ਲੱਖ, ਚਲਾਨ ਵਧੇ ਪਰ ਵਸੂਲੀ ਘਟੀ

ਪੰਜਾਬ ਵਿੱਚ ਟ੍ਰੈਫਿਕ ਚਲਾਨਾਂ ਵਿੱਚ ਭਾਰੀ ਵਾਧਾ ਹੋਇਆ ਹੈ। 2026 ਦੇ ਸਿਰਫ਼ ਸੱਤ ਮਹੀਨਿਆਂ...