ਏਅਰ ਇੰਡੀਆ ਐਕਸਪ੍ਰੈਸ ਦੇ ਇੱਕ ਜਹਾਜ਼ ਦੇ ਇੰਜਣ ਵਿੱਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਘਟਨਾ ਦੇ ਤੁਰੰਤ ਬਾਅਦ ਫਲਾਈਟ ਦੀ ਅਬੂ ਧਾਬੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕੀਤੀ ਗਈ। ਇਹ ਫਲਾਈਟ ਆਬੂ ਧਾਬੀ ਤੋਂ ਕਾਲੀਕਟ ਆ ਰਹੀ ਸੀ। ਏਅਰ ਇੰਡੀਆ ਐਕਸਪ੍ਰੈਸ ਮੁਤਾਬਕ ਸਾਰੇ 184 ਯਾਤਰੀ ਸੁਰੱਖਿਅਤ ਹਨ।
ਏਅਰ ਇੰਡੀਆ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਨੇ ਸ਼ੁੱਕਰਵਾਰ ਸਵੇਰੇ ਕੇਰਲ ਦੇ ਕਾਲੀਕਟ ਲਈ ਉਡਾਣ ਭਰੀ ਸੀ। ਟੇਕ-ਆਫ ਦੌਰਾਨ ਇਸ ਦੇ ਫਲਾਈਟ ਮੈਨੇਜਮੈਂਟ ਸਿਸਟਮ ‘ਚ ਤਕਨੀਕੀ ਖਰਾਬੀ ਆ ਗਈ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਇਸ ਨੂੰ ਵਾਪਸ ਆਬੂ ਧਾਬੀ ਭੇਜ ਦਿੱਤਾ ਗਿਆ ਅਤੇ ਸੁਰੱਖਿਅਤ ਲੈਂਡਿੰਗ ਕਰਵਾਈ ਗਈ।
ਡੀਜੀਸੀਏ ਨੇ ਜਾਣਕਾਰੀ ਦਿੱਤੀ ਹੈ ਕਿ ਏਅਰ ਇੰਡੀਆ ਐਕਸਪ੍ਰੈਸ ਬੀ737-800 ਏਅਰਕ੍ਰਾਫਟ ਜੋ ਫਲਾਈਟ ਨੰਬਰ IX 348 ਵਜੋਂ ਆਪਰੇਟ ਕੀਤਾ ਜਾ ਰਿਹਾ ਸੀ, ਉਸ ਦੇ ਇੰਜਣ ਨੰਬਰ 1 ਵਿੱਚ ਅੱਗ ਲੱਗਣ ਕਾਰਨ ਵਾਪਸ ਮੋੜ ਦਿੱਤਾ ਗਿਆ ਸੀ। ਡੀਜੀਸੀਏ ਨੇ ਕਿਹਾ ਕਿ VT-AYC ਨੰਬਰ ਨਾਲ ਰਜਿਸਟਰਡ ਜਹਾਜ਼ ਅੱਗ ਲੱਗਣ ਸਮੇਂ ਇਹ 1000 ਫੁੱਟ ਦੀ ਉਚਾਈ ‘ਤੇ ਸੀ। ਸਾਰੇ 184 ਯਾਤਰੀ ਸੁਰੱਖਿਅਤ ਹਨ।
----------- Advertisement -----------
ਆਬੂ ਧਾਬੀ ਤੋਂ ਕਾਲੀਕਟ ਆ ਰਹੀ ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਦੇ ਇੰਜਣ ‘ਚ ਲੱਗੀ ਅੱਗ
Published on
----------- Advertisement -----------

----------- Advertisement -----------