ਅੱਜ ਮਿਤੀ 21 ਅਪ੍ਰੈਲ 2022 ਦਿਨ ਵੀਰਵਾਰ ਨੂੰ ਗੁਰਦੁਆਰਾ ਭੋਰਾ ਸਾਹਿਬ ਜਨਮ ਸਥਾਨ ਭਾਈ ਦਿਤ ਸਿੰਘ ਪਿੰਡ ਨੰਦਪੁਰ ਕਲੌੜ ਵਿਖੇ ਗਿਆਨੀ ਦਿਤ ਸਿੰਘ ਜੀ ਦੇ 172 ਵੇਂ ਜਨਮ ਦਿਨ ਮੌਕੇ ਸਨਮਾਣ ਸਮਾਗਮ ਅਤੇ ਕਵੀ ਦਰਬਾਰ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅਦਾਰਾ ਭਾਈ ਦਿੱਤ ਸਿੰਘ ਪੱਤ੍ਰਿਕਾ ਵੱਲੋਂ ਕਰਵਾਇਆ ਗਿਆ। ਸਮਾਗਮ ਵਿਚ ਸ.ਸ਼ਮਸ਼ੇਰ ਸਿੰਘ ਕੁਰਾਲੀ,ਡਾ.ਦਵਿੰਦਰ ਸੈਫੀ,ਫਰੀਦਕੋਟ,ਪ੍ਰੋਫੈਸਰ ਰਣਜੀਤ ਸਿੰਘ ਅਜਾਦ ਕਾਂਜਲਾ ਨੂੰ ਫਖਰ-ਏ-ਕੌਮ ਪੰਥ ਰਤਨ ਗਿਆਨੀ ਦਿੱਤ ਸਿੰਘ ਅਵਰਡ ਨਾਲ ਸਨਮਾਨਿਤ ਕੀਤਾ ਗਿਆ। ਬਖਸ਼ੀਸ਼ ਸਿੰਘ ਕਲੌੜ ਅਤੇ ਜਸਪਾਲ ਸਿੰਘ ਸੋਮਲ ਨੂੰ ਗਿਆਨੀ ਦਿੱਤ ਸਿੰਘ ਦੇ ਵਿਸ਼ੇਸ਼ ਅਵਾਰਡ ਨਾਲ ਸਨਮਤਨਿਤ ਕੀਤਾ ਗਿਆ। ਬਾਲ ਕਵੀ ਦਰਬਾਰ ਵਿਚ ਬੀਬਾ ਸੁੱਖਪ੍ਰੀਤ ਕੌਰ, ਕਰਮਨਪਾਲ ਕੌਰ,ਤਵਲੀਨ ਕੌਰ,ਸੁੱਖਮਨਦੀਪ ਸਿੰਘ,ਜਸਲੀਨ ਕੌਰ ਨੇ ਭਾਗ ਲਿਆ। ਅੰਤਰ-ਰਾਸ਼ਟਰੀ ਕਵੀ ਗੁਰਦਿਆਲ ਸਿੰਘ ਨਿਮਰ,ਭਗਤ ਸਿੰਘ ਬੀਰ,ਰਣਜੀਤ ਸਿੰਘ ਖਾਲਸਾ ਅਤੇ ਬੀਬੀ ਆਸ਼ਾ ਕੰਵਲ ਨੇ ਕਵਿਤਾ ਦੁਆਰਾ ਗੁਰਇਤਿਹਾਸ ਪੇਸ਼ ਕੀਤਾ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਦੇ ਪ੍ਰਧਾਨ ਪ੍ਰੋਫੈਸਰ ਸ਼ਾਮ ਸਿੰਘ, ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਨੇ ਭਾਈ ਦਿਤ ਸਿੰਘ ਦੇ ਜੀਵਨ ਬਾਰੇ ਵਿਚਾਰ ਪ੍ਰਗਟ ਕੀਤੇ। ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿਧੂ ਵਿਸ਼ੇਸ ਤੌਰ ਉਤੇ ਸ਼ਾਮਲ ਹੋਏ। ਜਥੇਦਾਰ ਗਿਆਨੀ ਕੇਵਲ ਸਿੰਘ ਨੇ ਸਿੱਖ ਪੰਥ ਲਈ ਗਿਆਨੀ ਦਿਤ ਸਿੰਘ ਦੀ ਵਿਚਾਰਧਾਰਾ ਦੀ ਪਹਿਰੇਦਾਰੀ ਕਰਨ ਦੀ ਵਕਾਲਤ ਕੀਤੀ। ਇਸ ਮੌਕੇ ਗਿਆਨ ਪ੍ਰਗਾਸ ਟਰਸਟ ਲੁਧਿਆਣਾ ਤੋਂ ਭਾਈ ਮੇਜਰ ਸਿੰਘ , ਸਵਰਨ ਸਿੰਘ, ਸਤਨਾਮ ਸਿੰਘ ਰਜਿਸਤਾਨੀ,ਨਵਤੇਜ ਸਿੰਘ ਡੇਰਾਬਸੀ ਅਤੇ ਮੋਹਿੰਦਰ ਸਿੰਘ ਮੁਰਿੰਡਾ ਨੇ ਹਾਜਰੀ ਭਰੀ। ਪ੍ਰਸਿਧ ਲੇਖਕ ਮਨਮੋਹਨ ਸਿੰਘ ਦਾਂਉਮਾਜਰਾ ਨੇ ਗਿਆਨੀ ਦਿੱਤ ਸਿੰਘ ਦੀ ਸਹਿਤਕ ਦੇਣ ਬਾਰੇ ਖੋਜ ਭਪੂਰ ਜਾਣਕਾਰੀ ਦਿਤੀ। ਇਸ ਸਨਮਾਨ ਸਮਾਗਮ ਵਿਚ ਸ਼ਾਮਲ ਹੋਣ ਵਾਲੇ ਵਿਦਵਾਨਾਂ ਦੇ ਧੰਨਵਾਦ ਅਦਾਰਾ ਭਾਈ ਦਿੱਤ ਸਿੰਘ ਪੱਤ੍ਰਿਕਾ ਦੇ ਮੁੱਖ ਸੰਪਾਦਕ ਪ੍ਰਿੰਸੀਪਲ ਨਸੀਬ ਸਿੰਘ ਸੇਵਕ ਦੁਆਰਾ ਕੀਤਾ ਗਿਆ।
----------- Advertisement -----------
ਗਿਆਨੀ ਦਿਤ ਸਿੰਘ ਜੀ ਦੇ 172 ਵੇਂ ਜਨਮ ਦਿਨ ਮੌਕੇ ਸਨਮਾਣ ਸਮਾਗਮ ਤੇ ਕਵੀ ਦਰਬਾਰ ਕਰਵਾਇਆ
Published on
----------- Advertisement -----------












