August 1, 2026, 5:31 am
----------- Advertisement -----------
HomeNewsLatest Newsਲੁਧਿਆਣਾ ‘ਚ ਹਜ਼ਾਰਾਂ ਮੁਸਲਮਾਨ ਬੇਟੀਆਂ ਨੇ ਕੱਢਿਆ ਹਿਜਾਬ ਮਾਰਚ

ਲੁਧਿਆਣਾ ‘ਚ ਹਜ਼ਾਰਾਂ ਮੁਸਲਮਾਨ ਬੇਟੀਆਂ ਨੇ ਕੱਢਿਆ ਹਿਜਾਬ ਮਾਰਚ

Published on

----------- Advertisement -----------

ਲੁਧਿਆਣਾ : – ਕਰਨਾਟਕਾ ਦੇ ਇੱਕ ਕਾਲਜ ‘ਚ ਮੁਸਲਮਾਨ ਵਿਦਿਆਰਥਣਾਂ ਨੂੰ ਹਿਜਾਬ ਪਹਿਨਣ ‘ਤੇ ਕੱਟਰਪੰਥੀ ਸੰਗਠਨਾਂ ਵੱਲੋਂ ਬੀਤੇ ਦਿਨੀ ਇੱਕ ਇੱਕਲੀ ਮੁਸਲਮਾਨ ਬੇਟੀ ‘ਤੇ ਹੱਲਾ ਬੋਲਣ ਦੀ ਘਟਨਾ ਤੋਂ ਬਾਅਦ ਅੱਜ ਪੰਜਾਬ ਦੇ ਲੁਧਿਆਣਾ ‘ਚ ਹਜਾਰਾਂ ਦੀ ਗਿਣਤੀ ‘ਚ ਮੁਸਲਮਾਨ ਭੈਣਾਂ – ਬੇਟੀਆਂ ਨੇ ਅਜਾਦੀ ਲੜਾਈ ‘ਚ ਸ਼ਾਮਿਲ ਰਹੀ ਜਮਾਤ ਮਜਲਿਸ ਅਹਿਰਾਰ ਇਸਲਾਮ ਦੇ ਪ੍ਰਧਾਨ ਅਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਦੀ ਅਗੁਵਾਈ ‘ਚ ਸ਼ਹਿਰ ਦੇ ਪ੍ਰਸਿੱਧ ਨਾਮਧਾਰੀ ਸ਼ਹੀਦੀ ਸਮਾਰਕ ਤੋਂ ਹਿਜਾਬ ਮਾਰਚ ਸ਼ੁਰੂ ਕੀਤਾ ਜੋਕਿ ਮਸਜਿਦ ਅਹਿਰਾਰ ਬਰਾਉਨ ਰੋਡ ਤੋਂ ਸੁਭਾਨੀ ਬਿਲਡਿੰਗ, ਸ਼ਾਹਪੁਰ ਰੋਡ ਤੋਂ ਜਾਮਾ ਮਸਜਿਦ ਪਹੁੰਚਿਆ ਅਤੇ ਫਿਰ ਉੱਥੇ ਤੋਂ ਪੁਰਾਣੀ ਜੇਲ ਰੋਡ ਹੁੰਦੇ ਹੋਏ ਸਿਵਲ ਹਸਪਤਾਲ ਦੇ ਨੇੜੇ ਖ਼ਤਮ ਹੋਇਆ। ਮਾਰਚ ‘ਚ ਵੱਡੀ ਗਿਣਤੀ ‘ਚ ਮੁਸਲਮਾਨ ਵਿਦਿਆਰਥਣਾਂ ਅਤੇ ਉਨਾਂ ਦੇ ਪਰਿਵਾਰ ਦੀਆਂ ਔਰਤਾਂ ਵੀ ਮੌਜੂਦ ਸਨ। ਮਾਰਚ ‘ਚ ਸ਼ਾਮਿਲ ਔਰਤਾਂ ਸਾਡੀ ਪਹਿਚਾਣ ਸਾਡਾ ਹੱਕ, ਗੁੰਡਾਗਰਦੀ ਨਹੀਂ ਚੱਲੇਗੀ, ਅਲੱਾਹ – ਹੂ – ਅਕਬਰ, ਹਿੰਦੂ-ਮੁਸਲਮਾਨ-ਸਿੱਖ-ਇਸਾਈ, ਆਪਸ ‘ਚ ਹਨ ਭਾਈ- ਭਾਈ ਦੇ ਨਾਰੇ ਲਗਾ ਰਹੀਆਂ ਸਨ। ਇਸ ਮੌਕੇ ‘ਤੇ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਅੱਜ ਪੰਜਾਬ ਅਤੇ ਲੁਧਿਆਣਾ ਦੀ ਇਹ ਬੇਟੀਆਂ ਅਤੇ ਭਰਾ ਆਪਣੀ ਉਸ ਬਹਾਦੁਰ ਕਰਨਾਟਕੀ ਭੈਣ ਨੂੰ ਸਲਾਮ ਕਰਣ ਲਈ ਇਕੱਠੇ ਹੋਏ ਹਨ ਜਿਸਨੇ ਦਰਜਨਾਂ ਗੁੰਡੀਆਂ ਦੇ ਸਾਹਮਣੇ ਬਹਾਦਰੀ ਅਤੇ ਹਿੰਮਤ ਵਿਖਾ ਕੇ ਦੁਨੀਆ ਭਰ ਦੀਆਂ ਬੇਟੀਆਂ ਨੂੰ ਨਵਾਂ ਹੌਸਲਾ ਦਿੱਤਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਮੁਸਕਾਨ ਨੇ ਜੋ ਅੱਲਾਹ ਹੂ ਅਕਬਰ ਦਾ ਨਾਰਾ ਲਗਾਇਆ ਉਸਦੀ ਅਵਾਜ ਅੱਜ ਦੁਨੀਆ ਭਰ ‘ਚ ਸੁਣੀ ਜਾ ਰਹੀ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਧਰਮ ਦੇ ਨਾਮ ‘ਤੇ ਰਾਜਨੀਤੀ ਕਰਣ ਵਾਲੇ ਕੰਨ ਖੋਲ ਕੇ ਸੁਣ ਲੈਣ ਅਸੀ ਆਪਣੀ ਮਜਹਬੀ ਆਜ਼ਾਦੀ ‘ਤੇ ਕਿਸੇ ਨੂੰ ਵੀ ਡਾਕਾ ਨਹੀਂ ਮਾਰਨ ਦੇਵਾਂਗੇ। ਸ਼ਾਹੀ ਇਮਾਮ ਨੇ ਕਿਹਾ ਕਿ ਸਾਡੇ ਦੇਸ਼ ਦਾ ਸੰਵਿਧਾਨ ਸਾਰਿਆ ਨੂੰ ਆਪਣੇ-ਆਪਣੇ ਧਰਮ ‘ਤੇ ਚੱਲਣ ਦੀ ਆਜ਼ਾਦੀ ਦਿੰਦਾ ਹੈ, ਬੁਰਖਾ ਜਾਂ ਹਿਜਾਬ ਪਾ ਕੇ ਸਦੀਆਂ ਤੋਂ ਮੁਸਲਮਾਨ ਬੱਚੀਆਂ ਦੇਸ਼ ‘ਚ ਪੜਦੀਆਂ ਆ ਰਹੀਆਂ ਹਨ, ਫਿਰ ਅੱਜ ਅਚਾਨਕ ਅਜਿਹਾ ਕੀ ਹੋ ਗਿਆ, ਹੋਇਆ ਕੁੱਝ ਨਹੀਂ ਸਿਰਫ ਸਸਤੀ ਸਿਆਸਤ ਕਰਨਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਦੇਸ਼ ‘ਚ ਵੱਖ-ਵੱਖ ਸਮੁਦਾਏ ਹਨ ਅਤੇ ਉਨਾਂ ਨੂੰ ਮੰਨਣ ਵਾਲੇ ਆਪਣਾ ਚੋਲਾ ਪਹਿਣ ਕੇ ਪੜਣ ਜਾਂਦੇ ਹਨ ਤਾਂ ਫਿਰ ਹਿਜਾਬ ‘ਤੇ ਇਹ ਤਮਾਸ਼ਾ ਕਿਉ। ਉਨਾਂ ਕਿਹਾ ਦੀ ਦਰਅਸਲ ਇਹ ਕੁਝ ਲੋਕ ਦੇਸ਼ ਦੀ ਜਨਤਾ ਨੂੰ ਧਰਮ ਦੇ ਨਾਮ ‘ਤੇ ਵੱਖ-ਵੱਖ ਕਰਕੇ ਹਮੇਸ਼ਾ ਲਈ ਸੱਤਾ ‘ਚ ਰਹਿਣਾ ਚਾਹੁੰਦੇ ਹਨ ਲੇਕਿਨ ਭਾਰਤ ‘ਚ ਕਦੇ ਅਜਿਹਾ ਹੋਣ ਵਾਲਾ ਨਹੀਂ ਹੈ ਕਿਉਂਕਿ ਇੱਥੇ ਸਦੀਆਂ ਤੋਂ ਸਾਰੇ ਧਰਮਾਂ ਦੇ ਲੋਕ ਆਪਸ ‘ਚ ਮਿਲ ਜੁਲ ਕੇ ਰਹਿੰਦੇ ਹਨ। ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਸੰਪ੍ਰਦਾਇਕ ਤਾਕਤਾਂ ਜਿੰਨੀ ਨਫਰਤ ਫੈਲਾਉਣ ਦੀ ਕੋਸ਼ਿਸ਼ਾਂ ਕਰਦੀਆਂ ਹਨ, ਲੋਕਤੰਤਰ ਉਨਾਂ ਹੀ ਮਜਬੂਤ ਹੁੰਦਾ ਜਾ ਰਿਹਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

• ਹਰਿਆਣਾ ਦਾ ਭਿਵਾਨੀ ਬਣ ਗਿਆ ਹੈ ਨਕਲ ਦਾ ਗੜ੍ਹ; ਹਰਿਆਣਾ ਦੇ ਪਾਲੇ ਪੇਪਰ ਲੀਕ ਮਾਫੀਆ ਨੇ ਹਜ਼ਾਰਾਂ ਨੌਜਵਾਨਾਂ ਦੇ ਸੁਪਨਿਆਂ ਦਾ ਕਤਲ ਕੀਤਾ:...

ਚੰਡੀਗੜ੍ਹ; 31 ਜੁਲਾਈ:ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਕਿਹਾ ਕਿ ਪੰਜਾਬ...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ

*ਸੁਨਾਮ ਊਧਮ ਸਿੰਘ ਵਾਲਾ, 31 ਜੁਲਾਈ*:ਮਹਾਨ ਇਨਕਲਾਬੀ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ...

ਪੰਜਾਬ ਦੇ ਲੋਕ ਭਗਵੰਤ ਮਾਨ ਸਰਕਾਰ ਨੂੰ ਮੁੜ ਚੁਣਨ ਦਾ ਮਨ ਬਣਾ ਚੁੱਕੇ ਹਨ, ਕਾਂਗਰਸ ਸਿਰਫ਼ ਆਪਸ ਵਿੱਚ ਹੀ ਲੜ ਰਹੀ ਹੈ: ਬਲਤੇਜ ਪੰਨੂ

*ਚੰਡੀਗੜ੍ਹ 31 ਜੁਲਾਈ,2026*:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਪੰਜਾਬ...

ਦੇਸ਼ ਸ਼ਹੀਦ ਊਧਮ ਸਿੰਘ ਜੀ ਦੀ ਲਾਮਿਸਾਲ ਦੇਸ਼ ਭਗਤੀ ਅਤੇ ਕੁਰਬਾਨੀ ਲਈ ਹਮੇਸ਼ਾ ਰਿਣੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਸੁਨਾਮ ਊਧਮ ਸਿੰਘ ਵਾਲਾ, 31 ਜੁਲਾਈ,2026*:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ...

ਪੰਜਾਬ ਸਰਕਾਰ ਪਹਿਲੀ ਅਗਸਤ ਤੋਂ ਖਾਟੂ ਸ਼ਿਆਮ, ਸਾਲਾਸਰ, ਵ੍ਰਿੰਦਾਵਨ ਅਤੇ ਰਿਸ਼ੀਕੇਸ਼ ਲਈ ਮੁਫ਼ਤ ਤੀਰਥ ਯਾਤਰਾ ਕਰਵਾਏਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਮੁਹਾਲੀ (ਐਸ.ਏ.ਐਸ. ਨਗਰ), 31 ਜੁਲਾਈ,2026*:ਇੱਥੇ "ਹਰਿ ਹਰਿ ਮਹਾਦੇਵ" ਦੇ ਜੈਕਾਰਿਆਂ ਅਤੇ ਅਲੌਕਿਕ ਮਾਹੌਲ ਵਿਚਕਾਰ...

ਸ਼ਾਹਕੋਟ ‘ਚ ਫ਼ੌਜ ਦੇ ਟਰੱਕ ਦੀ ਟੱਕਰ ਨਾਲ ਕਿਸਾਨ ਦੀ ਮੌਤ, ਪੀੜਤ ਪਰਿਵਾਰ ਨੂੰ 10 ਸਾਲ ਬਾਅਦ ਮਿਲਿਆ ਇਨਸਾਫ਼; ਹੁਣ ਮਿਲੇਗਾ 35 ਲੱਖ ਦਾ...

ਸੜਕ ਹਾਦਸੇ 'ਚ ਜਾਨ ਗੁਆਉਣ ਵਾਲੇ ਇੱਕ ਕਿਸਾਨ ਦੇ ਪਰਿਵਾਰ ਨੂੰ ਮੋਟਰ ਐਕਸੀਡੈਂਟ ਕਲੇਮ...

35 ਸਾਲਾਂ ਦੀ ਸਮਰਪਿਤ ਸੇਵਾਵਾਂ ਉਪਰੰਤ ਜੁਆਇੰਟ ਡਾਇਰੈਕਟਰ ਸ਼ਿਖਾ ਨੇਹਰਾ ਹੋਏ ਸੇਵਾਮੁਕਤ

ਚੰਡੀਗੜ੍ਹ (30 ਜੁਲਾਈ 2026)ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਦੀ ਜੁਆਇੰਟ ਡਾਇਰੈਕਟਰ ਸ਼ਿਖਾ ਨੇਹਰਾ...

ਲਵ ਮੈਰਿਜ ਕਰਵਾਉਣ ਤੋਂ ਬਾਅਦ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਘਰਵਾਲੇ ਨੂੰ ਮਾਰਿਆ, 12 ਫੁੱਟ ਡੂੰਘੇ ਟੋਏ ਵਿਚ ਦੱਬੀ ਲਾਸ਼

ਗੁਜਰਾਤ ਦੇ ਰਾਜਕੋਟ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਕ...