November 18, 2026, 12:57 am
----------- Advertisement -----------
HomeNewsAutomobilesHyundai Creta Adventure ਅਤੇ Alcazar Adventure ਦਾ ਟੀਜ਼ਰ ਰਿਲੀਜ਼, ਸ਼ਾਨਦਾਰ ਲੁੱਕ ਨਾਲ...

Hyundai Creta Adventure ਅਤੇ Alcazar Adventure ਦਾ ਟੀਜ਼ਰ ਰਿਲੀਜ਼, ਸ਼ਾਨਦਾਰ ਲੁੱਕ ਨਾਲ ਹੋਵੇਗੀ ਲਾਂਚ

Published on

----------- Advertisement -----------

Hyundai ਭਾਰਤ ‘ਚ ਆਪਣੀ ਮਸ਼ਹੂਰ SUV Creta ਅਤੇ Alcazar ਦਾ ਐਡਵੈਂਚਰ ਐਡੀਸ਼ਨ ਲਿਆਉਣ ਵਾਲੀ ਹੈ, ਜਿਸ ਦਾ ਪਹਿਲਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਨ੍ਹਾਂ SUV ਦੇ ਸਪੈਸ਼ਲ ਐਡੀਸ਼ਨ ਜਲਦੀ ਹੀ ਭਾਰਤ ਵਿੱਚ ਲਿਆਂਦੇ ਜਾਣਗੇ, ਜਿਨ੍ਹਾਂ ਦੇ ਨਾਮ ਪਹਿਲਾਂ ਹੀ ਟ੍ਰੇਡਮਾਰਕ ਕੀਤੇ ਜਾ ਚੁੱਕੇ ਹਨ।

ਇਹ ਸਪੈਸ਼ਲ ਐਡੀਸ਼ਨ ਸਿਰਫ ਕਾਸਮੈਟਿਕ ਬਦਲਾਅ ਦੇ ਨਾਲ ਆਵੇਗਾ ਅਤੇ ਕੋਈ ਵੀ ਮਕੈਨੀਕਲ ਬਦਲਾਅ ਨਹੀਂ ਹੋਵੇਗਾ। ਇਨ੍ਹਾਂ SUV ਨੂੰ ਥੋੜੀ ਵੱਖਰੀ ਲੁੱਕ ਦੇ ਨਾਲ ਲਿਆਂਦਾ ਜਾਵੇਗਾ, ਜਿਸ ‘ਚ ਇਹ ਮਜ਼ਬੂਤ ਦਿਖਾਈ ਦੇਵੇਗੀ, ਇਸ ‘ਚ ਫਰੰਟ ਅਤੇ ਰੀਅਰ ਫੌਕਸ ਸਕਿਡ ਪਲੇਟਾਂ ਦਿੱਤੀਆਂ ਜਾਣਗੀਆਂ।

ਇਸ ਦੇ ਨਾਲ ਹੀ ਸਾਈਡ ਪਾਰਟ ‘ਚ ਪਲਾਸਟਿਕ ਦੀ ਕਲੈਡਿੰਗ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਇਸ ਦੇ ਫਰੰਟ ਗ੍ਰਿਲ ਅਤੇ ਬੰਪਰ ਨੂੰ ਨਵੇਂ ਡਿਜ਼ਾਈਨ ਦੇ ਨਾਲ ਲਿਆਂਦਾ ਜਾ ਸਕਦਾ ਹੈ। ਇਸ ਦੇ ਨਾਲ ਹੀ ਇਨ੍ਹਾਂ ਨੂੰ ਬਿਹਤਰ ਦਿੱਖ ਦੇਣ ਲਈ ਵੱਖ-ਵੱਖ ਅਲਾਏ ਵ੍ਹੀਲ ਅਤੇ ਰੂਫ ਰੇਲਜ਼ ਦਿੱਤੇ ਜਾਣਗੇ।

ਦੂਜੇ ਪਾਸੇ, ਐਡਵੈਂਚਰ ਐਡੀਸ਼ਨ ਮਾਡਲਾਂ ਦੇ ਅੰਦਰੂਨੀ ਹਿੱਸੇ ਨੂੰ ਇੱਕ ਵੱਖਰੀ ਥੀਮਡ ਅਪਹੋਲਸਟਰੀ ਮਿਲ ਸਕਦੀ ਹੈ ਪਰ ਕੋਈ ਵੱਡਾ ਬਦਲਾਅ ਨਹੀਂ ਕੀਤਾ ਜਾਵੇਗਾ। ਐਡਵੈਂਚਰ ਐਡੀਸ਼ਨ ਅਲਕਾਜ਼ਾਰ ਦੇ ਪਹਿਲੇ ਐਡੀਸ਼ਨ ਵੇਰੀਐਂਟ ਅਤੇ ਕ੍ਰੇਟਾ ਦੇ ਨਾਈਟ ਐਡੀਸ਼ਨ ਦੀ ਥਾਂ ਲਵੇਗਾ।

ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਐਡਵੈਂਚਰ ਐਡੀਸ਼ਨ ਨੂੰ ਕਈ ਟ੍ਰਿਮਸ ਵਿੱਚ ਉਪਲਬਧ ਕਰਵਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਇਸ ਸਪੈਸ਼ਲ ਐਡੀਸ਼ਨ ‘ਚ ਕਈ ਥਾਵਾਂ ‘ਤੇ ਐਡਵੈਂਚਰ ਬੈਜ ਵੀ ਦਿੱਤੇ ਜਾਣਗੇ। ਇਸ ਨੂੰ ਬਾਹਰੀ ਹਿੱਸੇ ‘ਚ ਸਾਈਡ ਅਤੇ ਰੀਅਰ ‘ਚ ਅਤੇ ਅੰਦਰੂਨੀ ‘ਚ ਹੈੱਡਰੇਸਟ ਅਤੇ ਡੋਰ ਸਿਲ ‘ਚ ਦਿੱਤਾ ਜਾਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਇੰਸਟਾਗ੍ਰਾਮ ‘ਤੇ ਮਿਲੀ ਬਚਪਨ ਦੀ ਸਹੇਲੀ ਨੇ ਮਾਰੀ ਠੱਗੀ! 10 ਤੋਲੇ ਸੋਨਾ ਚੋਰੀ ਕਰਨ ਦੇ ਲੱਗੇ ਇਲਜ਼ਾਮ

ਲੁਧਿਆਣਾ ਦੇ ਜਗਰਾਓਂ ਵਿਚ ਅੱਠਵੀਂ ਕਲਾਸ ਤੱਕ ਇਕੱਠੇ ਪੜ੍ਹੀਆਂ ਬਚਪਨ ਦੀ ਸਹੇਲੀ ਨੇ ਸਹੇਲੀ...

ਪੰਜਾਬ ‘ਚ 10 ਲੱਖ ਨਵੇਂ ਪਰਿਵਾਰਾਂ ਦੇ ਬਣਨਗੇ ਰਾਸ਼ਨ ਕਾਰਡ: ਲੋੜਵੰਦਾਂ ਨੂੰ ਮਿਲੇਗਾ ਲਾਭ, ਲੋਕਾਂ ਦੇ ਘਰ ਪਹੁੰਚੇਗੀ ਸਰਕਾਰ

ਪੰਜਾਬ ਸਰਕਾਰ ਨੇ ਆਪਣੀ “ਨੋ ਕੈਸ਼, ਨੋ ਡਿਮਾਂਡ” ਨੀਤੀ ਦੇ ਤਹਿਤ 10 ਲੱਖ ਨਵੇਂ...

ਉੱਤਰਖੰਡ ‘ਚ ਵਾਪਰੇ ਦੋ ਸੜਕ ਹਾਦਸਿਆਂ ’ਚ 12 ਵਿਅਕਤੀਆਂ ਦੀ ਹੋਈ ਮੌਤ, 25 ਜ਼ਖ਼ਮੀ

ਉੱਤਰਾਖੰਡ ਵਿੱਚ ਅੱਜ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਨੇ ਕਈ ਪਰਿਵਾਰਾਂ ਨੂੰ ਡੂੰਘੇ ਸਦਮੇ...

ਕੈਨੇਡਾ ’ਚ ਕਾਰਾਂ ਚੋਰੀ ਕਰਨ ਦੇ ਦੋਸ਼ ’ਚ ਪੰਜਾਬੀ ਮੂਲ ਦੇ 2 ਨੌਜਵਾਨਾਂ ਸਣੇ 12 ਗ੍ਰਿਫ਼ਤਾਰ

 ਗਰੇਟਰ ਟੋਰਾਂਟੋ ਏਰੀਆ (ਜੀ ਟੀ ਏ) ਵਿੱਚ ਸਰਗਰਮ ਇੱਕ ਵੱਡੇ ਅੰਤਰਰਾਸ਼ਟਰੀ ਵਾਹਨ ਚੋਰ ਗਰੋਹ...

ਸ਼ਿਵਰਾਜ ਚੌਹਾਨ ਦਾ ਪੰਜਾਬ ਦੌਰਾ, ਮੋਹਾਲੀ ‘ਚ ‘ਖੇਤ ਬਚਾਓ ਮੁਹਿੰਮ’ ਤਹਿਤ ਕਿਸਾਨਾਂ ਨਾਲ ਕੀਤੀ ਗੱਲਬਾਤ

ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਮੋਹਾਲੀ ਪਹੁੰਚੇ। ਹਵਾਈ ਅੱਡੇ...

ਪੰਜਾਬ ‘ਚ ਅਗਲੇ 3-4 ਦਿਨਾਂ ਦੌਰਾਨ ਠੰਢ ਵਧਣ ਦੇ ਆਸਾਰ, ਸੰਘਣੀ ਧੁੰਦ ਦੀ ਚੇਤਾਵਨੀ

ਪੰਜਾਬ ਦੇ 4 ਜ਼ਿਲ੍ਹਿਆਂ ‘ਚ ਅੱਜ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਪਠਾਨਕੋਟ, ਗੁਰਦਾਸਪੁਰ,...

ਪਤਨੀ ਹੀ ਨਿੱਕਲੀ ਪਤੀ ਦੀ ਕਾਤਲ, ਭੂਆ ਦੇ ਮੁੰਡੇ ਨਾਲ ਪ੍ਰੇਮ ਸਬੰਧਾਂ ਦੇ ਚੱਲਦੇ ਦਿੱਤੀ ਸੀ ਸੁਪਾਰੀ, ਪੁਲਿਸ ਦੇ ਵੱਡੇ ਖੁਲਾਸੇ !

 ਧਨੌਲਾ ਪੁਲਿਸ ਨੇ ਭੀਖੀ ਰੋਡ ’ਤੇ ਮਿਲੀ ਨੌਜਵਾਨ ਰੇਸ਼ਮ ਸਿੰਘ ਦੀ ਲਾਸ਼ ਦੇ ਮਾਮਲੇ...

ਕਾਂਸਟੇਬਲ ਦੀ ਮੌਤ ਮਾਮਲੇ ‘ਚ ਵੱਡਾ ਖੁਲਾਸਾ, ਸਿਰ ‘ਚ ਗੋਲੀ ਮਾਰ ਕੀਤਾ ਸੀ ਕਤਲ

ਜ਼ਿਲ੍ਹੇ ਵਿੱਚ ਪੁਲਿਸ ਮੁਲਾਜ਼ਮ ਵਿਨੋਦ ਕੁਮਾਰ ਦੀ ਮੌਤ ਨੂੰ ਲੈ ਕੇੇ ਪੰਜਾਬ ਪੁਲਿਸ ਦੇ...

ਡੇਰਾਬੱਸੀ ਦੇ ਕਿਸਾਨ ਦੀ ਚਮਕੀ ਕਿਸਮਤ, ਨਿਕਲਿਆ 12 ਕਰੋੜ ਰੁਪਏ ਦਾ ਦੀਵਾਲੀ ਬੰਪਰ

ਡੇਰਾਬੱਸੀ ਨੇੜਲੇ ਪਿੰਡ ਹਮਾਯੂੰਪੁਰ ਦੇ ਇਕ ਸਾਧਾਰਨ ਕਿਸਾਨ ਦਾ 12 ਕਰੋੜ ਰੁਪਏ ਦਾ ਦੀਵਾਲੀ...