ਕਸ਼ਮੀਰ : – ਕਸ਼ਮੀਰੀ ਪੰਡਿਤਾਂ ਦੇ ਮੁੱਦੇ ‘ਤੇ ਬਣੀ ਫਿਲਮ ਕਸ਼ਮੀਰ ਫਾਈਲਜ਼ ਇਨ੍ਹੀਂ ਦਿਨੀਂ ਸਭ ਤੋਂ ਵੱਧ ਸੁਰਖੀਆਂ ‘ਚ ਹੈ। ਹਾਲੀਆ ਵਿਵਾਦ ਦੇ ਵਿਚਕਾਰ ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ ਨੇ ਇਸ ਮੁੱਦੇ ‘ਤੇ ਪਹਿਲੀ ਵਾਰ ਬਿਆਨ ਦਿੱਤਾ ਹੈ। ਫਾਰੂਕ ਨੇ ਕਿਹਾ ਕਿ ਕਸ਼ਮੀਰੀ ਪੰਡਤਾਂ ਦੇ ਪਲਾਇਨ ਦਾ ਕਾਰਨ ਉਸ ਵੇਲੇ ਦੀ ਦਿੱਲੀ ਵਿੱਚ ਬੈਠੀ ਸਰਕਾਰ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਹ ਇਸ ਹਿਜਰਤ ਲਈ ਜ਼ਿੰਮੇਵਾਰ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਜਿੱਥੇ ਮਰਜ਼ੀ ਟੰਗ ਦਿਓ।
ਫਾਰੂਕ ਅਬਦੁੱਲਾ ਨੇ ‘ਆਜਤਕ’ ਨੂੰ ਦਿੱਤੇ ਇੰਟਰਵਿਊ ‘ਚ ਕਿਹਾ- ਹਰ ਕਸ਼ਮੀਰੀ ਚਾਹੁੰਦਾ ਹੈ ਕਿ ਕਸ਼ਮੀਰੀ ਪੰਡਤਾਂ ਦੀ ਵਾਪਸੀ ਹੋਵੇ। 1990 ਵਿੱਚ ਜੋ ਹੋਇਆ ਉਹ ਇੱਕ ਸਾਜ਼ਿਸ਼ ਸੀ। ਕਸ਼ਮੀਰੀ ਪੰਡਤਾਂ ਨੂੰ ਸਾਜ਼ਿਸ਼ ਤਹਿਤ ਭਜਾ ਦਿੱਤਾ ਗਿਆ। ਜੋ ਉਸ ਸਮੇਂ ਦਿੱਲੀ ਬੈਠੇ ਸਨ, ਉਹ ਇਸ ਲਈ ਜ਼ਿੰਮੇਵਾਰ ਹਨ। ਮੇਰਾ ਦਿਲ ਅੱਜ ਵੀ ਉਨ੍ਹਾਂ ਭਰਾਵਾਂ ਲਈ ਰੋਂਦਾ ਹੈ।
ਕਸ਼ਮੀਰ ਫਾਈਲਜ਼ ‘ਤੇ ਅਬਦੁੱਲਾ ਨੇ ਕਿਹਾ- ਇਹ ਫਿਲਮ ਦਿਲ ਨੂੰ ਨਹੀਂ ਜੋੜ ਰਹੀ, ਤੋੜ ਰਹੀ ਹੈ। ਅਸੀਂ ਇਸ ਅੱਗ ਨੂੰ ਬੁਝਾ ਦਿਆਂਗੇ ਨਹੀਂ ਤਾਂ ਇਹ ਸ਼ੋਲਾ ਵਾਂਗ ਪੂਰੇ ਦੇਸ਼ ਨੂੰ ਸਾੜ ਦੇਵੇਗੀ। ਮੈਂ ਵਜ਼ੀਰੇ ਆਜ਼ਮ ਨੂੰ ਕਹਾਂਗਾ ਕਿ ਕਿਰਪਾ ਕਰਕੇ ਅਜਿਹੇ ਕੰਮ ਨਾ ਕਰੋ, ਜਿਸ ਨਾਲ ਦੇਸ਼ ਹਿਟਲਰ ਦੇ ਸਮੇਂ ਜਰਮਨੀ ਵਰਗਾ ਦਿਸਣ। ਕਸ਼ਮੀਰੀਆਂ ਦੇ ਦਿਲਾਂ ਨਾਲ ਜੁੜਨ ਤੋਂ ਬਿਨਾਂ ਸ਼ਾਂਤੀ ਮੁਸ਼ਕਲ ਹੈ।
----------- Advertisement -----------
ਕਸ਼ਮੀਰੀ ਪੰਡਿਤਾਂ ਨੂੰ ਕਸ਼ਮੀਰ ਵਿਚੋਂ ਕੱਢਣ ਲਈ ਜੇਕਰ ਮੈਂ ਜ਼ਿੰਮੇਵਾਰ ਹੋਇਆ ਤਾਂ ਫਾਂਸੀ ਤੇ ਚੜ੍ਹਾ ਦਿਓ: ਫ਼ਾਰੂਕ਼ ਅਬਦੁੱਲਾ
Published on
----------- Advertisement -----------
----------- Advertisement -----------












