ਕ੍ਰਿਕਟ ਦਾ ਕਾਫ਼ਲਾ ਮਹਿੰਦਰ ਸਿੰਘ ਧੋਨੀ ਦੇ ਸ਼ਹਿਰ ਰਾਂਚੀ ਪਹੁੰਚ ਗਿਆ ਹੈ, ਜਿੱਥੇ ਅੱਜ ਭਾਰਤ-ਨਿਊਜ਼ੀਲੈਂਡ ਟੀ-20 ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਜਾਣਾ ਹੈ।
ਹਾਰਦਿਕ ਪੰਡਯਾ ਦੀ ਅਗਵਾਈ ਵਾਲੀ ਭਾਰਤੀ ਟੀਮ ਘਰੇਲੂ ਮੈਦਾਨ ‘ਤੇ ਕੀਵੀਆਂ ਖਿਲਾਫ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਣਾ ਚਾਹੇਗੀ। ਇਸ ਦੇ ਨਾਲ ਹੀ ਮਿਸ਼ੇਲ ਸੈਂਟਨਰ ਦੀ ਕਪਤਾਨੀ ‘ਚ ਨਿਊਜ਼ੀਲੈਂਡ 6 ਸਾਲ ਬਾਅਦ ਭਾਰਤ ਨੂੰ ਘਰ ‘ਚ ਹਰਾਉਣ ਦੀ ਕੋਸ਼ਿਸ਼ ਕਰੇਗਾ। ਹਾਲਾਂਕਿ ਇਹ ਸੀਰੀਜ਼ ਦੋਵਾਂ ਟੀਮਾਂ ਲਈ ਆਸਾਨ ਨਹੀਂ ਹੋਵੇਗੀ।
ਪੰਡਯਾ ਨੂੰ ਨੌਜਵਾਨਾਂ ‘ਚ ਪ੍ਰਭਾਵਸ਼ਾਲੀ ਟੀਮ ਸੰਯੋਜਨ ਲੱਭਣ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ, ਕਿਉਂਕਿ ਟੀਮ ਦੇ ਬਿਗ-3 (ਰੋਹਿਤ, ਕੋਹਲੀ, ਰਾਹੁਲ) ਇਸ ਸੀਰੀਜ਼ ‘ਚ ਟੀਮ ਦਾ ਹਿੱਸਾ ਨਹੀਂ ਹੋਣਗੇ। ਦੂਜੇ ਪਾਸੇ ਸੈਂਟਨਰ ਨੂੰ ਵੀ ਟ੍ਰੇਂਟ ਬੋਲਟ, ਟਿਮ ਸਾਊਥੀ, ਕੇਨ ਵਿਲੀਅਮਸਨ ਵਰਗੇ ਸੀਨੀਅਰਾਂ ਤੋਂ ਬਿਨਾਂ ਕਰਨਾ ਹੋਵੇਗਾ।
ਦੋਵੇਂ ਟੀਮਾਂ ਅੰਕੜਿਆਂ ‘ਚ ਬਰਾਬਰੀ ‘ਤੇ ਹਨ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੁਣ ਤੱਕ 22 ਟੀ-20 ਮੈਚ ਹੋ ਚੁੱਕੇ ਹਨ। ਇਸ ‘ਚੋਂ ਭਾਰਤ ਨੇ 10 ‘ਚ ਅਤੇ ਨਿਊਜ਼ੀਲੈਂਡ ਦੀ ਟੀਮ ਨੇ 9 ‘ਚ ਜਿੱਤ ਦਾ ਸਵਾਦ ਚੱਖਿਆ ਹੈ, ਜਦਕਿ 3 ਮੈਚ ਬਰਾਬਰ ਰਹੇ ਹਨ। ਦੂਜੇ ਪਾਸੇ ਰਾਂਚੀ ਮੈਦਾਨ ਦੀ ਗੱਲ ਕਰੀਏ ਤਾਂ ਭਾਰਤ ਨੇ ਇਸ ਮੈਦਾਨ ‘ਤੇ ਹੁਣ ਤੱਕ 3 ਟੀ-20 ਮੈਚ ਖੇਡੇ ਹਨ ਅਤੇ ਤਿੰਨੋਂ ਹੀ ਜਿੱਤੇ ਹਨ।
ਹੁਣ Possible Playing-11 ਦੇਖੋ
ਭਾਰਤ: ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ, ਰਾਹੁਲ ਤ੍ਰਿਪਾਠੀ, ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ (ਕਪਤਾਨ), ਦੀਪਕ ਹੁੱਡਾ, ਵਾਸ਼ਿੰਗਟਨ ਸੁੰਦਰ, ਸ਼ਿਵਮ ਮਾਵੀ, ਕੁਲਦੀਪ ਯਾਦਵ, ਉਮਰਾਨ ਮਲਿਕ, ਅਰਸ਼ਦੀਪ ਸਿੰਘ।
ਨਿਊਜ਼ੀਲੈਂਡ: ਫਿਨ ਐਲਨ, ਡਵੇਨ ਕੋਨਵੇ, ਮਾਰਕ ਚੈਪਮੈਨ, ਗਲੇਨ ਫਿਲਿਪਸ, ਡੇਰਿਲ ਮਿਸ਼ੇਲ, ਮਾਈਕਲ ਬ੍ਰੇਸਵੈਲ, ਮਿਸ਼ੇਲ ਸੈਂਟਨਰ, ਬਲੇਅਰ ਟਿੱਕਨਰ, ਈਸ਼ਾ ਸੋਢੀ, ਬੇਨ ਲਿਸਟਰ, ਲਾਕੀ ਫਰਗੂਸਨ।
----------- Advertisement -----------
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 ਮੈਚ ਅੱਜ : ਦੇਖੋ Possible Playing 11
Published on
----------- Advertisement -----------
----------- Advertisement -----------












