ਭਾਰਤ ਅਤੇ ਪਾਕਿਸਤਾਨ ਵਿਚਾਲੇ ਇਸ ਮਹੀਨੇ ਵਨਡੇ ਕ੍ਰਿਕਟ ਮੈਚ ਖੇਡੇ ਜਾਣਗੇ। ਆਈਸੀਸੀ ਨੇ ਏਸ਼ੀਆ ਕੱਪ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਸ ਦੇ ਮੁਤਾਬਕ ਗਰੁੱਪ ਏ ਦੇ ਮੈਚ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਹੋਵੇਗਾ। ਇਹ ਮੈਚ 28 ਅਗਸਤ ਨੂੰ ਦੁਬਈ ‘ਚ ਸ਼ਾਮ 6 ਵਜੇ ਤੋਂ ਖੇਡਿਆ ਜਾਵੇਗਾ। ਏਸ਼ੀਆ ਕੱਪ ਦੇ ਸਾਰੇ ਮੈਚ ਦੁਬਈ ਅਤੇ ਸ਼ਾਰਜਾਹ ਵਿੱਚ ਖੇਡੇ ਜਾਣਗੇ। ਇਸ ਤੋਂ ਪਹਿਲਾਂ ਪਿਛਲੇ ਸਾਲ 24 ਅਕਤੂਬਰ ਨੂੰ ਟੀ-20 ਵਿਸ਼ਵ ਕੱਪ ‘ਚ ਭਾਰਤ ਦਾ ਸਾਹਮਣਾ ਪਾਕਿਸਤਾਨ ਨਾਲ ਹੋਇਆ ਸੀ, ਜਿਸ ‘ਚ ਭਾਰਤ ਨੂੰ 10 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਭਾਰਤੀ ਕ੍ਰਿਕਟ ਟੀਮ ਵਿਸ਼ਵ ਕੱਪ ‘ਚ ਆਪਣੇ ਕੱਟੜ ਵਿਰੋਧੀ ਪਾਕਿਸਤਾਨ ਤੋਂ ਮਿਲੀ ਪਹਿਲੀ ਹਾਰ ਨੂੰ ਅਜੇ ਤੱਕ ਨਹੀਂ ਭੁੱਲੀ ਹੈ। ਇਹ ਦੋਵੇਂ ਟੀਮਾਂ ਇਸ ਸਾਲ ਅਕਤੂਬਰ ‘ਚ ਆਸਟ੍ਰੇਲੀਆ ‘ਚ ਹੋਣ ਵਾਲੇ ਆਈਸੀਸੀ ਟੀ-20 ਵਿਸ਼ਵ ਕੱਪ ‘ਚ ਇਕ ਵਾਰ ਫਿਰ ਆਹਮੋ-ਸਾਹਮਣੇ ਹੋਣਗੀਆਂ।
ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਕੋਲ ਪਹਿਲਾਂ ਹੀ ਪਾਕਿਸਤਾਨ ਨਾਲ ਖਾਤਾ ਨਿਪਟਾਉਣ ਦਾ ਮੌਕਾ ਹੈ। ਦੋਵੇਂ ਟੀਮਾਂ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਏਸ਼ੀਆ ਕੱਪ 2022 ਵਿੱਚ ਭਿੜਨਗੀਆਂ। ਕ੍ਰਿਕਟ ਖੇਡਣ ਵਾਲੀਆਂ 6 ਏਸ਼ੀਆਈ ਟੀਮਾਂ ਵਿਚਾਲੇ ਹੋਣ ਵਾਲਾ ਇਹ ਟੂਰਨਾਮੈਂਟ 27 ਅਗਸਤ ਤੋਂ 11 ਸਤੰਬਰ ਤੱਕ ਸ਼੍ਰੀਲੰਕਾ ਦੀ ਮੇਜ਼ਬਾਨੀ ‘ਚ ਖੇਡਿਆ ਜਾਵੇਗਾ।
----------- Advertisement -----------
ਏਸ਼ੀਆ ਕੱਪ ਕ੍ਰਿਕਟ ਦਾ ਸ਼ਡਿਊਲ ਹੋਇਆ ਜਾਰੀ, 28 ਅਗਸਤ ਨੂੰ ਭਾਰਤ-ਪਾਕਿਸਤਾਨ ਦਾ ਹੋਵੇਗਾ ਮੁਕਾਬਲਾ
Published on
----------- Advertisement -----------

----------- Advertisement -----------