ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਨੇਪੀਅਰ ‘ਚ ਖੇਡਿਆ ਗਿਆ ਤੀਜਾ ਟੀ-20 ਮੀਂਹ ਕਾਰਨ ਰੱਦ ਹੋ ਗਿਆ। ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੀਵੀ ਟੀਮ 19.4 ਓਵਰਾਂ ‘ਚ 160 ਦੌੜਾਂ ‘ਤੇ ਆਲ ਆਊਟ ਹੋ ਗਈ। ਡੇਵੋਨ ਕੋਨਵੇ ਨੇ ਸਭ ਤੋਂ ਵੱਧ 59 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਗਲੇਨ ਫਿਲਿਪਸ ਨੇ 54 ਦੌੜਾਂ ਬਣਾਈਆਂ। ਟੀਮ ਇੰਡੀਆ ਵੱਲੋਂ ਅਰਸ਼ਦੀਪ ਸਿੰਘ ਅਤੇ ਮੁਹੰਮਦ ਸਿਰਾਜ ਨੇ ਸਭ ਤੋਂ ਵੱਧ 4-4 ਵਿਕਟਾਂ ਲਈਆਂ। ਨਿਊਜ਼ੀਲੈਂਡ ਦੀਆਂ ਆਖਰੀ 7 ਵਿਕਟਾਂ 14 ਦੌੜਾਂ ‘ਤੇ ਡਿੱਗ ਗਈਆਂ।
ਜਵਾਬ ‘ਚ ਟੀਮ ਇੰਡੀਆ ਨੇ 9 ਓਵਰਾਂ ‘ਚ 4 ਵਿਕਟਾਂ ਗੁਆ ਕੇ 75 ਦੌੜਾਂ ਬਣਾ ਲਈਆਂ ਸਨ। ਫਿਰ ਮੀਂਹ ਪੈਣ ਲੱਗਾ। ਇਸ ਤੋਂ ਬਾਅਦ ਇਕ ਵੀ ਗੇਂਦ ਨਹੀਂ ਖੇਡੀ ਜਾ ਸਕੀ ਅਤੇ ਤੀਜਾ ਟੀ-20 ਟਾਈ ਐਲਾਨ ਦਿੱਤਾ ਗਿਆ। ਇਸ ਨਾਲ ਟੀਮ ਇੰਡੀਆ ਨੇ ਸੀਰੀਜ਼ 1-0 ਨਾਲ ਜਿੱਤ ਲਈ ਹੈ।
ਮੈਚ ਟਾਈ ਹੋਣ ‘ਤੇ ਸੁਪਰ ਓਵਰ ਹੁੰਦਾ ਹੈ, ਪਰ ਇਕ ਵੀ ਗੇਂਦ ਸੁੱਟਣ ਦੀ ਕੋਈ ਗੁੰਜਾਇਸ਼ ਨਹੀਂ ਸੀ। ਅਜਿਹੇ ‘ਚ ਮੈਚ ਨੂੰ ਟਾਈ ਕਰਾਰ ਦਿੱਤਾ ਗਿਆ।
----------- Advertisement -----------
ਭਾਰਤ VS ਨਿਊਜ਼ੀਲੈਂਡ ਤੀਜਾ ਟੀ-20 ਮੈਚ ਮੀਂਹ ਕਾਰਨ ਰੱਦ: ਭਾਰਤ ਨੇ ਲੜੀ 1-0 ਨਾਲ ਜਿੱਤੀ
Published on
----------- Advertisement -----------
----------- Advertisement -----------












