ਬਰਮਿੰਘਮ ਕਾਮਨਵੈਲਥ ਖੇਡਾਂ-2022 ਦੇ ਪੁਰਸ਼ ਹਾਕੀ ਮੁਕਾਬਲਿਆਂ ਵਿੱਚ ਗਰੁੱਪ ਬੀ ਵਿੱਚ ਭਾਰਤ ਨੇ ਆਖਰੀ ਲੀਗ ਮੈਚ ਵਿੱਚ ਵੇਲਜ਼ ਨੂੰ 4-1 ਨਾਲ ਹਰਾ ਕੇ ਤੀਜੀ ਜਿੱਤ ਦਰਜ ਕੀਤੀ। ਤੀਜੀ ਜਿੱਤ ਨਾਲ ਭਾਰਤ ਨੇ ਕੁੱਲ 10 ਅੰਕਾਂ ਨਾਲ ਭਾਰਤ ਨੇ ਸ਼ਾਨ ਨਾਲ ਸੈਮੀ ਫ਼ਾਈਨਲ ਵਿੱਚ ਦਾਖਲਾ ਪਾਇਆ।

ਅੱਜ ਦੇ ਮੈਚ ਵਿੱਚ ਭਾਰਤ ਦੇ ਸਟਾਰ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਨੇ ਤਿੰਨ ਗੋਲ ਕਰਕੇ ਇਨ੍ਹਾਂ ਖੇਡਾਂ ਵਿੱਚ ਆਪਣੀ ਦੂਜੀ ਹੈਟ੍ਰਿਕ ਲਗਾਈ। ਇਕ ਫੀਲਡ ਗੋਲ ਗੁਰਜੰਟ ਸਿੰਘ ਨੇ ਕੀਤਾ। ਹਰਮਨਪ੍ਰੀਤ ਨੇ ਕਾਮਨਵੈਲਥ ਖੇਡਾਂ-2022 ਵਿੱਚ ਹੁਣ ਤੱਕ ਕੁੱਲ 9 ਗੋਲ ਕੀਤੇ ਹਨ।
ਭਾਰਤ ਨੇ ਲੀਗ ਸਟੇਜ ਵਿੱਚ ਵੇਲਜ਼ ਸਮੇਤ ਕੈਨੇਡਾ ਤੇ ਘਾਨਾ ਖਿਲਾਫ ਤਿੰਨ ਮੈਚ ਜਿੱਤੇ ਹਨ ਅਤੇ ਇੰਗਲੈਂਡ ਨਾਲ ਇਕ ਮੈਚ ਡਰਾਅ ਖੇਡਿਆ। ਭਾਰਤ ਨੇ ਕੁੱਲ 27 ਗੋਲ ਕੀਤੇ ਤੇ 5 ਕਰਵਾਏ। 22+ ਨਾਲ ਭਾਰਤ ਗੋਲ ਔਸਤ ਵਿੱਚ ਵੀ ਦੂਜੀ ਟੀਮ ਇੰਗਲੈਂਡ ਤੋਂ ਬਹੁਤ ਅੱਗੇ ਹਨ। ਹੁਣ ਇੰਗਲੈਂਡ ਨੂੰ ਪਹਿਲੇ ਨੰਬਰ ਉੱਤੇ ਆਉਣ ਲਈ ਆਖ਼ਰੀ ਮੈਚ ਵਿੱਚ ਕੈਨੇਡਾ ਖਿਲਾਫ ਘੱਟੋ ਘੱਟ 15 ਗੋਲ਼ਾਂ ਦੀ ਲੀਡ ਨਾਲ ਜਿੱਤਣਾ ਹੋਵੇਗਾ।












