September 8, 2026, 3:20 am
----------- Advertisement -----------
HomeNewsLatest Newsਭਾਰਤੀ ਰੇਲਵੇ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ, ਇਤਿਹਾਸ ’ਚ ਪਹਿਲੀ ਵਾਰ ਰੇਲਵੇ...

ਭਾਰਤੀ ਰੇਲਵੇ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ, ਇਤਿਹਾਸ ’ਚ ਪਹਿਲੀ ਵਾਰ ਰੇਲਵੇ ਨੂੰ ਪਿਆ 26 ਹਜ਼ਾਰ ਕਰੋੜ ਦਾ ਘਾਟਾ

Published on

----------- Advertisement -----------

ਆਡੀਟਰ ਜਨਰਲ (ਕੈਗ) ਦੀ ਰਿਪੋਰਟ ’ਚ ਰੇਲਵੇ ਦੇ ਮੁਨਾਫੇ ਦੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ ਹੈ। ਕੈਗ ਰਿਪੋਰਟ ਮੁਤਾਬਕ ਰੇਲਵੇ ਨੂੰ ਪਿਛਲੇ 1 ਸਾਲ ’ਚ 26,338 ਕਰੋੜ ਦਾ ਘਾਟਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਰੇਲਵੇ ਨੂੰ ਇਤਿਹਾਸ ’ਚ ਇੰਨਾ ਵੱਡਾ ਘਾਟਾ ਪਹਿਲੀ ਵਾਰ ਹੋਇਆ ਹੈ। ਰੇਲ ਮੰਤਰਾਲਾ ਮੁਤਾਬਕ ਰੇਲਵੇ ਨੇ 1589 ਕਰੋੜ ਰੁਪਏ ਦਾ ਸ਼ੁੱਧ ਸਰਪਲੱਸ ਦਿਖਾਇਆ ਗਿਆ ਸੀ ਜੋ ਕੈਗ ਦੀ ਰਿਪੋਰਟ ਮੁਤਾਬਕ ਗਲਤ ਸਾਬਤ ਹੋਇਆ ਹੈ। ਕੈਗ ਨੇ 21 ਦਸੰਬਰ ਨੂੰ ਰੇਲਵੇ ਦੇ ਸਾਹਮਣੇ ਫਾਇਨਾਂਸ ਰਿਪੋਰਟ ਪੇਸ਼ ਕੀਤੀ ਸੀ।


ਸਾਲ 2019-20 ’ਚ ਰੇਲਵੇ ਦਾ ਆਪ੍ਰੇਟਿੰਗ ਰੇਸ਼ੋ 114.35 ਫੀਸਦੀ ਸੀ। ਯਾਨੀ 100 ਰੁਪਏ ਕਮਾਉਣ ’ਚ ਰੇਲਵੇ 114.35 ਰੁਪਏ ਖਰਚ ਕਰ ਰਿਹਾ ਸੀ ਪਰ ਰੇਲਵੇ ਦੀ ਅਕਾਊਂਟੈਂਸੀ ਦਾ ਦਾਅਵਾ ਹੈ ਕਿ ਉਕਤ ਸਾਲ ਆਪ੍ਰੇਟਿੰਗ ਰੇਸ਼ੋ 98.36 ਫੀਸਦੀ ਰਿਹਾ। ਕੈਗ ਨੇ ਸੰਸਦ ’ਚ ਮੰਗਲਵਾਰ ਨੂੰ ਰੇਲਵੇ ਵਿੱਤ ਰਿਪੋਰਟ ’ਚ 3 ਅਧਿਆਏ ਪੇਸ਼ ਕੀਤੇ ਹਨ। ਪਹਿਲੇ ਅਧਿਆਏ ’ਚ ਰੇਲਵੇ ਦੀ ਵਿੱਤੀ ਸਥਿਤੀ ਬਾਰੇ ਰੇਲਵੇ ਨੇ ਦਾਅਵਾ ਕੀਤਾ ਕਿ 2019-20 ’ਚ ਵਿਭਾਗ ਕੋਲ ਸ਼ੁੱਧ ਸਰਪਲੱਸ 1589.42 ਕਰੋੜ ਰੁਪਏ ਸੀ ਜਦ ਕਿ ਅਸਲੀਅਤ ਇਹ ਹੈ ਕਿ ਇਸ ਵਿੱਤੀ ਸਾਲ ’ਚ ਰੇਲਵੇ 26,326.39 ਕਰੋੜ ਦੇ ਨਕਾਰਾਤਮਕ ਬਕਾਏ ਨਾਲ ਜੂਝ ਰਿਹਾ ਸੀ।
ਕੈਗ ਦੀ ਰਿਪੋਰਟ ’ਚ ਇਹ ਸਪੱਸ਼ਟ ਕਿਹਾ ਗਿਆ ਹੈ ਕਿ ਰੇਲਵੇ ਦਾ ਆਪ੍ਰੇਟਿੰਗ ਅਨੁਪਾਤ 2018-19 ’ਚ 97.29 ਫੀਸਦੀ ਸੀ ਜੋ 2019-20 ’ਚ ਵਧ ਕੇ 98.36 ਫੀਸਦੀ ਹੋ ਗਿਆ ਪਰ ਜੇ ਪੈਨਸ਼ਨ ਭੁਗਤਾਨ ’ਤੇ ਅਸਲ ਖਰਚ ਨੂੰ ਧਿਆਨ ’ਚ ਰੱਖਿਆ ਜਾਵੇ ਤਾਂ ਰੇਲਵੇ ਦਾ ਆਪ੍ਰੇਟਿੰਗ ਅਨੁਪਾਤ 2019-20 ’ਚ 98.36 ਫੀਸਦੀ ਦੀ ਥਾਂ 114.35 ਫੀਸਦੀ ਹੁੰਦਾ ਹੈ। ਕੈਗ ਨੇ ਰੇਲਵੇ ਦੇ ਦਾਅਵਿਆਂ ਨੂੰ ਨਕਾਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਰੇਲਵੇ ਵਲੋਂ ਦਰਸਾਇਆ ਗਿਆ 98.36 ਫੀਸਦੀ ਆਪ੍ਰੇਟਿੰਗ ਅਨੁਪਾਤ ਉਸ ਦੇ ਅਸਲ ਆਪ੍ਰੇਟਿੰਗ ਅਨੁਪਾਤ ਨੂੰ ਨਹੀਂ ਦਿਖਾਉਂਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਿਸਾਨਾਂ ਤੇ ਪੰਜਾਬ ਸਰਕਾਰ ਵਿਚਾਲੇ ਬਣੀ ਸਹਿਮਤੀ; 7 ਦਿਨਾਂ ਬਾਅਦ ਧਰਨਾ ਅੱਜ ਸਮਾਪਤ

ਸੰਯੁਕਤ ਕਿਸਾਨ ਮੋਰਚਾ ਅਤੇ ਪੰਜਾਬ ਸਰਕਾਰ ਵਿਚਾਲੇ ਮੰਗਾਂ ਨੂੰ ਲੈ ਕੇ ਪੂਰਨ ਸਹਿਮਤੀ ਬਣ...

ਘਰੇਲੂ ਵਿਵਾਦ ਨੇ ਧਾਰਿਆ ਖੂਨੀ ਰੂਪ, ਭਤੀਜੇ ਨੇ ਚਾਚੇ ਦਾ ਕੀਤਾ ਕਤਲ

ਹੁਸ਼ਿਆਰਪੁਰ ਦੇ ਹਾਜੀਪੁਰ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਾਲ ਸਾਹਮਣੇ ਆਇਆ ਹੈ...

ਚੋਰੀ ਦੇ ਡਰੋਂ ਗਜ਼ਬ ਜੁਗਾੜ! ਘਰ ਦੇ ਬਾਹਰ ਨਹੀਂ ਛੱਤ ‘ਤੇ ਖੜ੍ਹੀ ਕਰ ਦਿੱਤੀ ਲੱਖਾਂ ਦੀ ਸਕਾਰਪੀਓ

ਬਿਹਾਰ ਦੇ ਇਕ ਸ਼ਖਸ ਨੇ ਜੋ ਕੀਤਾ, ਉਸ ਨੂੰ ਦੇਖ ਕੇ ਹਰ ਕੋਈ ਹੈਰਾਨ...

ਪਰਮੀਸ਼ ਵਰਮਾ ਵੱਲੋਂ ਪਤਨੀ ਗੀਤ ਗਰੇਵਾਲ ਨਾਲ ਤਲਾਕ ਦੀ ਪੁਸ਼ਟੀ

ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਆਖ਼ਰਕਾਰ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਲੈ ਕੇ...

ਸ਼ੱਕੀ ਡਰੋਨ ਦਿਖਣ ਤੋਂ ਬਾਅਦ 7 ਉਡਾਣਾਂ ਮੋੜੀਆਂ ਗਈਆਂ

ਸ੍ਰੀ ਗੁਰੂ ਰਾਮ ਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਐਤਵਾਰ ਰਾਤ ਨੂੰ ਸੰਚਾਲਨ ਖੇਤਰ...

ਦੋਹਤੇ ਨੇ ਪ੍ਰਾਪਰਟੀ ਖਾਤਰ ਨਾਨੀ ਨੂੰ ਉਤਾਰਿਆ ਮੌਤ ਦੇ ਘਾਟ, CCTV ਨੇ ਖੋਲ੍ਹਿਆ ਸਾਰਿਆ ਭੇਦ

ਜਗਰਾਓਂ ਦੇ ਪਿੰਡ ਅਮਰਗੜ੍ਹ ਕਲੇਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ...

ਅਮਰੀਕਾ ਦੇ ਮਿਆਮੀ ਏਅਰਪੋਰਟ ‘ਤੇ ਕਾਰਗੋ ਪਲੇਨ ਰਨਵੇ ਤੋਂ ਬਾਹਰ ਨਿਕਲ ਕੇ ਗੱਡੀਆਂ ਨਾਲ ਟਕਰਾਇਆ, ਹੋਈਆਂ 5 ਮੌਤਾਂ

ਅਮਰੀਕਾ ਦੇ ਮਿਆਮੀ ਇੰਟਰਨੈਸ਼ਨਲ ਏਅਰਪੋਰਟ ‘ਤੇ ਬੀਤੇ ਦਿਨੀਂ ਇਕ ਬੋਇੰਗ ਕਾਰਗੋ ਪਲੇਨ ਲੈਂਡਿੰਗ ਦੇ...

‘ਪੰਜਾਬ ‘ਚ ਮੰਡਰਾਇਆ ਬਿਜਲੀ ਸੰਕਟ, 4 ਦਿਨਾਂ ‘ਚ ਕੋਲਾ ਨਾ ਮਿਲਿਆ ਤਾਂ ਲੱਗਣਗੇ ਬਿਜਲੀ ਦੇ ਕੱਟ’

ਪੰਜਾਬ ਵਿਚ ਫਿਰ ਤੋਂ ਬਿਜਲੀ ਸੰਕਟ ਮੰਡਰਾ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਬਿਜਲੀ...

ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਅਤੇ ਤਿੰਨ ਕਰੋੜ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰ ਰਹੀ ਹੈ

ਚੰਡੀਗੜ੍ਹ, 6 ਸਤੰਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਅੱਜ...