ਬੀਤੇ ਦਿਨੀਂ ਇਰਾਕ ‘ਚ ਅਮਰੀਕੀ ਸੈਨਾ (US Army) ਦੇ ਏਅਰਬੇਸ ‘ਤੇ ਪੰਜ ਰਾਕੇਟ ਨਾਲ ਹਮਲਾ ਕੀਤਾ ਗਿਆ ਹੈ। ਇੱਕ ਅਧਿਕਾਰੀ ਨੇ ਇਸ ਬਾਰੇ ਦੱਸਿਆ ਕਿ ਬੁੱਧਵਾਰ ਨੂੰ ਪੱਛਮੀ ਇਰਾਕ ਵਿੱਚ ਅਮਰੀਕੀ ਅਗਵਾਈ ਵਾਲੇ ਗਠਬੰਧਨ ਸੈਨਿਕਾਂ ਵੱਲੋਂ ਵਰਤੇ ਗਏ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ ਗਿਆ। ਹਮਲੇ ਵਿੱਚ ਕਿਸੇ ਤਰ੍ਹਾਂ ਨੁਕਸਾਨ ਨਹੀਂ ਹੋਇਆ।
ਅਧਿਕਾਰੀ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਪੰਜ ਰਾਕੇਟ ਨਾਲ ਹਮਲੇ ਕੀਤੇ ਗਏ ਜਿਸ ਦਾ ਸਭ ਤੋਂ ਨੇੜੇ ਦਾ ਪ੍ਰਭਾਵ ਦੋ ਕਿਲੋਮੀਟਰ ਦੂਰ ਸੀ। ਰਾਕੇਟ ਪੱਛਮੀ ਇਰਾਕ ਵਿੱਚ ਅਲ ਅਨਬਰ ਪ੍ਰਾਂਤ ਦੇ ਰੇਗਿਸਤਾਨ ਵਿੱਚ ਏਨ ਅਲ ਅਸਦ ਹਵਾਈ ਅੱਡੇ ਨੇੜੇ ਡਿੱਗਿਆ।
ਇਸ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਤੇ ਨਾ ਹੀ ਕੋਈ ਜ਼ਖਮੀ ਹੋਇਆ ਹੈ। ਅਮਰੀਕੀ ਅਧਿਕਾਰੀਆਂ ਨੇ ਹਮਲਿਆਂ ਲਈ ਕੱਟਰ ਇਰਾਨ ਸਮਰਥਕ ਗੁੱਟਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
ਦਸ ਦਈਏ ਕਿ ਮੰਗਲਵਾਰ ਨੂੰ ਵੀ ਇਸੇ ਬੇਸ ਤੇ ਦੋ ਡ੍ਰੋਨ ਨਾਲ ਹਮਲਾ ਕੀਤਾ ਗਿਆ ਸੀ ਪਰ ਅਮਰੀਕਾ ਦੀ ਅਗਵਾਈ ਵਾਲੀ ਗਠਬੰਧਨ ਫੌਜ ਨੇ ਦੋਨਾਂ ਹਥਿਆਰਬੰਦ ਡ੍ਰੋਨ ਨੂੰ ਖ਼ਤਮ ਕਰ ਦਿੱਤਾ ਸੀ।



