ਚੰਡੀਗੜ੍ਹ 26 ਅਪ੍ਰੈਲ, 2022 : – ਸੰਗੀਤਕ ਜਾਦੂ ਨਾਲ ਨਵੀਆਂ ਸ਼ੁਰੂਆਤਾਂ ਦੀਆਂ ਨਵੀਆਂ ਰਾਹਾਂ ਚੱਲੇ ਕਮਲ ਖਾਨ ਤੇ ਕੀਤਾ ਆਪਣੇ ਜਨਮਦਿਨ ‘ਤੇ ਨਵੇਂ ਗੀਤ ‘ਡੈਸ਼ਬੋਰਡ’ ਨੂੰ ਰਿਲੀਜ਼, ਤਰੁਣ ਨਾਗਪਾਲ ਦੇ ਹਾਲ ਹੀ ਵਿਚ ਲਾਂਚ ਕੀਤੇ ਸੰਗੀਤ ਲੇਬਲ ‘ਵਨ ਸ਼ੋ ਮੀਡੀਆ’ ਦੇ ਪਹਿਲੇ ਗੀਤ ਵਜੋਂ ਰਿਲੀਜ਼ ਕੀਤਾ ।
ਟੀਮ ਦੀ ਗੱਲ ਕਰੀਏ ਤਾਂ ਕਮਾਲ ਖਾਨ ਨਾਲ ਸ਼ਰੂਤੀ ਸ਼ਰਮਾ ਗੀਤ ਵਿਚ ਵਿਖਾਈ ਦੇਵੇਗੀ। ਗੀਤ ਨੂੰ ਮਿਊਜ਼ਿਕ ਅਤੇ ਬੋਲ ਰੂਬਲ ਜਾਵਾ ਨੇ ਦਿੱਤੇ ਹਨ। “ਡੈਸ਼ਬੋਰਡ” ਲਈ ਵੀਡੀਓ ਆਸ਼ੀਸ਼ ਰਾਏ ਦੁਆਰਾ ਨਿਰਦੇਸ਼ਤ ਹੈ।
ਕਮਲ ਖਾਨ ਨੇ ਕਿਹਾ, “ਮੈਂ ਬਹੁਤ ਸਾਰੇ ਗੀਤ ਕੀਤੇ ਹਨ, ਪਰ ਇਹ ਗੀਤ ਮੇਰੇ ਦਿਲ ਦੇ ਕਰੀਬ ਹੈ ਕਿਉਂਕਿ ਮੈਂ ਇਸਨੂੰ ਵਨ ਸ਼ੋਅ ਮੀਡੀਆ ਮਿਊਜ਼ਿਕ ਲੇਬਲ ‘ਤੇ ਪਹਿਲੇ ਗੀਤ ਦੇ ਰੂਪ ਵਿੱਚ ਲਾਂਚ ਕਰ ਰਿਹਾ ਹਾਂ। ਨਾਲ ਹੀ, ਮੈਂ ਤਰੁਣ ਨਾਗਪਾਲ ਦੇ ਭਰੋਸੇ ਲਈ ਉਨ੍ਹਾਂ ਦਾ ਸੱਚਮੁੱਚ ਧੰਨਵਾਦੀ ਹਾਂ ਜਿਹਨਾਂ ਨੇ ਮੇਰੇ ਜਨਮਦਿਨ ਤੇ ਇਸ ਗੀਤ ਅਤੇ ਲੇਬਲ ਨੂੰ ਲੌਂਚ ਕਰਨ ਦਾ ਸੋਚਿਆ।”
ਤਰੁਣ ਨਾਗਪਾਲ ਨੇ ਕਿਹਾ, “ਮੈਂ ਆਪਣੀ ਜ਼ਿੰਦਗੀ ਦੀ ਇਸ ਨਵੀ ਸ਼ੁਰੂਆਤ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਮੈਂ ਕਮਲ ਖਾਨ ਨਾਲ ਕੰਮ ਕਰਕੇ ਮਾਣ ਮਹਿਸੂਸ ਕਰਦਾ ਹਾਂ, ਜਿਨ੍ਹਾਂ ਨੇ ਦੁਨੀਆਂ ਭਰ ਵਿਚ ਆਪਣੀ ਆਵਾਜ਼ ਰਾਹੀਂ ਦਰਸ਼ਕਾਂ ਦਾ ਪਿਆਰ ਬਟੋਰਿਆ।”
ਗੀਤ “ਡੈਸ਼ਬੋਰਡ” ਵਨ ਸ਼ੋਅ ਮੀਡੀਆ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਰਿਲੀਜ਼ ਹੋ ਚੁਕਾ ਹੈ।














