ਕਿਸਾਨ ਮੋਰਚਾ ਫ਼ਤਹਿ ਕਰਨ ਤੋਂ ਬਾਅਦ ਦਿੱਲੀਉਂ ਪਰਤਦਿਆਂ ਟਰੈਕਟਰ ਹੇਠਾਂ ਆਉਣ ਨਾਲ ਕਿਸਾਨ ਅਮਰੀਕ ਸਿੰਘ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸਾਦਿਕ ਨੇੜੇ ਪਿੰਡ ਮਰਾੜ ਦੇ ਅਮਰੀਕ ਸਿੰਘ ਪੁੱਤਰ ਹਰਮੇਲ ਸਿੰਘ ਆਪਣੇ ਸਾਥੀਆਂ ਨਾਲ ਮੋਰਚਾ ਫ਼ਤਹਿ ਕਰ ਦਿੱਲੀ ਤੋਂ ਵਾਪਸ ਪਿੰਡ ਨੂੰ ਪਰਤ ਰਹੇ ਸਨ ਕਿ ਹਾਂਸੀ ਕੋਲ ਅਚਾਨਕ ਸੜਕ ਵਿਚ ਟੋਇਆ ਆਉਣ ਕਾਰਨ ਟਰੈਕਟਰ ਖੱਡੇ ਵਿਚ ਵੱਜਿਆ ਅਤੇ ਅਮਰੀਕ ਸਿੰਘ ਹੇਠਾਂ ਡਿੱਗ ਪਿਆ ਅਤੇ ਅਪਣੇ ਹੀ ਟਰਾਲੀ ਹੇਠਾਂ ਆ ਗਿਆ।
ਇਸ ਦੌਰਾਨ ਓਹਨਾ ਦੇ ਨਾਲ ਦੇ ਕਿਸਾਨ ਵੀਰਾਂ ਵੱਲੋ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ ਉਥੇ ਡਾਕਟਰਾਂ ਨੇ ਅਮਰੀਕ ਸਿੰਘ ਨੂੰ ਮ੍ਰਿਤਕ ਐਲਾਨ ਦਿਤਾ। ਸਾਥੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਸ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕੀਤੀ ਜਾਏਗੀ। ਫਿਰ ਦੇਰ ਰਾਤ ਨੂੰ ਪਿੰਡ ਆਉਣ ਦੀ ਸੰਭਾਵਨਾ ਹੈ।