ਲੁਧਿਆਣਾ: ਪੰਜਾਬ ਪੁਲਿਸ ਨੇ ਇਕ ਹੋਰ ਵੱਡਾ ਫੈਸਲਾ ਲਿਆ ਹੈ। ਜਾਮ ਦੌਰਾਨ ਐਮਰਜੈਂਸੀ ‘ਚ ਜਾ ਰਹੀ ਐਂਬੂਲੈਂਸ ਨੂੰ ਰਸਤਾ ਦਿਵਾਉਣ ਵਾਲੇ ਟ੍ਰੈਫਿਕ ਮੁਲਾਜ਼ਮਾਂ ਨੂੰ ਹੁਣ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਸ਼ਾਬਾਸ਼ੀ ਮਿਲੇਗੀ। ਟ੍ਰੈਫਿਕ ਪੁਲਿਸ ਦੀ ਸਾਰੀ ਫੋਰਸ ਨੂੰ ਡੀ. ਸੀ. ਪੀ. ਸੌਮਯਾ ਮਿਸ਼ਰਾ ਵੱਲੋਂ ਇਸ ਸਬੰਧੀ ਬ੍ਰੀਫ ਕੀਤਾ ਗਿਆ ਹੈ। ਟ੍ਰੈਫਿਕ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਸਾਰੇ ਮੁਲਾਜ਼ਮਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕਿਸੇ ਚੌਂਕ ਜਾਂ ਸੜਕ ’ਤੇ ਟ੍ਰੈਫਿਕ ਜਾਮ ਦੇ ਹਾਲਾਤ ਵਿਚ ਤੁਰੰਤ ਰਸਤਾ ਰੋਕ ਕੇ ਸਭ ਤੋਂ ਪਹਿਲਾਂ ਐਂਬੂਲੈਂਸ ਨੂੰ ਕਢਵਾਇਆ ਜਾਵੇ ਤਾਂ ਕਿ ਐਂਬੂਲੈਂਸ ’ਚ ਮਰੀਜ਼ ਹੋਣ ’ਤੇ ਉਸ ਨੂੰ ਹਸਪਤਾਲ ਪੁੱਜਣ ਵਿਚ ਦੇਰ ਨਾ ਹੋਵੇ। ਅਜਿਹਾ ਕਰਨ ਵਾਲੇ ਮੁਲਾਜ਼ਮਾਂ ਨੂੰ ਟ੍ਰੈਫਿਕ ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਵਿਸ਼ੇਸ਼ ਰੂਪ ਨਾਲ ਪ੍ਰਸ਼ੰਸਾ ਪੱਤਰ ਦੇ ਕੇ ਸ਼ਾਬਾਸ਼ੀ ਜ਼ਾਹਿਰ ਕੀਤੀ ਜਾਵੇਗੀ।
----------- Advertisement -----------
ਪੰਜਾਬ ਪੁਲਿਸ ਦਾ ਵੱਡਾ ਕਦਮ: ਐਂਬੂਲੈਂਸ ਨੂੰ ਰਸਤਾ ਦਿਵਾਉਣ ਵਾਲੇ ਟ੍ਰੈਫਿਕ ਮੁਲਾਜ਼ਮਾਂ ਨੂੰ ਮਿਲੇਗੀ ਸ਼ਾਬਾਸ਼ੀ
Published on
----------- Advertisement -----------












