September 12, 2026, 10:41 pm
----------- Advertisement -----------
HomeNewsAutomobilesਮਾਰੂਤੀ ਜਲਦ ਵਧਾਉਣ ਜਾ ਰਹੀ ਹੈ ਆਲਟੋ, ਬਲੇਨੋ ਅਤੇ ਸਿਆਜ਼ ਕਾਰਾਂ ਦੀਆਂ...

ਮਾਰੂਤੀ ਜਲਦ ਵਧਾਉਣ ਜਾ ਰਹੀ ਹੈ ਆਲਟੋ, ਬਲੇਨੋ ਅਤੇ ਸਿਆਜ਼ ਕਾਰਾਂ ਦੀਆਂ ਕੀਮਤਾਂ

Published on

----------- Advertisement -----------

ਨਵੀਂ ਦਿੱਲੀ : – ਮਾਰੂਤੀ ਆਪਣੇ ਵਾਹਨਾਂ ਦੀਆਂ ਕੀਮਤਾਂ ਵਧਾਉਣ ਜਾ ਰਹੀ ਹੈ। ਮਾਰੂਤੀ ਸੁਜ਼ੂਕੀ ਨੇ ਆਪਣੇ ਵੱਖ-ਵੱਖ ਮਾਡਲਾਂ ‘ਤੇ ਦਰਾਂ ਵਧਾਉਣ ਦਾ ਐਲਾਨ ਕੀਤਾ ਹੈ। ਹਾਲਾਂਕਿ, ਕੰਪਨੀ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਕਿ ਦਰਾਂ ਕਿੰਨੀਆਂ ਵਧਣਗੀਆਂ। ਇਹ ਵੀ ਨਹੀਂ ਦੱਸਿਆ ਗਿਆ ਕਿ ਨਵੀਆਂ ਦਰਾਂ ਕਦੋਂ ਲਾਗੂ ਹੋਣਗੀਆਂ।
ਇਕ ਰੈਗੂਲੇਟਰੀ ਫਾਈਲਿੰਗ ‘ਚ ਕੰਪਨੀ ਨੇ ਕਿਹਾ ਕਿ ਪਿਛਲੇ ਇਕ ਸਾਲ ‘ਚ ਇਨਪੁਟ ਲਾਗਤ ਵਧਣ ਕਾਰਨ ਕੰਪਨੀ ਦੇ ਵਾਹਨਾਂ ਦੀਆਂ ਕੀਮਤਾਂ ‘ਤੇ ਅਸਰ ਪਿਆ ਹੈ। ਵਧੀ ਕੀਮਤ ਦੇ ਪ੍ਰਭਾਵ ਨੂੰ ਭਰਨ ਲਈ ਕੰਪਨੀ ਲਈ ਵਾਹਨਾਂ ਦੀ ਕੀਮਤ ਵਧਾਉਣਾ ਜ਼ਰੂਰੀ ਹੋ ਗਿਆ ਹੈ। ਕੰਪਨੀ ਨੇ ਕਿਹਾ ਕਿ ਉਹ ਅਪ੍ਰੈਲ 2022 ‘ਚ ਕੀਮਤਾਂ ਵਧਾਉਣ ਦੀ ਯੋਜਨਾ ਬਣਾ ਰਹੀ ਹੈ ਅਤੇ ਇਹ ਮਾਡਲ ਮੁਤਾਬਕ ਵੱਖ-ਵੱਖ ਹੋਵੇਗੀ।
ਹਾਲਾਂਕਿ ਕੰਪਨੀ ਨੇ ਅਜੇ ਇਹ ਨਹੀਂ ਦੱਸਿਆ ਹੈ ਕਿ ਕੀਮਤਾਂ ਕਦੋਂ ਅਤੇ ਕਿੰਨੀਆਂ ਵਧਾਈਆਂ ਜਾਣਗੀਆਂ। ਇਨਪੁਟ ਲਾਗਤ ਵਿੱਚ ਲਗਾਤਾਰ ਵਾਧੇ ਕਾਰਨ ਮਾਰੂਤੀ ਨੇ ਜਨਵਰੀ 2021 ਤੋਂ ਮਾਰਚ 2022 ਤੱਕ ਵਾਹਨਾਂ ਦੀਆਂ ਕੀਮਤਾਂ ਵਿੱਚ ਲਗਭਗ 8.8% ਦਾ ਵਾਧਾ ਕੀਤਾ ਹੈ। ਕੰਪਨੀ ਘਰੇਲੂ ਬਾਜ਼ਾਰ ‘ਚ ਆਲਟੋ ਤੋਂ ਲੈ ਕੇ ਐੱਸ-ਕਰਾਸ ਤੱਕ ਕਈ ਮਾਡਲ ਵੇਚਦੀ ਹੈ।
ਕੰਪਨੀ ਦੇ ਇੱਕ ਸੀਨੀਅਰ ਅਧਿਕਾਰੀ ਦੇ ਅਨੁਸਾਰ, ਮਾਰੂਤੀ ਸੁਜ਼ੂਕੀ ਜ਼ਰੂਰੀ ਪੁਰਜ਼ਿਆਂ ਦੀ ਸਪਲਾਈ ਸਥਿਤੀ ਦੇ ਅਧਾਰ ‘ਤੇ ਮੌਜੂਦਾ ਵਿੱਤੀ ਸਾਲ ਵਿੱਚ 4-6 ਲੱਖ ਸੀਐਨਜੀ ਯੂਨਿਟ ਵੇਚਣ ਦਾ ਟੀਚਾ ਰੱਖ ਰਹੀ ਹੈ। ਕੰਪਨੀ ਨੇ 2021-22 ਵਿੱਚ ਲਗਭਗ 2.3 ਲੱਖ ਸੀਐਨਜੀ ਯੂਨਿਟ ਵੇਚੇ ਸਨ। ਮਾਰੂਤੀ ਵਰਤਮਾਨ ਵਿੱਚ ਆਪਣੇ 15 ਮਾਡਲਾਂ ਵਿੱਚੋਂ 9 ਦੇ ਸੀਐਨਜੀ ਸੰਸਕਰਣ ਵੇਚਦੀ ਹੈ। ਆਉਣ ਵਾਲੇ ਦਿਨਾਂ ‘ਚ ਅਜਿਹੀ ਤਕਨੀਕ ਵਾਲੇ ਹੋਰ ਮਾਡਲ ਲਿਆਉਣ ਦੀ ਯੋਜਨਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

*ਯੂਰਪ ਤੋਂ ਗੈਂਗਸਟਰ ਦੀ ਪਹਿਲੀ ਹਵਾਲਗੀ ਭਗਵੰਤ ਮਾਨ ਸਰਕਾਰ ਦੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਸਟੈਂਡ...

ਸਾਬਕਾ ਮੰਤਰੀ ਦੇ ਪੁੱਤ ਨੇ ਚੁੱਕਿਆ ਖੌਫਨਾਕ ਕਦਮ, ਚੰਡੀਗੜ੍ਹ ਦੇ ਫਾਰਮ ਹਾਊਸ ‘ਚ ਖੁਦ ਨੂੰ ਮਾਰੀ ਗੋ/ਲੀ

ਹਰਿਆਣਾ ਦੇ ਸਾਬਕਾ ਮੰਤਰੀ ਜਸਵਿੰਦਰ ਸਿੰਘ ਸੰਧੂ ਦੇ ਪੁੱਤਰ ਗਗਨਜੋਤ ਸੰਧੂ (48) ਨੇ ਬੀਤੇ...

ਹਲਵਾਰਾ ਏਅਰਪੋਰਟ ‘ਤੇ ਮੁੜ ਖੱਜਲ ਹੋਏ ਯਾਤਰੀ, 6 ਦਿਨਾਂ ‘ਚ ਤੀਜੀ ਵਾਰ ਦਿੱਲੀ ਫ਼ਲਾਈਟ ਰੱਦ

ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਫ਼ਰ ਕਰਨ ਦਾ ਸੁਪਨਾ ਹੁਣ ਮੁਸਾਫ਼ਰਾਂ ਲਈ ਸਹੂਲਤ ਦੀ...

ਨਿੱਜੀ ਸਕੱਤਰ ਦੇ ਘਰੋਂ ਵੱਡੀ ਬਰਾਮਦਗੀ ਮਗਰੋਂ ਕਾਂਗਰਸੀ ਆਗੂ Harish Rawat ਵੱਲੋਂ ਅਹੁਦਿਆਂ ਤੋਂ ਅਸਤੀਫ਼ਾ

ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਹਰੀਸ਼ ਰਾਵਤ ਨੇ ਸ਼ੁੱਕਰਵਾਰ ਨੂੰ ਆਪਣੇ...

ਜਲੰਧਰ ‘ਚ ਬਦਮਾਸ਼ ਦਾ ਐਨਕਾਊਂਟਰ, ਭੱਜਣ ਦੀ ਕੋਸ਼ਿਸ਼ ਕਰਦਿਆਂ ਪੁਲਿਸ ‘ਤੇ ਕੀਤੀ ਫਾਇਰਿੰਗ

ਜਲੰਧਰ ਪੁਲਿਸ ਨੇ ਮੁਠਭੇੜ ਦੌਰਾਨ ਗੋਲੀ ਮਾਰ ਕੇ ਇੱਕ ਬਦਮਾਸ਼ ਨੂੰ ਗ੍ਰਿਫਰਾਤ ਕੀਤਾ ਹੈ।...

ਯੂਰਪ ਤੱਕ ਪਹੁੰਚੀ ਪੰਜਾਬ ਪੁਲਿਸ, ਗੈਂਗਸਟਰ ਅੰਮ੍ਰਿਤ ਦਲਮ ਲਿਆਂਦਾ ਭਾਰਤ; ਕਈ ਮਾਮਲਿਆਂ ‘ਚ ਸੀ ਲੋੜੀਂਦਾ

ਕੌਮਾਂਤਰੀ ਪੱਧਰ ‘ਤੇ ਸਰਗਰਮ ਸੰਗਠਿਤ ਅਪਰਾਧਿਕ ਗਿਰੋਹਾਂ ਵਿਰੁੱਧ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ...

ਮਨਜੀਤ ਕੌਰ ਦਾ ਵੀਡੀਓ ਆਇਆ ਸਾਹਮਣੇ, PGI ‘ਚ Bed ‘ਤੇ ਪਈ ਹੋਈ ਇਨਫਲੁਐਂਸਰ

ਪੰਜਾਬੀ ਇਨਫਲੁਐਂਸਰ ਮਨਜੀਤ ਕੌਰ ਦਾ ਮੌਤ ਤੋਂ ਪਹਿਲਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ।...

ਲਾਹੌਰ ਹਾਈ ਕੋਰਟ ਨੇ ਪੰਜਾਬੀ ਮਹਿਲਾ ਸਰਬਜੀਤ ਕੌਰ ਦੇ ਪਾਕਿਸਤਾਨੀ ਪਤੀ ਨੂੰ ਕੀਤਾ ਤਲਬ

ਲਾਹੌਰ ਹਾਈ ਕੋਰਟ ਨੇ ਪੰਜਾਬ ਦੇ ਕਪੂਰਥਲਾ ਤੋਂ ਪਾਕਿਸਤਾਨ ਆਈ ਸਰਬਜੀਤ ਕੌਰ ਦੇ ਮੁਸਲਿਮ...