ਭਦੌੜ : – ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਤੇ ਕਾਂਗਰਸੀ ਵਿਧਾਇਕ ਅਜਾਇਬ ਸਿੰਘ ਭੱਟੀ ਆਪਣੀ ਧਰਮ ਪਤਨੀ ਮਨਜੀਤ ਕੌਰ ਨੂੰ ਵਿਧਾਨ ਸਭਾ ਹਲਕਾ ਭਦੌੜ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੁਕਾਬਲੇ ਵਿੱਚ ਅਜ਼ਾਦ ਚੋਣ ਲੜ੍ਹਾ ਸਕਦੇ ਹਨ। ਅਜੈਬ ਸਿੰਘ ਭੱਟੀ ਮਲੋਟ ਹਲਕੇ ਤੋਂ ਵਿਧਾਇਕ ਹਨ ਜਿਨ੍ਹਾਂ ਦੀ ਇਸ ਵਾਰ ਕਾਂਗਰਸ ਪਾਰਟੀ ਨੇ ਟਿਕਟ ਕੱਟ ਦਿੱਤੀ ਹੈ ਉਹ ਨਥਾਣਾ ਤੇ ਭੁੱਚੋ ਮੰਡੀ ਤੋਂ ਵੀ ਇੱਕ-ਇੱਕ ਵਾਰ ਵਿਧਾਇਕ ਰਹਿ ਚੁਕੇ ਹਨ ਤੇ ਲਗਾਤਾਰ 15 ਸਾਲਾਂ ਤੋਂ ਜਿੱਤਦੇ ਆ ਰਹੇ ਹਨ । ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਪਿਛਲੇ ਕਈ ਦਿਨਾਂ ਤੋਂ ਨਾਰਾਜ਼ ਚੱਲ ਰਹੇ ਸਨ। ਭੱਟੀ ਨੂੰ ਪਹਿਲਾਂ ਬਠਿੰਡਾ ਦਿਹਾਤੀ ਤੋਂ ਟਿਕਟ ਦੇਣ ਬਾਰੇ ਆਖਿਆ ਗਿਆ ਸੀ ਇੱਥੇ ਇਕ ਵਾਰ ਫਿਰ ਪਾਰਟੀ ਨੇ ਹਰਵਿੰਦਰ ਸਿੰਘ ਲਾਡੀ ਨੂੰ ਉਮੀਦਵਾਰ ਬਣਾਇਆ ਹੈ । ਉਨ੍ਹਾਂ ਕਿਹਾ ਕਿ ਪਾਰਟੀ ਨੇ ਬਿਨਾਂ ਕਿਸੇ ਕਾਰਨ ਮੇਰੀ ਟਿਕਟ ਕੱਟ ਦਿੱਤੀ ਹੈ ਇਸ ਲਈ ਹੁਣ ਉਨ੍ਹਾਂ ਦੇ ਧਰਮਪਤਨੀ ਮੰਗਲਵਾਰ ਨੂੰ ਭਦੌੜ ਹਲਕੇ ਤੋਂ ਆਪਣੀ ਨਾਮਜ਼ਦਗੀ ਦਾਖ਼ਲ ਕਰਨਗੇ।
----------- Advertisement -----------
ਬਾਗੀ ਕਾਂਗਰਸੀ ਆਗੂ ਭੱਟੀ ਮੁੱਖ ਮੰਤਰੀ ਚੰਨੀ ਸਾਹਮਣੇ ਆਪਣੀ ਘਰਵਾਲੀ ਨੂੰ ਅਜ਼ਾਦ ਚੋਣ ਲੜਾਉਣਗੇ
Published on
----------- Advertisement -----------












