ਚੰਡੀਗੜ੍ਹ: ਅੱਜ ਪੀ. ਪੀ. ਐਸ. ਸੀ. ਵਲੋਂ ਲਏ ਗਏ ਨਾਇਬ ਤਹਿਸੀਲਦਾਰ ਦੀ ਪ੍ਰੀਖਿਆ ਨੂੰ ਪਾਸ ਕਰਨ ਵਾਲੇ ਯੋਗ ਉਮੀਦਵਾਰਾਂ ਨੇ ਚੰਡੀਗੜ੍ਹ ਦੇ ਪਰੈਸ ਕਲੱਬ ਵਿੱਚ ਇਕੱਠੇ ਹੋ ਕੇ ਅਪਣਾ ਪੱਖ ਰੱਖਦੇ ਹੋਏ ਬਣਦੇ ਹੱਕ ਅਤੇ ਨਿਯੁਕਤੀ ਪੱਤਰ ਲੈਣ ਲਈ ਮੰਗ ਰੱਖੀ ਅਤੇ ਕਿਹਾ ਕਿ ਸਾਡੀਆਂ ਪੋਸਟਾਂ ਲਈ ਇਸਤਿਹਾਰ 7ਦਸੰਬਰ 2020 ਵਿੱਚ ਆਇਆ, ਲਗਭਗ ਡੇਡ ਸਾਲ ਬਾਅਦ 22 ਮਈ 2022 ਨੂੰ ਸਾਡਾ ਪੇਪਰ ਹੋਇਆ ਅਤੇ 6 ਅਕਤੂਬਰ ਨੂੰ ਸਾਡਾ ਰਿਜਲਟ ਆ ਗਿਆ। ਇਸ ਪ੍ਰੀਖਿਆ ਵਿੱਚ ਕੁਝ ਕੁ ਉਮੀਦਵਾਰ ਨਕਲ ਰਾਹੀਂ ਮੈਰਿਟ ਸੂਚੀ ਵਿੱਚ ਆਏ ਸਨ। CIA ਪਟਿਆਲਾ ਨੇ ਇਸ ਸਬੰਧ ਵਿੱਚ ਤਫਤੀਸ਼ ਕਰਨ ਉਪਰੰਤ ਨਕਲ ਕਰਨ ਵਾਲੇ ਉਮੀਦਵਾਰਾਂ ਅਤੇ ਯੋਗ ਉਮੀਦਵਾਰਾਂ ਨੂੰ ਵੱਖ – ਵੱਖ ਕਰ ਲਿਆ ਗਿਆ ਹੈ। ਤਫਤੀਸ਼ ਦੌਰਾਨ ਇਹ ਵੀ ਗੱਲ ਸਪਸ਼ਟ ਕੀਤੀ ਗਈ ਹੈ ਕਿ ਕੋਈ ਵੀ ਸਰਕਾਰੀ ਅਦਾਰਾ ਅਤੇ ਪੀ. ਪੀ. ਐੱਸ. ਸੀ ਇਸ ਘੋਟਾਲੇ ਵਿੱਚ ਸ਼ਾਮਿਲ ਨਹੀਂ ਹੈ। ਇਹ ਕੁੱਝ ਕੁ ਨਿੱਜੀ ਲੋਕਾਂ ਦਾ ਕੰਮ ਹੈ। ਕੁਝ ਕੁ ਲੋਕਾਂ ਦੀ ਸ਼ਰਾਰਤ ਦੀ ਸਜ਼ਾ ਸਾਨੂੰ ਯੋਗ ਉਮੀਦਵਾਰਾਂ ਨੂੰ ਨਾ ਦਿੱਤੀ ਜਾਵੇ।
ਉਨ੍ਹਾਂ ਕਿਹਾ ਅਸੀਂ ਬਹੁਤ ਮਿਹਨਤ ਅਤੇ ਇਮਾਨਦਾਰ ਪ੍ਰੀਖਿਆ ਨੂੰ ਪਾਸ ਕਰਨ ਵਾਲੇ ਯੋਗ ਉਮੀਦਵਾਰ ਹਾਂ। ਇਸ ਪ੍ਰੀਖਿਆ ਵਿੱਚ ਕੁਝ ਕੁ ਉਮੀਦਵਾਰ ਨਕਲ ਰਾਹੀਂ ਮੈਰਿਟ ਸੂਚੀ ਵਿੱਚ ਆਏ ਸਨ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਲਦ ਤੋਂ ਜਲਦ ਸਾਨੂੰ ਨਿਯੁਕਤੀ ਪੱਤਰ ਦਿੱਤੇ ਜਾਣ।