ਪਟਿਆਲਾ : – ਕੈਪਟਨ ਨੇ ਕਿਹਾ ਕਿ ਪੰਜਾਬ ਨੂੰ ਪਹਿਲਾਂ ਕਦੇ ਵੀ ਜਾਤ-ਪਾਤ ਜਾਂ ਧਾਰਮਿਕ ਆਧਾਰ ‘ਤੇ ਵੰਡਿਆ ਨਹੀਂ ਗਿਆ। ਉਨ੍ਹਾਂ ਇੱਕ ਵਾਰ ਫਿਰ ਕਿਹਾ ਕਿ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦੇ ਅਹੁਦੇ ਲਈ ਯੋਗ ਨਹੀਂ ਹੈ। ਨਾਲ ਹੀ ਚੰਨੀ ਦੇ ਵੱਡੇ-ਵੱਡੇ ਦਾਅਵੇ ਸੂਬੇ ਦੇ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੇ। ਕੈਪਟਨ ਨੇ ਕਿਹਾ ਕਿ ਚੰਨੀ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੀ ਸਰਕਾਰ ਨੇ ਆਪਣੇ 111 ਦਿਨਾਂ ਦੇ ਕਾਰਜਕਾਲ ਵਿੱਚ ਸਭ ਕੁਝ ਕੀਤਾ ਹੈ।
ਕੈਪਟਨ ਨੇ ਕਿਹਾ ਕਿ ਲੋਕਾਂ ਨੂੰ ਅਜਿਹੇ ਝੂਠ ਤੋਂ ਬਚਣਾ ਚਾਹੀਦਾ ਹੈ। ਕੈਪਟਨ ਨੇ ਕਿਹਾ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਦੀ ਉਮੀਦਵਾਰੀ ਤੋਂ ਖੁੰਜ ਗਏ ਹਨ ਉਹ ਹੁਣ ਬਹੁਤੀ ਦੇਰ ਚੁੱਪ ਨਹੀਂ ਬੈਠਣਗੇ। ਸਿੱਧੂ ਜਲਦੀ ਹੀ ਉਹ ਵੱਡਾ ਸਿਆਸੀ ਧਮਾਕਾ ਕਰ ਸਕਦਾ ਹੈ। ਕੈਪਟਨ ਨੇ ਕਿਹਾ ਕਿ ਸਿੱਧੂ ਕੋਈ ਨਾ ਕੋਈ ਚਾਲ ਜ਼ਰੂਰ ਚੱਲੇਗਾ। ਕੈਪਟਨ ਨੇ ਚੰਨੀ ਤੇ ਨਵਜੋਤ ਸਿੱਧੂ ‘ਤੇ ਪਿੱਠ ‘ਚ ਛੁਰਾ ਮਾਰਨ ਦਾ ਦੋਸ਼ ਲਾਇਆ। ਕੈਪਟਨ ਨੇ ਕਿਹਾ ਕਿ ਇਨ੍ਹਾਂ ਦੋਵਾਂ ਨੇ ਆਪਣੇ ਨਿੱਜੀ ਹਿੱਤਾਂ ਲਈ ਕਾਂਗਰਸ ਹਾਈਕਮਾਂਡ ਨੂੰ ਉਨ੍ਹਾਂ ਵਿਰੁੱਧ ਗੁੰਮਰਾਹ ਕੀਤਾ ਹੈ। ਕੈਪਟਨ ਨੇ ਕਿਹਾ ਕਿ ਉਨ੍ਹਾਂ ਨੇ ਚੰਨੀ ਨੂੰ ਕਾਂਗਰਸ ‘ਚ ਸ਼ਾਮਲ ਕਰਕੇ ਵਿਧਾਇਕ ਬਣਨ ‘ਚ ਮਦਦ ਕੀਤੀ ਸੀ।
----------- Advertisement -----------
ਨਵਜੋਤ ਸਿੱਧੂ ਜ਼ਿਆਦਾ ਦਿਨ ਚੁੱਪ ਨਹੀਂ ਬੈਠੇਗਾ : ਕੈਪਟਨ ਅਮਰਿੰਦਰ ਸਿੰਘ
Published on
----------- Advertisement -----------
----------- Advertisement -----------












