ICICI, HDFC ਅਤੇ ਇੰਡੀਅਨ ਓਵਰਸੀਜ਼ ਬੈਂਕ ਨੇ ਹਾਲ ਹੀ ਵਿੱਚ FD ‘ਤੇ ਵਿਆਜ ਦਰ ਨੂੰ ਬਦਲਿਆ ਹੈ। ICICI ਬੈਂਕ ਹੁਣ ਆਮ ਨਾਗਰਿਕਾਂ ਨੂੰ ਵੱਧ ਤੋਂ ਵੱਧ 5.45% ਵਿਆਜ ਦੇ ਰਿਹਾ ਹੈ ਜਦੋਂ ਕਿ HDFC FD ‘ਤੇ 5.60% ਵਿਆਜ ਦੇ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਜੇਕਰ ਤੁਸੀਂ FD ਲੈਣ ਦੀ ਯੋਜਨਾ ਬਣਾ ਰਹੇ ਹੋ, ਤਾਂ ਪਹਿਲਾ ਜਾਣ ਲਓ ਕਿਹੜੇ ਬੈਂਕ ‘ਚ FD ਕਰਵਾਉਣਾ ਸਹੀ ਹੋਵੇਗਾ।
ਜੇਕਰ ਤੁਸੀਂ ਦੋ ਸਾਲ ਲਈ ਫਿਕਸ ਡਿਪੋਜ਼ਿਟ ਕਰਾਉਣ ਬਾਰੇ ਸੋਚ ਰਹੇ ਹੋ ਤਾ ਦੱਸ ਦਈਏ 2 ਸਾਲ ਦੀ FD ‘ਤੇ ICICI ਬੈਂਕ 5.00% ਵਿਆਜ, ਜਦ ਕਿ SBI 5.20% ,HDFC 5.10% , ਇੰਡੀਅਨ ਓਵਰਸੀਜ਼ 5.20% ਪੋਸਟ ਆਫਿਸ 5.50% ਵਿਆਜ ਦੇ ਰਿਹਾ ਹੈ
ਜੇਕਰ 5 ਸਾਲ ਦੀ FD ‘ਤੇ ਵਿਆਜ ਦੀ ਗੱਲ ਕਰੀਏ ਤਾਂ SBI 5.40%,HDFC 5.45%, ਇੰਡੀਅਨ ਓਵਰਸੀਜ਼ 5.45%, ICICI 5.45%, ਅਤੇ ਪੋਸਟ ਆਫਿਸ 6.70% ਵਿਆਜ ਦਰ ਦੇ ਰਿਹਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਜੇਕਰ ਕਿਸੇ ਵਿੱਤੀ ਸਾਲ ‘ਚ ਬੈਂਕ FD ‘ਤੇ ਮਿਲਣ ਵਾਲਾ ਵਿਆਜ 40 ਹਜ਼ਾਰ ਰੁਪਏ ਤੋਂ ਘੱਟ ਹੈ ਤਾਂ ਇਸ ‘ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ। ਇਹ ਸੀਮਾ 60 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਹੈ। ਇਸ ਦੇ ਨਾਲ ਹੀ 60 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕਾਂ ਦੀ ਐਫਡੀ ਤੋਂ 50 ਹਜ਼ਾਰ ਰੁਪਏ ਤੱਕ ਦੀ ਆਮਦਨ ਟੈਕਸ ਮੁਕਤ ਹੈ। ਇਸ ਤੋਂ ਵੱਧ ਆਮਦਨ ‘ਤੇ 10% TDS ਕੱਟਿਆ ਜਾਂਦਾ ਹੈ।
----------- Advertisement -----------
FD ਕਰਵਾਉਣ ਤੋਂ ਪਹਿਲਾ ਜਾਣ ਲਓ ਬੈਂਕ ਦੀਆ ਨਵੀਆਂ ਵਿਆਜ ਦਰਾਂ
Published on
----------- Advertisement -----------
----------- Advertisement -----------












