ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੀ-20 ਸੀਰੀਜ਼ ਦਾ ਤੀਜਾ ਮੈਚ ਨੇਪੀਅਰ ‘ਚ ਖੇਡਿਆ ਜਾ ਰਿਹਾ ਹੈ। ਨਿਊਜ਼ੀਲੈਂਡ ਦੇ ਕਪਤਾਨ ਟਿਮ ਸਾਊਥੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਕੀਵੀ ਟੀਮ 19.4 ਓਵਰਾਂ ‘ਚ 160 ਦੌੜਾਂ ‘ਤੇ ਆਲ ਆਊਟ ਹੋ ਗਈ। ਡੇਵੋਨ ਕੋਨਵੇ ਨੇ ਸਭ ਤੋਂ ਵੱਧ 59 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਗਲੇਨ ਫਿਲਿਪਸ ਨੇ 54 ਦੌੜਾਂ ਬਣਾਈਆਂ।
ਟੀਮ ਇੰਡੀਆ ਵੱਲੋਂ ਅਰਸ਼ਦੀਪ ਸਿੰਘ ਅਤੇ ਮੁਹੰਮਦ ਸਿਰਾਜ ਨੇ ਸਭ ਤੋਂ ਵੱਧ 4-4 ਵਿਕਟਾਂ ਲਈਆਂ। ਨਿਊਜ਼ੀਲੈਂਡ ਦੀਆਂ ਆਖਰੀ 7 ਵਿਕਟਾਂ 14 ਦੌੜਾਂ ‘ਤੇ ਡਿੱਗ ਗਈਆਂ।
ਅਰਸ਼ਦੀਪ ਸਿੰਘ ਨੇ ਨਿਊਜ਼ੀਲੈਂਡ ਨੂੰ ਪਹਿਲਾ ਝਟਕਾ ਦਿੱਤਾ। ਉਸ ਨੇ ਦੂਜੇ ਓਵਰ ਦੀ ਤੀਜੀ ਗੇਂਦ ‘ਤੇ ਫਿਨ ਐਲਨ ਨੂੰ ਐਲਬੀਡਬਲਯੂ ਆਊਟ ਕਰ ਦਿੱਤਾ। ਐਲਨ ਨੇ 4 ਗੇਂਦਾਂ ਦਾ ਸਾਹਮਣਾ ਕੀਤਾ ਅਤੇ 3 ਦੌੜਾਂ ਬਣਾ ਕੇ ਆਊਟ ਹੋ ਗਏ।
ਅਰਸ਼ਦੀਪ ਸਿੰਘ ਦੇ 19ਵੇਂ ਓਵਰ ‘ਚ ਲਗਾਤਾਰ ਤਿੰਨ ਗੇਂਦਾਂ ‘ਤੇ 3 ਬੱਲੇਬਾਜ਼ ਆਊਟ ਹੋ ਗਏ। ਪਹਿਲਾਂ ਉਸ ਨੇ ਈਸ਼ ਸੋਢੀ ਅਤੇ ਡੇਰਿਲ ਮਿਸ਼ੇਲ ਨੂੰ ਪੈਵੇਲੀਅਨ ਭੇਜਿਆ। ਇਸ ਤੋਂ ਬਾਅਦ ਮੁਹੰਮਦ ਸਿਰਾਜ ਨੇ ਐਡਮ ਮਿਲਨੇ ਨੂੰ ਸਿੱਧੇ ਥਰੋਅ ਨਾਲ ਰਨ ਆਊਟ ਕੀਤਾ।
----------- Advertisement -----------
ਭਾਰਤ VS ਨਿਊਜ਼ੀਲੈਂਡ ਤੀਜਾ ਟੀ-20: ਨਿਊਜ਼ੀਲੈਂਡ ਨੇ ਭਾਰਤ ਨੂੰ 161 ਦੌੜ੍ਹਾਂ ਦਾ ਦਿੱਤਾ ਟੀਚਾ
Published on
----------- Advertisement -----------
----------- Advertisement -----------












