November 21, 2026, 7:48 pm
----------- Advertisement -----------
HomeNewsLatest Newsਪੁਲਿਸ ਦੀ ਮਿਲੀਭੁਗਤ ਨਾਲ ਜਾਨੋਂ ਮਾਰਨ ਦੀ ਦਿੱਤੀ ਧਮਕੀ ਤੇ ਦਫ਼ਤਰ ਦੀ...

ਪੁਲਿਸ ਦੀ ਮਿਲੀਭੁਗਤ ਨਾਲ ਜਾਨੋਂ ਮਾਰਨ ਦੀ ਦਿੱਤੀ ਧਮਕੀ ਤੇ ਦਫ਼ਤਰ ਦੀ ਕੀਤੀ ਭੰਨ-ਤੋੜ

Published on

----------- Advertisement -----------

ਸਥਾਨਕ ਪੁਲਿਸ ਨੂੰ ਵਾਰ ਵਾਰ ਸ਼ਿਕਾਇਤ ਕਰਨ ਉਤੇ ਨਹੀਂ ਹੋਈ ਕਾਰਵਾਈ: ਜਗਦੀਪ ਸਿੰਘ
ਕਿਹਾ, ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਾਨ-ਮਾਲ ਦਾ ਖ਼ਤਰਾ
ਪੀੜਤ ਨੂੰ ਬਦਮਾਸ਼ਾਂ ਦੇ ਸਿਆਸੀ ਕੁਨੈਕਸ਼ਨਾਂ ਤੋਂ ਵੀ ਖ਼ਤਰਾ
ਐਸ.ਏ.ਐਸ. ਨਗਰ, 28 ਅਪ੍ਰੈਲ () : – ਮੋਹਾਲੀ ਸਥਿਤ ਇਕ ਫਿਲਮ ਪ੍ਰੋਡਿਊਸਰ ਵਲੋਂ ਇਕ ਵਿਅਕਤੀ ਖ਼ਿਲਾਫ਼ ਜਾਨੋਂ ਮਾਰਨ ਦੀ ਧਮਕੀ ਅਤੇ ਦਫ਼ਤਰ ਵਿਚ ਆਪਣੇ ਸਾਥੀਆਂ ਸਮੇਤ ਭੰਨ-ਤੋੜ ਕਰਨ ਦੇ ਦੋਸ਼ ਲਗਾਏ ਗਏ ਹਨ।
ਅੱਜ ਇਥੇ ਮੋਹਾਲੀ ਪ੍ਰੈੱਸ ਕਲੱਬ ਵਿਖੇ ਕੀਤੀ ਇਕ ਪ੍ਰੈਸ ਕਾਨਫਰੰਸ ਦੌਰਾਨ ਪੀੜਤ ਜਗਦੀਪ ਸਿੰਘ ਨੇ ਦੱਸਿਆ ਕਿ ਮੈਂ ਆਪਣੀ ਬੀਐਮਡਬਲਿਊ ਕਾਰ ਰਛਪਾਲ ਸਿੰਘ ਨੂੰ ਦੋ ਸਾਲ ਪਹਿਲਾਂ 8 ਲੱਖ 25 ਹਜ਼ਾਰ ਰੁਪਏ ਦੀ ਵੇਚੀ ਸੀ, ਜਿਸ ਵਿਚ ਉਸ ਨੇ 5 ਲੱਖ ਦਾ ਚੈਕ ਦਿੱਤਾ ਸੀ ਅਤੇ ਬਾਕੀ ਪੈਸੇ ਬਾਅਦ ਵਿਚ ਦੇਣ ਦਾ ਸਮਝੌਤਾ ਹੋਇਆ ਸੀ। ਜਗਦੀਪ ਸਿੰਘ ਨੇ ਦੱਸਿਆ ਕਿ ਰਛਪਾਲ ਸਿੰਘ ਵਲੋਂ ਦਿੱਤਾ ਚੈਕ ਕਲੀਅਰ ਨਹੀਂ ਹੋਇਆ ਅਤੇ ਨਾ ਹੀ ਉਸ ਨੇ ਮੇਰੇ ਬਾਕੀ ਪੈਸੇ ਦਿੱਤੇ। ਮੇਰੇ ਵਲੋਂ ਵਾਰ ਵਾਰ ਫੋਨ ਕਰਕੇ ਪੈਸੇ ਮੰਗਣ ਉਤੇ ਉਸ ਨੇ ਮੈਨੂੰ ਬੀਤੇ ਦੋ ਸਾਲਾਂ ਤੋ ਲਗਾਤਾਰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪੁਲਿਸ ਅਤੇ ਕੋਰਟ ਵਿਚ ਕੀਤੇ ਕੇਸ ਵਾਪਸ ਲੈਣ ਲਈ ਮੇਰੇ ਉਪਰ ਦਬਾਅ ਪਾਉਦਾ ਰਿਹਾ। ਪੁਲਿਸ ਵਲੋਂ ਕੋਈ ਸਮੇਂ ਸਿਰ ਕੋਈ ਕਾਰਵਾਈ ਨਾ ਹੋਣ ਕਾਰਨ ਆਖ਼ਰ ਮੈਂ ਇਨਸਾਫ਼ ਲਈ ਮਾਣਯੋਗ ਅਦਾਲਤ ਦਾ ਦਰਵਾਜ਼ਾ ਖੜਕਾਇਆ।
ਜਗਦੀਪ ਸਿੰਘ ਨੇ ਦੱਸਿਆ ਕਿ ਇਸੇ ਦੌਰਾਨ 26 ਅਪ੍ਰੈਲ ਨੂੰ ਉਕਤ ਵਿਅਕਤੀ ਨੇ ਮੈਨੂੰ ਕੋਰਟ ਵਿਚ ਸਬੰਧਤ ਕੇਸ ਦੀ ਤਰੀਕ ਦੌਰਾਨ ਮਾਰਨ ਦੀ ਧਮਕੀ ਵੀ ਦਿੱਤੀ ਅਤੇ ਸ਼ਾਮ ਨੂੰ ਆਪਣੇ ਸਾਥੀਆਂ ਸਮੇਤ 4 ਗੱਡੀਆਂ ਵਿਚ 10 ਦੇ ਕਰੀਬ ਵਿਅਕਤੀ ਪਿਸਟਲ ਅਤੇ ਤੇਜ਼ਧਾ ਹਥਿਆਰਾਂ ਸਮੇਤ ਮੇਰੇ ਦਫ਼ਤਰ ਵਿਚ ਦਰਵਾਜ਼ੇ ਭੰਨ ਕੇ ਦਾਖਲ ਹੋਏ ਅਤੇ ਦਫ਼ਤਰ ਦੀ ਭੰਨ-ਤੋੜ ਕੀਤੀ। ਮੈਂ ਮੁਸ਼ਕਿਲ ਨਾਲ ਆਪਣੀ ਪਤਨੀ ਸਮੇਤ ਜਾਨ ਬਚਾ ਕੇ ਪਿਛਲੇ ਦਰਵਾਜ਼ੇ ਤੋਂ ਭੱਜਿਆ। ਰਛਪਾਲ ਸਿੰਘ ਵਲੋਂ ਮੇਰੇ ਦਫ਼ਤਰ ਵਿਚੋਂ ਲੈਪਟਾਪ ਅਤੇ 2 ਲੱਖ 85 ਹਜ਼ਾਰ ਰੁਪਏ ਦੀ ਰਕਮ ਵੀ ਚੁੱਕ ਕੇ ਲੈ ਗਿਆ, ਜਿਸ ਦੀ ਮੈਂ ਸੀਸੀ ਟੀਵੀ ਫੁਟੇਜ਼ ਵੀ ਪੁਲਿਸ ਨੂੰ ਦਿੱਤੀ ਹੈ। ਉਕਤ ਹਮਲਾਵਰ ਮੇਰੇ ਦਫ਼ਤਰ ਦੇ ਸੀਸੀ ਟੀਵੀ ਕੈਮਰੇ ਦੇ ਡੀਬੀਆਰ ਵੀ ਚੁੱਕ ਕੇ ਲੈ ਗਏ ਤਾਂ ਕਿ ਕੋਈ ਸਬੂਤ ਨਾ ਰਹੇ। ਇਹ ਫੁਟੇਜ਼ ਵੀ ਮੈਨੂੰ ਮੇਰੇ ਗੁਆਂਢੀਆਂ ਵਲੋਂ ਮੁਹੱਈਆ ਕਰਵਾਈ ਗਈ।
ਇਸ ਦੌਰਾਨ ਜਗਦੀਪ ਸਿੰਘ ਨੇ ਮੋਹਾਲੀ ਪੁਲਿਸ ਤੋਂ ਆਪਣੀ ਜਾਨ-ਮਾਲ ਦੀ ਰਾਖੀ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਜੇਕਰ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਉਕਤ ਵਿਅਕਤੀ ਕੋਈ ਨੁਕਸਾਨ ਪਹੁੰਚਾਉਂਦਾ ਹੈ ਤਾਂ ਇਸ ਦੀ ਸਿੱਧੀ ਜ਼ਿੰਮੇਵਾਰੀ ਸਥਾਨਕ ਐਸਐਸਪੀ, ਡੀਐਸਪੀ ਅਤੇ ਪੁਲਿਸ ਚੌਂਕੀ ਇੰਚਾਰਜ ਸਨੇਟਾ ਦੀ ਹੋਵੇਗੀ।
ਇਥੇ ਜਗਦੀਪ ਸਿੰਘ ਦਾ ਕਹਿਣਾ ਹੈ ਕਿ ਇਸ ਸਬੰਧੀ ਐਸਐਸਪੀ ਮੋਹਾਲੀ ਨੂੰ ਦੋ ਵਾਰ ਸ਼ਿਕਾਇਤ ਨੰ: 1879469 ਮਿਤੀ 18.9.2020 ਅਤੇ 2082836 ਮਿਤੀ 15.7.2021 ਵੀ ਕਰ ਚੁੱਕਿਆ ਹੈ, ਪਰ ਇਹਨਾਂ ਦੋਵਾਂ ਸ਼ਿਕਾਇਤਾਂ ਉਪਰ ਪੁਲਿਸ ਵਲੋਂ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।

ਕੀ ਕਹਿਣਾ ਸਨੇਟਾ ਚੌਂਕੀ ਇੰਚਾਰਜ ਦਾ
ਸਨੇਟਾ ਚੌਂਕੀ ਇੰਚਾਰਜ ਅਸ਼ਵਨੀ ਕੁਮਾਰ ਨਾਲ ਜਦੋਂ ਅਸੀਂ ਰਾਬਤਾ ਕਾਇਮ ਕੀਤਾ ਤਾਂ ਉਸ ਨੇ ਕੇਸ ਸਬੰਧੀ ਇਹ ਜਾਣਕਾਰੀ ਦਿੱਤੀ ਕਿ ਅਜੇ ਤਾਂ ਸਾਡੀ ਜਾਂਚ ਚੱਲ ਰਹੀ ਹੈ। ਜੋ ਸ਼ਿਕਾਇਤ ਸਾਡੇ ਕੋਲ ਆਈ ਹੈ, ਉਸ ਮੁਤਾਬਕ ਜੋ ਸਮਾਨ ਦੀ ਲੁੱਟ ਕੀਤੀ ਗਈ ਹੈ, ਉਸ ਦੇ ਸਬੂਤ ਅਜੇ ਅਸੀਂ ਜਾਂਚ ਰਹੇ ਹਾਂ। ਉਸ ਤੋਂ ਬਾਅਦ ਹੀ ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਮ੍ਰਿਤਕ ਦੇਹ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਨੇ ਪਿੱਛੇ ਤੋਂ ਪਿਕਅੱਪ ਨੂੰ ਮਾਰੀ ਟੱਕਰ, 5 ਦੀ ਮੌਤ

 ਸ਼ਨੀਵਾਰ ਸਵੇਰੇ ਪੂਰਵਾਂਚਲ ਐਕਸਪ੍ਰੈਸਵੇਅ 'ਤੇ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ। ਸੁਬੇਹਾ ਥਾਣਾ...

Flipkart ਦੇ ਗੋਦਾਮ ’ਚ ਜੁੱਤੀਆਂ ਦਾ ਵੱਡਾ ਖੇਡ, ਨਵੇਂ ਜੁੱਤਿਆਂ ਦੀ ਥਾਂ ਡੱਬਿਆਂ ’ਚ ਮਿਲੇ ਪੁਰਾਣੇ ਤੇ ਫਟੇ ਜੁੱਤੇ

ਆਗਰਾ ਵਿੱਚ ਫਲਿੱਪਕਾਰਟ ਦੇ ਗੋਦਾਮ ਵਿੱਚ ਡਿਲੀਵਰੀ ਲਈ ਭੇਜੇ ਗਏ 550 ਜੁੱਤਿਆਂ ਦੇ ਡੱਬਿਆਂ...

 ਪੰਜਾਬ ਬੋਰਡ ਵਲੋਂ 8ਵੀਂ, 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 2026-27 ਅਕਾਦਮਿਕ ਸਾਲ ਲਈ 8ਵੀਂ, 10ਵੀਂ ਅਤੇ 12ਵੀਂ...

ਖ਼ੁਦਕੁਸ਼ੀ ਮਾਮਲੇ ’ਚ ਸਾਬਕਾ ਮੰਤਰੀ ਭੁੱਲਰ ਦੇ ਪਿਤਾ ਨੂੰ ਸੁਪਰੀਮ ਕੋਰਟ ਤੋਂ ਰਾਹਤ, ਪੀ.ਏ. ਦੀ ਜ਼ਮਾਨਤ ਅਰਜ਼ੀ ਰੱਦ

ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਖ਼ੁਦਕੁਸ਼ੀ ਮਾਮਲੇ ਵਿੱਚ ਸੁਪਰੀਮ ਕੋਰਟ...

ਹੁਣ ਸਕੂਲਾਂ ‘ਚ ਹੀ ਅਪਡੇਟ ਹੋਵੇਗਾ ਬੱਚਿਆਂ ਦਾ ਆਧਾਰ, ਲਗਾਇਆ ਜਾਵੇਗਾ ਕੈਂਪ; ਨਹੀਂ ਲੱਗੇਗੀ ਕੋਈ ਫ਼ੀਸ

ਜੇਕਰ ਤੁਸੀਂ ਆਪਣੇ ਬੱਚੇ ਦਾ ਆਧਾਰ ਕਾਰਡ ਤਾਂ ਬਣਵਾ ਲਿਆ ਹੈ, ਪਰ ਉਸ ਤੋਂ...

ਜੱਦੀ ਘਰ ਪਹੁੰਚੇ MP ਅੰਮ੍ਰਿਤਪਾਲ ਸਿੰਘ, ਸਾਰਿਆਂ ਨੂੰ ਹੱਥ ਜੋੜ ਕੇ ਮਿਲੇ

ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਆਪਣੇ ਜੱਦੀ ਪਿੰਡ ਜੱਲੂਪੁਰ ਖੇੜਾ, ਅੰਮ੍ਰਿਤਸਰ...

ਇਸ ਸਾਲ 53,700 ਰੁ. ਸਸਤਾ ਹੋਇਆ ਸੋਨਾ, 9 ਦਿਨਾਂ ‘ਚ ਕੀਮਤਾਂ ਵਿਚ 17 ਹਜ਼ਾਰ ਤੋਂ ਵੱਧ ਦੀ ਗਿਰਾਵਟ

ਗਲੋਬਲ ਮਾਰਕੀਟ ਵਿਚ ਜਾਰੀ ਭਾਰੀ ਬਿਕਵਾਲੀ ਵਿਚਾਲੇ ਸ਼ੁੱਕਰਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ...

ਛੇਵੀਂ ਵਾਰ ਸਰਬਸੰਮਤੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਨਾਂ ਦਾ ਹੋਇਆ ਐਲਾਨ ਛੇਵੀਂ ਵਾਰ ਸਰਬਸੰਮਤੀ ਨਾਲ...

ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਸਿਆਸੀ ਆਗੂਆਂ ਨਾਲ ਮੁਲਾਕਾਤ, ਸਿਆਸੀ ਹਲਕਿਆਂ ’ਚ ਚਰਚਾ ਤੇਜ਼

ਰਾਧਾ ਸੁਆਮੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਜਲੰਧਰ ਦੌਰੇ ਦੌਰਾਨ...