ਪਤੀ-ਪਤਨੀ ਵਿਚਾਲੇ ਝਗੜਿਆਂ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ, ਪਰ ਕਈ ਵਾਰ ਇਹ ਝਗੜੇ ਭਿਆਨਕ ਰੂਪ ਧਾਰਨ ਕਰ ਲੈਂਦੇ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਕਿ ਪਤੀ-ਪਤਨੀ ਵਿੱਚ ਆਲੂ ਪਰਾਠੇ ਨੂੰ ਲੈ ਕੇ ਝਗੜਾ ਸ਼ੁਰੂ ਹੋਇਆ ਅਤੇ ਇਸ ਝਗੜੇ ਚ ਪਤੀ ਦੀ ਮੌਤ ਹੋ ਗਈ। ਹਾਲਾਂਕਿ ਇਸ ਤੋਂ ਬਾਅਦ ਹੋਰ ਵੀ ਨਵੇਂ ਖੁਲਾਸੇ ਹੋਏ ਹਨ।
ਦਰਅਸਲ, ਇਹ ਘਟਨਾ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਤੀ ਦਾ ਨਾਂ ਲਕਸ਼ਮਣ ਹੈ, ਉਸ ਦਾ ਵਿਆਹ 7 ਸਾਲ ਪਹਿਲਾਂ ਬੁਲੰਦਸ਼ਹਿਰ ਦੀ ਰਹਿਣ ਵਾਲੀ ਲੜਕੀ ਨਾਲ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਹਾਲ ਹੀ ‘ਚ ਪਤੀ ਨੇ ਆਪਣੀ ਪਤਨੀ ਤੋਂ ਖਾਣ ਲਈ ਆਲੂ ਪਰਾਠਾ ਮੰਗਿਆ ਤਾਂ ਇਸ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਆਲੂ ਪਰਾਠੇ ਨੂੰ ਲੈ ਕੇ ਵਿਵਾਦ ਇੰਨਾ ਵੱਧ ਗਿਆ ਕਿ ਦੋਵੇਂ ਘਰ ਛੱਡ ਕੇ ਬਾਹਰ ਚਲੇ ਗਏ। ਇਸ ਤੋਂ ਥੋੜ੍ਹੀ ਦੇਰ ਬਾਅਦ ਪਤੀ ਦੀ ਲਾਸ਼ ਸਿਵਲ ਲਾਈਨ ਇਲਾਕੇ ‘ਚ ਰੇਲਵੇ ਟਰੈਕ ‘ਤੇ ਮਿਲੀ। ਲਾਸ਼ ਮਿਲਦੇ ਹੀ ਹੜਕੰਪ ਮਚ ਗਿਆ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਪਤਨੀ ਨੂੰ ਪੁਲਸ ਹਵਾਲੇ ਕਰ ਦਿੱਤਾ ਅਤੇ ਦੋਸ਼ ਲਾਇਆ ਕਿ ਪਤਨੀ ਨੇ ਆਪਣੇ ਜੀਜੇ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕੀਤਾ ਹੈ। ਦੂਜੇ ਪਾਸੇ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫਿਲਹਾਲ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।
----------- Advertisement -----------
ਆਲੂ ਪਰਾਂਠੇ ਨੂੰ ਲੈ ਕੇ ਪਤੀ-ਪਤਨੀ ‘ਚ ਹੋਈ ਲੜਾਈ, ਇਕ ਦੀ ਗਈ ਜਾਨ, ਜਾਣੋ ਪੂਰਾ ਮਾਮਲਾ
Published on
----------- Advertisement -----------

----------- Advertisement -----------