ਟੀ-20 ਵਿਸ਼ਵ ਕੱਪ 2022 ਦਾ ਸਭ ਤੋਂ ਵੱਡਾ ਮੈਚ ਯਾਨੀ ਭਾਰਤ-ਪਾਕਿਸਤਾਨ ਮੈਚ ਚੱਲ ਰਿਹਾ ਹੈ। ਪਾਕਿਸਤਾਨ ਨੇ ਭਾਰਤ ਨੂੰ 160 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤੀ ਸਲਾਮੀ ਬੱਲੇਬਾਜ਼ ਕੇਐਲ ਰਾਹੁਲ ਅਤੇ ਰੋਹਿਤ ਸ਼ਰਮਾ ਦੋਵੇਂ ਪੈਵੇਲੀਅਨ ਪਰਤ ਚੁੱਕੇ ਹਨ।
ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਗੇਂਦਬਾਜ਼ਾਂ ਨੇ ਕਪਤਾਨ ਰੋਹਿਤ ਦੇ ਫੈਸਲੇ ਨੂੰ ਸਹੀ ਸਾਬਤ ਕੀਤਾ। ਪਹਿਲਾ ਵਿਸ਼ਵ ਕੱਪ ਖੇਡ ਰਹੇ ਅਰਸ਼ਦੀਪ ਨੇ ਸਲਾਮੀ ਬੱਲੇਬਾਜ਼ ਬਾਬਰ ਅਤੇ ਰਿਜ਼ਵਾਨ ਸਮੇਤ ਪਾਕਿਸਤਾਨ ਦੇ 3 ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜਿਆ ਸੀ। ਹਾਰਦਿਕ ਪੰਡਯਾ ਨੇ ਵੀ 3 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਟੀ-20 ਵਿਸ਼ਵ ਕੱਪ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ 6 ਮੈਚ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ ਭਾਰਤ ਨੇ ਤਿੰਨ ਵਾਰ ਟਾਸ ਜਿੱਤਿਆ ਸੀ ਅਤੇ ਅਸੀਂ ਤਿੰਨੇ ਮੈਚ ਜਿੱਤੇ ਸਨ।
ਪਾਕਿਸਤਾਨ ਲਈ ਇਫਤਿਕਾਰ ਅਹਿਮਦ ਨੇ 51 ਦੌੜਾਂ ਬਣਾਈਆਂ। ਸ਼ਾਨ ਮਸੂਦ ਨੇ ਵੀ 52 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਨੇ ਪਾਕਿਸਤਾਨੀ ਟੀਮ ਨੂੰ ਸੰਭਾਲਿਆ ਜਿਸ ਨੇ ਸਲਾਮੀ ਬੱਲੇਬਾਜ਼ਾਂ ਨੂੰ ਜਲਦੀ ਗੁਆ ਦਿੱਤਾ ਸੀ। 50 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਉਨ੍ਹਾਂ ਦਾ ਇੱਕ ਮੁਸ਼ਕਲ ਕੈਚ ਸ਼ਮੀ ਦੀ ਗੇਂਦ ‘ਤੇ ਅਸ਼ਵਿਨ ਨੇ ਛੱਡ ਦਿੱਤਾ। ਪਾਕਿਸਤਾਨ ਦੇ 6 ਬੱਲੇਬਾਜ਼ ਦੋਹਰੇ ਅੰਕੜੇ ਨੂੰ ਵੀ ਨਹੀਂ ਛੂਹ ਸਕੇ।
----------- Advertisement -----------
India Vs Pakistan ਮੈਚ: ਪਾਕਿਸਤਾਨ ਨੇ ਭਾਰਤ ਨੂੰ 160 ਦੌੜਾਂ ਦਾ ਟੀਚਾ ਦਿੱਤਾ; ਰੋਹਿਤ ਅਤੇ ਰਾਹੁਲ ਦੋਵੇਂ ਜਲਦੀ ਆਊਟ
Published on
----------- Advertisement -----------
----------- Advertisement -----------












