October 27, 2026, 2:18 am
----------- Advertisement -----------
HomeNewsLatest Newsਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੁਵਾ ਸ਼ਿਵਿਰ ਨੂੰ ਕੀਤਾ ਸੰਬੋਧਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੁਵਾ ਸ਼ਿਵਿਰ ਨੂੰ ਕੀਤਾ ਸੰਬੋਧਨ

Published on

----------- Advertisement -----------

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼੍ਰੀ ਸਵਾਮੀਨਾਰਾਇਣ ਮੰਦਿਰ, ਵਡੋਦਰਾ, ਗੁਜਰਾਤ ਦੁਆਰਾ ਆਯੋਜਿਤ ਯੁਵਾ ਸ਼ਿਵਿਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕੀਤਾ। ਆਪਣੇ ਸੰਬੋਧਨ ਦੌਰਾਨ ਪੀਐਮ ਮੋਦੀ ਨੇ ਨੌਜਵਾਨਾਂ ਦੇ ਭਵਿੱਖ ਤੋਂ ਲੈ ਕੇ ਦੇਸ਼ ਨਾਲ ਜੁੜੇ ਕਈ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ। ਪੀਐਮ ਮੋਦੀ ਨੇ ਕਿਹਾ ਕਿ ਸਾਡੇ ਸੰਤਾਂ ਅਤੇ ਸਾਡੇ ਗ੍ਰੰਥਾਂ ਨੇ ਸਾਨੂੰ ਸਿਖਾਇਆ ਹੈ ਕਿ ਸਮਾਜ ਦੀ ਹਰ ਪੀੜ੍ਹੀ ਵਿੱਚ ਨਿਰੰਤਰ ਚਰਿੱਤਰ ਨਿਰਮਾਣ ਨਾਲ ਹੀ ਕੋਈ ਸਮਾਜ ਬਣਦਾ ਹੈ।
ਉਨ੍ਹਾਂ ਕਿਹਾ ਕਿ ਸਾਡੇ ਲਈ ਸੰਸਕਾਰ ਦਾ ਮਤਲਬ ਸਿੱਖਿਆ, ਸੇਵਾ ਅਤੇ ਸੰਵੇਦਨਸ਼ੀਲਤਾ ਹੈ। ਸਾਡੇ ਲਈ ਸੰਸਕਾਰ ਦਾ ਅਰਥ ਹੈ ਸਮਰਪਣ, ਦ੍ਰਿੜਤਾ ਅਤੇ ਤਾਕਤ ਹੈ। ਅਸੀਂ ਆਪਣੇ ਆਪ ਨੂੰ ਉੱਚਾ ਚੁੱਕਦੇ ਹਾਂ, ਪਰ ਸਾਡੀ ਤਰੱਕੀ ਦੂਜਿਆਂ ਦੀ ਭਲਾਈ ਦਾ ਸਾਧਨ ਵੀ ਹੋਣੀ ਚਾਹੀਦੀ ਹੈ। ਸਾਡੀ ਸਫਲਤਾ ਸਾਰਿਆਂ ਦੀ ਸੇਵਾ ਦਾ ਸਾਧਨ ਵੀ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਸਮਾਜ ਸੇਵਾ ਅਤੇ ਰਾਸ਼ਟਰ ਨਿਰਮਾਣ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਸ਼ਾਮਲ ਕਰਨਾ ਹੈ। ਨਾਲ ਹੀ, ‘ਏਕ ਭਾਰਤ, ਸ੍ਰੇਸ਼ਠ ਭਾਰਤ’, ‘ਆਤਮ-ਨਿਰਭਰ ਭਾਰਤ’ ਅਤੇ ‘ਸਵੱਛ ਭਾਰਤ’ ਵਰਗੀਆਂ ਪਹਿਲਕਦਮੀਆਂ ਰਾਹੀਂ, ਇੱਕ ਨਵੇਂ ਭਾਰਤ ਦੇ ਨਿਰਮਾਣ ਲਈ ਭਾਈਵਾਲ ਬਣਾਉਣਾ ਹੈ। ਯੁਵਾ ਕੈਂਪ ਦੀ ਤਾਰੀਫ਼ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਜਦੋਂ ਮੇਰੇ ਨੌਜਵਾਨ ਦੋਸਤ ਇਸ ਕੈਂਪ ਤੋਂ ਚਲੇ ਜਾਣਗੇ ਤਾਂ ਉਹ ਆਪਣੇ ਅੰਦਰ ਇੱਕ ਨਵੀਂ ਊਰਜਾ ਮਹਿਸੂਸ ਕਰਨਗੇ, ਉਹ ਇੱਕ ਨਵੀਂ ਸਪੱਸ਼ਟਤਾ ਅਤੇ ਨਵੀਂ ਚੇਤਨਾ ਦੇ ਸੰਚਾਰ ਦਾ ਅਨੁਭਵ ਕਰਨਗੇ। ਮੈਂ ਤੁਹਾਨੂੰ ਇਸ ਨਵੀਂ ਸ਼ੁਰੂਆਤ, ਨਵੀਂ ਰਵਾਨਗੀ, ਨਵੇਂ ਸੰਕਲਪ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਰੋਹਿਤ ਕੁਮਾਰ ਮੋਂਟੂ ਵੋਹਰਾ ਕਾਂਗਰਸ ਪਾਰਟੀ ਵਿਚ ਸ਼ਾਮਿਲ

ਸ਼੍ਰੋਮਣੀ ਅਕਾਲੀ ਦਲ (ਬ) ਨੂੰ ਉਸ ਸਮੇਂ ਵੱਡਾ ਸਿਆਸੀ ਝਟਕਾ ਲੱਗਿਆ, ਜਦੋਂ ਸਾਲ 2022 ਦੀਆਂ...

ਅੰਤਿਮ ਅਰਦਾਸ ਤੋਂ ਵਾਪਸ ਆ ਰਹੇ 24 ਲੋਕਾਂ ਦੀ ਹਾਦਸੇ ਵਿਚ ਮੌਤ

ਕੀਨੀਆ ਵਿੱਚ ਐਤਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਘੱਟੋ-ਘੱਟ 24 ਲੋਕਾਂ ਦੀ ਮੌਤ...

ਪੰਜਾਬ ਤੇ ਚੰਡੀਗੜ੍ਹ ਦੇ ਤਾਪਮਾਨ ਵਿਚ ਆਈ ਕਮੀ, ਲੋਕਾਂ ਨੂੰ ਠੰਢ ਦਾ ਹੋ ਰਿਹਾ ਅਹਿਸਾਸ

ਪੰਜਾਬ ਅਤੇ ਚੰਡੀਗੜ੍ਹ ਵਿਚ ਅੱਜ (26 ਅਕਤੂਬਰ) ਮੌਸਮ ਸਾਫ਼ ਅਤੇ ਖੁਸ਼ਕ ਰਹੇਗਾ। ਸਵੇਰ ਅਤੇ...

ਪੰਜਾਬੀ ਅਦਾਕਾਰਾ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਕੀਤਾ ਖੁਦ ਖੁਲਾਸਾ

'ਬਿੱਗ ਬੌਸ 14' ਦੀ ਸਾਬਕਾ ਮੁਕਾਬਲੇਬਾਜ਼ ਅਤੇ ਪੰਜਾਬੀ ਗਾਇਕਾ-ਅਦਾਕਾਰਾ ਸਾਰਾ ਗੁਰਪਾਲ ਨੇ ਸੋਸ਼ਲ ਮੀਡੀਆ...

ਮੋਗਾ ਗੋਲੀਕਾਂਡ: ਮੌਕੇ ‘ਤੇ ਪਹੁੰਚੇ DGP ਗੌਰਵ ਯਾਦਵ, ਹੁਣ ਤੱਕ 5 ਮੁਲਜ਼ਮ ਗ੍ਰਿਫ਼ਤਾਰ

ਮੋਗਾ ਦੇ ਅੰਗਦਪੁਰਾ ਮੁਹੱਲੇ ‘ਚ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੰਜਾਬ ਦੇ ਡੀਜੀਪੀ...

ਝੋਟਾ ਕਤਲ ਮਾਮਲਾ: ਧਰਨੇ ਦਾ 14ਵਾਂ ਦਿਨ, CM ਮਾਨ ਬੋਲੇ- ਸਰਕਾਰ ਨੇ ਸਾਰੀਆਂ ਜਾਇਜ਼ ਮੰਗਾਂ ਮੰਨੀਆਂ

ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਧਰਨੇ...

ਦਲੇਰ ਮਹਿੰਦੀ ਵਿਵਾਦ ‘ਚ ਵੱਡਾ ਮੋੜ, ਮੰਤਰੀ ਸੁਬੋਧ ਉਨਿਆਲ ਨੇ ਫ਼ੋਨ ‘ਤੇ ਮੰਗੀ ਮੁਆਫ਼ੀ

ਕੈਬਨਿਟ ਮੰਤਰੀ ਸੁਬੋਧ ਉਨਿਆਲ ਨੇ ਇੱਕ ਫ਼ੋਨ ਗੱਲਬਾਤ ਦੌਰਾਨ ਗਾਇਕ ਦਲੇਰ ਮਹਿੰਦੀ ਤੋਂ ਮੁਆਫ਼ੀ...

ਰਾਹੁਲ ਗਾਂਧੀ ਦੇ ਕਾਫਲੇ ਦੀਆਂ ਗੱਡੀਆਂ ਆਪਸ ‘ਚ ਟਕਰਾਈਆਂ, ਰਾਹੁਲ ਗਾਂਧੀ ਸੁਰੱਖਿਅਤ

2018 ਦੇ ਅਪਰਾਧਿਕ ਮਾਣਹਾਨੀ ਦੇ ਇਕ ਮਾਮਲੇ ਵਿਚ ਫ਼ੈਸਲੇ ਲਈ ਸੁਲਤਾਨਪੁਰ ਸਥਿਤ ਸੰਸਦ ਮੈਂਬਰਾਂ/ਵਿਧਾਇਕਾਂ...

ਬ੍ਰਿਟਿਸ਼ ਕੋਲੰਬੀਆ ਚੋਣਾਂ ’ਚ ਪੰਜਾਬੀਆਂ ਦਾ ਦਬਦਬਾ, ਵਿਦੇਸ਼ਾਂ ’ਚ ਵਧਿਆ ਮਾਣ!

 ਬ੍ਰਿਟਿਸ਼ ਕੋਲੰਬੀਆ (ਬੀ ਸੀ) ਦੀਆਂ ਸੂਬਾਈ ਚੋਣਾਂ ਵਿੱਚ ਪੰਜਾਬੀ ਮੂਲ ਦੇ 15 ਉਮੀਦਵਾਰਾਂ ਨੇ...