ਪੰਜਾਬ : – 2017 ਵਿੱਚ ਕਾਂਗਰਸ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਪੰਜਾਬ ਦੇ ਲੋਕਾਂ ਨਾਲ 547 ਵਾਅਦੇ ਕੀਤੇ ਸਨ। ਕੈਪਟਨ ਨੇ ਕਾਂਗਰਸ ਵਿੱਚ ਰਹਿੰਦਿਆਂ 422 ਵਾਅਦੇ ਪੂਰੇ ਕਰਨ ਦੀ ਗੱਲ ਕੀਤੀ ਸੀ। ਬੇਰੁਜ਼ਗਾਰੀ ਭੱਤਾ, ਕਿਸਾਨ ਪੈਨਸ਼ਨ, ਸਟਾਰਟਅੱਪ, ਰੁਜ਼ਗਾਰ ਤੇ ਬਹੁਤਾ ਕੰਮ ਨਹੀਂ ਹੋਇਆ। ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਲਾ ਵਾਅਦਾ ਵੀ ਪੂਰਾ ਨਾ ਹੋ ਸਕਿਆ।
2012 ਵਿੱਚ, ਅਕਾਲੀ-ਭਾਜਪਾ ਨੇ ਚੋਣ ਮਨੋਰਥ ਪੱਤਰ ਵਿੱਚ ਲਗਭਗ 250 ਵਾਅਦੇ ਕੀਤੇ ਸਨ। 2017 ਤੱਕ ਰਾਜ ਕੀਤਾ ਪਰ ਐਲਾਨਾਂ ‘ਤੇ ਵਾਅਦੇ ਮੁਤਾਬਕ ਬਹੁਤਾ ਧਿਆਨ ਨਹੀਂ ਦਿੱਤਾ ਗਿਆ। 110 ਘੋਸ਼ਣਾਵਾਂ ਨੂੰ ਪੂਰਾਕੀਤਾ, ਪਰ ਸਿਰਫ 20 ਲੱਖ ਕਿਫਾਇਤੀ ਘਰ, ਲਾਇਸੈਂਸ ਫੀਸ-ਸਟੈਂਪ ਡਿਊਟੀ ਛੋਟਾਂ ਨੋਟੀਫਿਕੇਸ਼ਨ ਤੱਕ ਹੀ ਸੀਮਤ ਸਨ।
ਕਾਂਗਰਸ ਦੇ ਵੱਡੇ ਵਾਅਦੇ ਹਰ ਘਰ ਨੌਕਰੀ , ਨਸ਼ਾ ਮੁਕਤ ਪੰਜਾਬ , ਪੰਜਾਬ ਦਾ ਪਾਣੀ ਪੰਜਾਬ ਵਾਸਤੇ , ਉਦਯੋਗ ਵਪਾਰ ਦੀ ਆਜ਼ਾਦੀ SC ਪਰਿਵਾਰਾਂ ਨੂੰ ਮੁਫ਼ਤ ਘਰ , ਬੇਰੋਜ਼ਗਾਰੀ ਭੱਤਾ , ਕਿਸਾਨਾਂ ਨੂੰ ਪੈਨਸ਼ਨ ਵਾਅਦੇ ਸਿਰਫ ਵਾਅਦਿਆਂ ਤੱਕ ਹੀ ਸੀਮਤ ਸਨ ਇਹ ਵਾਅਦੇ ਅਮਲ ਤੋਂ ਕੋਹਾਂ ਦੂਰ ਹਨ| ਓਥੇ ਹੀ ਸ਼ਿਰੋਮਣੀ ਅਕਾਲੀ ਦਲ ਵਲੋਂ 2012 ਵਿਚ ਲੁਧਿਆਣਾ ਵਿਚ ਮੈਟਰੋ ਟ੍ਰੇਨ, ਅੰਮ੍ਰਿਤਸਰ ਵਿਚ ਕਲੱਬ , ਸਟਾਰਟਅੱਪ ਯੋਜਨਾ , ਬੇਰੋਜ਼ਗਾਰੀ ਭੱਤਾ, ਸ਼ਹਿਰਾਂ ਵਿਚ AC ਬੱਸ ਸਟੈਂਡ ,ਕੁੜੀਆਂ ਨੂੰ ਲੈਪਟਾਪ , ਬੇਘਰ ਪਰਿਵਾਰਾਂ ਨੂੰ ਘਰ , ਨਸ਼ਾ ਮੁਕਤ ਪੰਜਾਬ ਕਰਨ ਦੇ ਵਾਅਦੇ ਕੀਤੇ ਗਏ ਸਨ ਪਰ ਅਫਸੋਸ ਇਹ ਵਾਅਦੇ ਵੀ ਵਾਅਦਿਆਂ ਤੱਕ ਹੀ ਸੀਮਤ ਸਨ ਇਹਨਾਂ ਵਾਅਦਿਆਂ ਨੂੰ ਵੀ ਸਿਰੇ ਚਾੜਨ ਲਈ ਕੋਈ ਠੋਸ ਉਪਰਾਲੇ ਨਹੀਂ ਕੀਤੇ ਗਏ ਸਨ|
----------- Advertisement -----------
ਸਿਆਸੀ ਪਾਰਟੀਆਂ ਆਪਣੇ ਚੋਣ ਮੈਨੀਫੈਸਟੋ ਤੇ ਕਿੰਨਾ ਕੁ ਕਰਦੀਆਂ ਅਮਲ: ਪੜ੍ਹੋ
Published on
----------- Advertisement -----------
----------- Advertisement -----------












