ਪ੍ਰੋ ਕਬੱਡੀ ਲੀਗ ਦੀਆਂ 12 ਟੀਮਾਂ ‘ਚੋਂ ਦੋ ਟੀਮਾਂ ਦੇ ਖਿਡਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਕੋਰੋਨਾ ਪਾਜ਼ੇਟਿਵ ਖਿਡਾਰੀਆਂ ਦੀ ਗਿਣਤੀ ਅਤੇ ਪ੍ਰਭਾਵਿਤ ਟੀਮਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਗਿਆ। ਦੋ ਟੀਮਾਂ ਦੇ ਕਈ ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਪ੍ਰੋ ਕਬੱਡੀ ਲੀਗ ਦੇ ਕੁੱਝ ਮੈਚਾਂ ਦੇ ਪ੍ਰੋਗਰਾਮ ‘ਚ ਬਦਲਾਅ ਕੀਤਾ ਗਿਆ ਹੈ। ਪੀ. ਕੇ. ਐੱਲ. ਆਯੋਜਕਾਂ ਨੇ ਬਿਆਨ ਜਾਰੀ ਕਰ ਕਿਹਾ ਕਿ ਇਨਫੈਕਟਿਡ ਖਿਡਾਰੀਆਂ ਨੂੰ ਇਕਾਂਤਵਾਸ ‘ਚ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 25 ਤੋਂ 30 ਜਨਵਰੀ ਦਰਮਿਆਨ ਹੋਣ ਵਾਲੇ ਮੈਚਾਂ ਦੇ ਪ੍ਰੋਗਰਾਮ ‘ਚ ਬਦਲਾਅ ਕੀਤਾ ਗਿਆ ਹੈ।
ਆਯੋਜਕ ਮਸ਼ਾਲ ਸਪੋਰਟਸ ਨੇ ਇਕ ਬਿਆਨ ‘ਚ ਕਿਹਾ, ‘ਲੀਗ ਪੜਾਅ ਦੇ ਪਹਿਲੇ ਹਾਫ਼ ਦੇ ਸਫਲ ਆਯੋਜਨ ਦੇ ਬਾਅਦ ਪੀ. ਕੇ. ਐੱਲ. ਦੀਆਂ 12 ਟੀਮਾਂ ‘ਚੋਂ ਦੋ ਟੀਮਾਂ ਦੇ ਖਿਡਾਰੀਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੇ ਕਾਰਨ ਪੂਰੇ ਖਿਡਾਰੀਆਂ ਦੀ ਟੀਮ ਉਤਾਰਨਾ ਸੰਭਵ ਨਹੀਂ ਹੈ।’ ਇਸ ‘ਚ ਅੱਗੇ ਕਿਹਾ ਗਿਆ, ‘ਮੌਜੂਦਾ ਮਾਹੌਲ ‘ਚ ਮੈਚਾਂ ਦੀ ਨਿਰੰਤਰਤਾ ਬਣਾਏ ਰੱਖਣ ਲਈ ਮਸ਼ਾਲ ਸਪੋਰਟਸ ਤੇ ਪੀ. ਕੇ. ਐੱਲ. ਟੀਮਾਂ ਨੇ ਕੁਝ ਮੈਚਾਂ ਦੇ ਪ੍ਰੋਗਰਾਮ ‘ਚ ਬਦਲਾਅ ਕੀਤਾ ਹੈ। ਅਸੀਂ ਹਾਲਾਤ ਦੀ ਸਮੀਖਿਆ ਕਰਦੇ ਰਹਾਂਗੇ।’ ਮੈਚਾਂ ਦਾ ਪ੍ਰੋਗਰਾਮ (25 ਤੋਂ 30 ਜਨਵਰੀ )
25 ਜਨਵਰੀ : ਹਰਿਆਣਾ ਸਟੀਲਰਸ ਬਨਾਮ ਤੇਲੁਗੂ ਟਾਈਟਨਸ
26 ਜਨਵਰੀ : ਯੂ ਮੁੰਬਾ ਬਨਾਮ ਬੈਂਗਲੁਰੂ ਬੁਲਸ
27 ਜਨਵਰੀ : ਯੂਪੀ ਯੌਧਾ ਬਨਾਮ ਪੁਣੇਰੀ ਪਲਟਨ
28 ਜਨਵਰੀ : ਪਟਨਾ ਪਾਈਰੇਟਸ ਬਨਾਮ ਤਮਿਲ ਥਲਾਈਵਾਜ਼
29 ਜਨਵਰੀ : ਦਬੰਗ ਦਿੱਲੀ ਬਨਾਮ ਗੁਜਰਾਤ, ਤੇਲੁਗੂ ਟਾਈਟਨਸ ਬਨਾਮ ਬੰਗਾਲ ਵਾਰੀਅਰਸ
30 ਜਨਵਰੀ : ਜੈਪੁਰ ਪਿੰਕ ਪੈਂਥਰਸ ਬਨਾਮ ਪਟਨਾ, ਬੈਂਗਲੁਰੂ ਬੁਲਸ ਬਨਾਮ ਤਮਿਲ ਥਲਾਈਵਾਜ਼












