ਚੰਡੀਗੜ੍ਹ, 20 ਅਪ੍ਰੈਲ (2022) : – ਸੰਯੁਕਤ ਸਮਾਜ ਮੋਰਚੇ ਵੱਲੋਂ ਅੱਜ ਏਥੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਗਿਆ ਕਿ ਪੰਜਾਬ ਸਰਕਾਰ ਹੌਲੀ-ਹੌਲੀ ਆਪਣੇ ਵਾਆਦਿਆ ਤੋਂ ਪਿੱਛੋ ਹੱਟ ਰਹੀ ਹੈ ਅਤੇ ਪੰਜਾਬ ਦੀ ਖੇਤੀ ਅਤੇ ਕਿਸਾਨੀ ਦੇ ਮੁੱਦਿਆਂ ਨੂੰ ਅੱਖੋਂ ਪ੍ਰੋਖੇ ਕੀਤਾ ਜਾ ਰਿਹਾ ਹੈ। ਇਸ ਮੌਕੇ 23 ਮੈਂਬਰੀ ਵਰਕਿੰਗ ਕਮੇਟੀ ਦਾ ਐਲਾਨ ਵੀ ਕੀਤਾ ਗਿਆ।
ਪ੍ਰੈੱਸ ਕਾਨਫਰੰਸ ਵਿੱਚ ਬੋਲਦਿਆਂ ਪ੍ਰੋ. ਮਨਜੀਤ ਸਿੰਘ, ਮੈਂਬਰ ਕੋਰ ਕਮੇਟੀ, ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬੜੇ ਚਾਵਾਂ-ਉਮੀਦਾਂ ਨਾਲ “ਇਕ ਮੌਕਾ ਕੇਜਰੀਵਾਲ ਨੂੰ” ਦਿੱਤਾ ਪਰ ਜੋ ਧਰਾਤਲ ਤੇ ਕਿਸਾਨੀ ਦੇ ਹਾਲਾਤ ਨਜ਼ਰ ਆ ਰਹੇ ਹਨ ਉਹਨਾਂ ਹੱਥ ਅਜੇ ਤੱਕ ਨਿਰਾਸ਼ਤਾ ਹੀ ਲੱਗੀ ਹੈ। ਗਰਮੀ ਦੀ ਕਣਕ ਦੇ ਝਾੜ ਨੂੰ ਪਈ ਮਾਰ ਦਾ ਮੁਆਵਜ਼ਾ ਪੰਜਾਬ ਸਰਕਾਰ ਐਲਾਨਣ ਤੋਂ ਕੰਨੀ ਕਤਰਾ ਰਹੀ ਹੈ। ਕਰਜ਼ਿਆਂ ਤੋਂ ਰਾਹਤ ਦੇਣ ਦੀ ਜਗ੍ਹਾਂ ਕਿਸਾਨਾਂ ਨੂੰ ਕਰਜ਼ੇ ਵਾਪਿਸ ਕਰਨ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਕੁਰਕੀ ਦੇ ਨੋਟਿਸ ਦਿੱਤੇ ਜਾ ਰਹੇ ਹਨ। ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਦਿੱਲੀ ਮਾਡਲ ਦੀ ਜਗ੍ਹਾਂ ਕੇਰਲਾ ਸਰਕਾਰ ਤੋਂ ਸਿੱਖਣ ਦੀ ਲੋੜ ਹੈ ਕਿ ਕਿਵੇਂ ਸਬਜ਼ੀਆਂ, ਫਲਾਂ ਅਤੇ ਦਾਲਾਂ ਲਈ ਪੰਜਾਬ ਸਰਕਾਰ ਐਮ.ਐਸ.ਪੀ ਤਹਿ ਕਰਕੇ ਲਾਗੂ ਕਰ ਸਕਦੀ ਹੈ। ਸੰਯੁਕਤ ਸਮਾਜ ਮੋਰਚਾ ਇਹ ਵੀਂ ਮੰਗ ਕਰਦਾ ਹੈ ਕਿ ਪਾਕਿਸਤਾਨ ਨਾਲ ਵਿਉਪਾਰਕ ਸਬੰਧ ਸੁਧਾਰਨ ਲਈ ਕੇਂਦਰੀ ਸਰਕਾਰ ਉਪਰ ਦਬਾ ਪਾ ਕੇ ਵਾਘਾ ਬਾਰਡਰ ਖੁਲਾਇਆ ਜਾਏ, ਪ੍ਰੋ. ਸਿੰਘ ਨੇ ਕਿਹਾ। ਸੁਸ਼ੀਲ ਗੁਪਤਾ, ਰਾਜ ਸਭਾ ਮੈਂਬਰ, ‘ਆਪ’ ਲਗਾਤਾਰ ਪੰਜਾਬ ਵਿਰੋਧੀ ਬਿਆਨ ਦੇ ਰਿਹਾ ਹੈ। ਪੰਜਾਬ ਸਰਕਾਰ ਨੂੰ ਇਸ ਬਾਰੇ ਤੁਰੰਤ ਕੇਜਰੀਵਾਲ ਕੋਲ ਸ਼ਕਾਇਤ ਦਰਜ਼ ਕਰਵਾਉਣੀ ਚਾਹੀਦੀ ਹੈ। ਪਹਿਲਾਂ ਚੰਡੀਗੜ੍ਹ ਨੂੰ ਅੱਧਾ-ਅੱਧਾ ਕਰਕੇ ਪੰਜਾਬ ਅਤੇ ਹਰਿਆਣਾ ਵਿਚਾਲੇ ਵੰਡਣ ਦਾ ਬਿਆਨ ਦੇਣ ਤੋਂ ਬਾਅਦ ਹੁਣ ਸਤਲੁਜ-ਜੁਮਨਾ ਲਿੰਕ ਨਹਿਰ ਦੇ ਪਾਣੀ ਨੂੰ ਹਰਿਆਣੇ ਪਹੁੰਚਾਉਣ ਦਾ ਬਿਆਨ ਪੰਜਾਬ ਅੰਦਰ ਰਾਜਨੀਤਿਕ ਅਸਥਿਰਤਾ ਫੈਲਾਉਣ ਵਾਲਾ ਬਿਆਨ ਹੈ।
ਕੋਰ ਕਮੇਟੀ ਦੇ ਮੈਂਬਰ ਸਤਬੀਰ ਸਿੰਘ ਵਾਲੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਧਰਾਤਲ ਤੇ ਕੰਮ ਕਰਨ ਦੀ ਬਜਾਏ ਵੱਡੇ-ਵੱਡੇ ਇਸ਼ਤਿਹਾਰਾਂ ਰਾਹੀਂ ਲੋਕਾਂ ਦਾ ਢਿੱਡ ਭਰਨਾ ਚਾਹੁੰਦੀ ਹੈ ਅਤੇ ਇਹ ਇਸ਼ਤਿਹਾਰ ਵੀ ਕਰਜ਼ਾ ਚੁਕ ਕੇ ਦਿੱਤੇ ਜਾ ਰਹੇ ਹਨ। ਪੰਜਾਬ ਸਰਕਾਰ ਹੁਣ ਤੱਕ 5500 ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕੀ ਹੈ। ਪੰਜਾਬ ਦੇ ਲੋਕ ਪੁੱਛਦੇ ਹਨ ਕਿ ਕਰਜ਼ੇ ‘ਚ ਡੁੱਬੀ ਪੰਜਾਬ ਸਰਕਾਰ ਹੋਰ ਕਰਜ਼ਾ ਕਿਸ ਕੰਮ ਉਪਰ ਖਰਚ ਰਹੀ ਹੈ, ਵਾਲੀਆ ਨੇ ਕਿਹਾ। 600 ਯੂਨਿਟ ਬਿਜਲੀ ਦੀ ਰਾਹਤ ਵੀ ਹੌਲੀ-ਹੌਲੀ ਸੁੰਗੜਦੀ ਨਜ਼ਰ ਆ ਰਹੀ ਹੈ। ਪੂਰੀ ਰਾਹਤ ਨਾ ਆਮ ਜਾਤਾਂ ਦੇ ਲੋਕਾਂ ਨੂੰ ਮਿਲੇਗੀ, ਨਾਂ ਆਮਦਨ ਕਰ ਭਰਨ ਵਾਲਿਆਂ ਅਤੇ ਨਾ ਹੀ 1 ਕਿਲੋ ਵਾਟ ਤੋਂ ਵੱਡੇ ਮੀਟਰਾਂ ਵਾਲਿਆ ਨੂੰ। ਇਹ ਸੱਚ ਵੋਟਾਂ ਪੈਣ ਤੋਂ ਪਹਿਲਾਂ ਹੀ ਦੱਸਣਾਂ ਬਣਦਾ ਸੀ। ਵਾਲੀਆ ਨੇ ਕਿਹਾ ਕਿ “ਆਪ” ਦੀਆਂ ਬਾਕੀ ਦੀਆਂ ਗਰੰਟੀਆਂ ਦਾ ਹਸ਼ਰ ਕਿਹੋ ਜਿਹਾ ਹੋਵੇਗਾ ਇਸ ਦਾ ਅੰਦਾਜ਼ਾ ਬਿਜਲੀ ਦੀ ਗਰੰਟੀ ਵਿੱਚ ਹੋਏ ਮਘੋਰਿਆਂ ਤੋਂ ਲਾਇਆ ਜਾ ਸਕਦਾ ਹੈ।
ਪ੍ਰੈੱਸ ਕਾਨਫਰੰਸ ਵਿੱਚ ਦੋ ਮੈਂਬਰ ਵਿਪਨ ਸੂਦ ਅਤੇ ਹਰਿੰਦਰ ਸਿੰਘ ਈਸ਼ਰ ਵੀ ਸਾਮਿਲ ਹੋਏ। ਇਸ ਮੌਕੇ 23 ਮੈਂਬਰੀ ਵਰਕਿੰਗ ਕਮੇਟੀ, ਬਲਵਿੰਦਰ ਸਿੰਘ ਰਾਜੂ, ਬਲਜਿੰਦਰ ਸਿੰਘ ਹਸ਼ਨਪੁਰ, ਗੁਰਨਾਮ ਸਿੰਘ ਦਾਊਦ, ਰਹਜਿੰਦਰ ਸਿੰਘ ਟਾਂਡਾ, ਗੁਰਨਾਮ ਕੋਰ, ਮਨਦੀਪ ਸਿੰਘ ਸਮਰਾ, ਜਸਵਿੰਦਰ ਸਿੰਘ ਸੰਗਾ, ਅਰਸ਼ਦੀਪ ਸਿੰਘ, ਐਡਵੋਕੇਟ ਰਾਜਵੀਰ ਸਿੰਘ ਕਲਸੀ, ਰਵਨੀਤ ਸਿੰਘ ਬਰਾੜ, ਡਾ. ਅਮਰਦੀਪ ਕੋਰ, ਸੁਖਵੰਤ ਸਿੰਘ ਟਿੱਲੂ, ਕਰਨਲ ਮਾਲਵਿੰਦਰ ਸਿੰਘ ਗਰਾਓ, ਮੋਰਾ ਸਿੰਘ ਅਨਜਾਨ, ਮੇਜਰ ਸਿੰਘ ਰੰਧਾਵਾਂ, ਗੁਰਪ੍ਰੀਤ ਸਿੰਘ ਕੌਟਲੀ, ਅਨੁਰੂਪ ਕੋਰ, ਡਾ. ਰਮਨਦੀਪ ਸਿੰਘ, ਬਲਦੇਵ ਸਿੰਘ, ਅਭਿਕਰਨ ਸਿੰਘ, ਧਰਮਿੰਦਰ ਸਿੰਘ, ਮੱਖਣ ਸਿੰਘ ਸਹੌਲੀ ਅਤੇ ਪੁਰਸ਼ੋਤਮ ਅਹੀਰ ਦਾ ਐਲਾਨ ਵੀ ਕੀਤਾ ਗਿਆ। ਰਵਨੀਤ ਸਿੰਘ ਬਰਾੜ ਕੋਰ ਕਮੇਟੀ ਦੇ ਵਿਸ਼ੇਸ ਮੈਂਬਰ ਵੱਜੋਂ ਸ਼ਾਮਿਲ ਹੋਣਗੇ। ਇਹ ਸਾਰੇ ਉਹ ਮੈਂਬਰ ਹਨ ਜਿੰਨ੍ਹਾਂ ਸੰਯੁਕਤ ਸਮਾਜ ਮੋਰਚੇ ਵੱਲੋਂ ਹੁਣੇ ਚੋਣਾਂ ਲੜੀਆਂ।
----------- Advertisement -----------
ਪੰਜਾਬ ਸਰਕਾਰ ਹੌਲੀ-ਹੌਲੀ ਆਪਣੇ ਵਾਆਦਿਆ ਤੋਂ ਪਿੱਛੋ ਹੱਟ ਰਹੀ ਹੈ: ਸੰਯੁਕਤ ਸਮਾਜ ਮੋਰਚਾ
Published on
----------- Advertisement -----------
----------- Advertisement -----------












