ਬਟਾਲਾ : – 6 ਫਰਵਰੀ ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਆਏ ਬਰਫੀਲੇ ਤੂਫਾਨ ਵਿੱਚ ਲਾਪਤਾ ਹੋਏ ਸਾਰੇ ਜਵਾਨ ਸ਼ਹੀਦ ਹੋ ਗਏ ਸਨ। ਫ਼ੌਜ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਾਰੇ ਜਵਾਨਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ। ਅਰੁਣਾਚਲ ਪ੍ਰਦੇਸ਼ ਵਿੱਚ ਬਰਫੀਲੇ ਤੂਫਾਨ ਦੀ ਚਪੇਟ ਵਿੱਚ ਆਕੇ ਸ਼ਹੀਦ ਹੋਏ ਦੇਸ਼ ਦੀ ਸੈਨਾ ਦੇ ਜਵਾਨਾਂ ਵਿਚੋਂ ਇਕ ਜਵਾਨ ਬਟਾਲਾ ਦੇ ਨਜਦੀਕੀ ਪਿੰਡ ਮਸਾਣੀਆ ਦੇ ਰਹਿਣ ਵਾਲੇ ਸ਼ਹੀਦ ਗੁਰਬਾਜ ਸਿੰਘ ਸਨ| ਫ਼ੌਜ ਨੇ ਦੱਸਿਆ ਕੱਲ ਸ਼ਹੀਦ ਜਵਾਨ ਦਾ ਮ੍ਰਿਤਕ ਸਰੀਰ ਪਿੰਡ ਪਹੁੰਚ ਜਾਵੇਗਾ ਅਤੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ|













