IPL ਦੇ 48ਵੇਂ ਮੈਚ ‘ਚ ਅੱਜ ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਮੈਚ ਖੇਡਿਆ ਜਾ ਰਿਹਾ ਹੈ। ਗੁਜਰਾਤ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਦੋਵਾਂ ਟੀਮਾਂ ਨੇ ਆਪਣੀ ਪਲੇਇੰਗ ਇਲੈਵਨ ‘ਚ ਕੋਈ ਬਦਲਾਅ ਨਹੀਂ ਕੀਤਾ ਹੈ।
ਗੁਜਰਾਤ ਟਾਈਟਨਸ 9 ਮੈਚਾਂ ਵਿੱਚ ਅੱਠ ਜਿੱਤਾਂ ਨਾਲ 16 ਅੰਕਾਂ ਨਾਲ ਪਹਿਲੇ ਸਥਾਨ ‘ਤੇ ਬਰਕਰਾਰ ਹੈ। ਉਸਦੀ ਨੈੱਟ ਰਨ ਰੇਟ +0.377 ਹੈ।
GT: ਰਿਧੀਮਾਨ ਸਾਹਾ (w), ਸ਼ੁਭਮਨ ਗਿੱਲ, ਸਾਈ ਸੁਦਰਸ਼ਨ, ਹਾਰਦਿਕ ਪੰਡਯਾ (c), ਡੇਵਿਡ ਮਿਲਰ, ਰਾਹੁਲ ਤਿਵਾਤੀਆ, ਰਾਸ਼ਿਦ ਖਾਨ, ਅਲਜ਼ਾਰੀ ਜੋਸੇਫ, ਪ੍ਰਦੀਪ ਸਾਂਗਵਾਨ, ਲਾਕੀ ਫਰਗੂਸਨ, ਮੁਹੰਮਦ ਸ਼ਮੀ।
PBKS: ਮਯੰਕ ਅਗਰਵਾਲ (ਸੀ), ਸ਼ਿਖਰ ਧਵਨ, ਭਾਨੁਕਾ ਰਾਜਪਕਸ਼ੇ, ਜੌਨੀ ਬੇਅਰਸਟੋ, ਲਿਆਮ ਲਿਵਿੰਗਸਟੋਨ, ਜਿਤੇਸ਼ ਸ਼ਰਮਾ (ਵਿਕੇਟ), ਰਿਸ਼ੀ ਧਵਨ, ਕਾਗਿਸੋ ਰਬਾਡਾ, ਰਾਹੁਲ ਚਾਹਰ, ਸੰਦੀਪ ਸ਼ਰਮਾ, ਅਰਸ਼ਦੀਪ ਸਿੰਘ।











