ਬਰਨਾਲਾ ਦੇ ਰਹਿਣ ਵਾਲੇ ਭਾਜਪਾ ਆਗੂ ਸ਼ਿਸ਼ਨ ਜਿੰਦਲ ਦੇ ਇਕਲੌਤੇ ਪੁੱਤਰ ਚੰਦਨ ਜਿੰਦਲ ਨੂੰ ਯੂਕਰੇਨ ਵਿੱਚ ਬ੍ਰੇਨ ਹੈਮਰੇਜ ਹੋ ਗਿਆ ਸੀ। ਉਹ ਕੋਮਾ ਵਿਚ ਚਲਾ ਗਿਆ ਸੀ ਅਤੇ 2 ਮਾਰਚ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਸ਼ਨੀਵਾਰ ਨੂੰ ਚੰਦਨ ਦੀ ਲਾਸ਼ 10 ਦਿਨਾਂ ਬਾਅਦ ਯੂਕਰੇਨ ਤੋਂ ਪੰਜਾਬ ਦੇ ਬਰਨਾਲਾ ਸ਼ਹਿਰ ਪਹੁੰਚੀ, ਜਿੱਥੇ ਪਰਿਵਾਰ ਨੇ ਰਿਸ਼ਤੇਦਾਰਾਂ ਅਤੇ ਸ਼ਹਿਰ ਵਾਸੀਆਂ ਦੀ ਹਾਜ਼ਰੀ ਵਿੱਚ ਇਕਲੌਤੇ ਪੁੱਤਰ ਨੂੰ ਵਿਦਾਈ ਦਿੱਤੀ।
ਜ਼ਿਕਰਯੋਗ ਹੈ ਕਿ ਜਿਵੇਂ ਹੀ ਚੰਦਨ ਜਿੰਦਲ ਦੀ ਲਾਸ਼ ਨੂੰ ਕਾਰ ‘ਚੋਂ ਹੇਠਾਂ ਉਤਾਰਿਆ ਗਿਆ ਤਾਂ ਚੀਕ-ਚਿਹਾੜਾ ਪੈ ਗਿਆ। ਆਪਣੇ ਇਕਲੌਤੇ ਪੁੱਤਰ ਨੂੰ ਦੇਖ ਕੇ ਚੰਦਨ ਦੇ ਮਾਪਿਆਂ ਦੇ ਹੋਸ਼ ਉੱਡ ਗਏ। ਦਸ ਦਈਏ ਕਿ ਸਾਬਕਾ ਫਾਰਮੇਸੀ ਅਫਸਰ ਸ਼ੀਸ਼ਾਨ ਜਿੰਦਲ ਦਾ ਪੁੱਤਰ ਚੰਦਨ ਜਿੰਦਲ 2018 ਵਿੱਚ ਐਮਬੀਬੀਐਸ ਦੀ ਪੜ੍ਹਾਈ ਕਰਨ ਲਈ ਯੂਕਰੇਨ ਗਿਆ ਸੀ। ਉਹ ਚੌਥੇ ਸਾਲ ਵਿੱਚ ਪੜ੍ਹਦਾ ਸੀ। ਚੰਦਨ ਨੂੰ 2 ਫਰਵਰੀ ਦੀ ਰਾਤ ਨੂੰ ਦਿਮਾਗੀ ਦੌਰਾ ਪਿਆ ਅਤੇ ਉਹ ਕੋਮਾ ਵਿੱਚ ਚਲੇ ਗਏ ਸਨ।
----------- Advertisement -----------
ਯੂਕਰੇਨ ‘ਚ ਬ੍ਰੇਨ ਹੈਮਰੇਜ ਨਾਲ ਜਾਨ ਗਵਾਉਣ ਵਾਲੇ ਚੰਦਨ ਜਿੰਦਲ ਦਾ ਬਰਨਾਲਾ ਵਿਖੇ ਹੋਇਆ ਅੰਤਿਮ ਸੰਸਕਾਰ
Published on
----------- Advertisement -----------
----------- Advertisement -----------












