October 4, 2026, 4:28 am
----------- Advertisement -----------
HomeNewsLatest Newsਰਵਿੰਦਰ ਜਡੇਜਾ ਨੇ ਛੱਡੀ ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ, ਧੋਨੀ ਹੋਣਗੇ ਟੀਮ...

ਰਵਿੰਦਰ ਜਡੇਜਾ ਨੇ ਛੱਡੀ ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ, ਧੋਨੀ ਹੋਣਗੇ ਟੀਮ ਦੇ ਕਪਤਾਨ

Published on

----------- Advertisement -----------

ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ ‘ਚ ਵੱਡਾ ਬਦਲਾਅ ਹੋਇਆ ਹੈ ਅਤੇ ਮਹਿੰਦਰ ਸਿੰਘ ਧੋਨੀ ਨੇ ਫਿਰ ਤੋਂ ਟੀਮ ਦੀ ਕਮਾਨ ਸੰਭਾਲ ਲਈ ਹੈ। ਰਵਿੰਦਰ ਜਡੇਜਾ ਨੇ ਕਪਤਾਨੀ ਮਿਲਣ ‘ਤੇ ਪਹਿਲਾਂ ਕਿਹਾ ਸੀ ਕਿ ਮਹਿੰਦਰ ਸਿੰਘ ਧੋਨੀ ਨੇ ਉਨ੍ਹਾਂ ਨੂੰ ਪਿਛਲੇ ਸੀਜ਼ਨ ‘ਚ ਕਪਤਾਨੀ ਸੌਂਪਣ ਬਾਰੇ ਕਿਹਾ ਸੀ ਅਤੇ ਉਹ ਇਸ ਲਈ ਪਹਿਲਾਂ ਤੋਂ ਹੀ ਤਿਆਰ ਸਨ। ਹਾਲਾਂਕਿ ਹੁਣ ਸਰ ਜਡੇਜਾ ਨੇ ਮੱਧ ਸੀਜ਼ਨ ਦੀ ਕਪਤਾਨੀ ਛੱਡ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਉਸ ਦੇ ਇਸ ਫੈਸਲੇ ਤੋਂ ਬਾਅਦ ਕਈ ਦਿੱਗਜ ਖਿਡਾਰੀਆਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ।
ਚੇਨਈ ਸੁਪਰ ਕਿੰਗਜ਼ ਨੇ ਸ਼ਨੀਵਾਰ ਨੂੰ ਟਵੀਟ ਕਰਕੇ ਰਵਿੰਦਰ ਜਡੇਜਾ ਦੇ ਕਪਤਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਅਧਿਕਾਰਕ ਐਲਾਨ ਕੀਤਾ। ਸੀਐਸਕੇ ਨੇ ਇਸ ਟਵੀਟ ਵਿੱਚ ਕਿਹਾ, ‘ਰਵਿੰਦਰ ਜਡੇਜਾ ਸੀਐਸਕੇ ਦੀ ਕਪਤਾਨੀ ਐਮਐਸ ਧੋਨੀ ਨੂੰ ਵਾਪਸ ਸੌਂਪਣਗੇ। ਜਡੇਜਾ ਨੇ ਆਪਣੀ ਖੇਡ ‘ਤੇ ਧਿਆਨ ਦੇਣ ਲਈ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਹੈ। ਉਸ ਨੇ ਐਮਐਸ ਧੋਨੀ ਨੂੰ ਸੀਐਸਕੇ ਦੀ ਅਗਵਾਈ ਕਰਨ ਦੀ ਬੇਨਤੀ ਕੀਤੀ ਹੈ। ਧੋਨੀ ਨੇ ਸੀਐਸਕੇ ਦੇ ਹਿੱਤ ਵਿੱਚ ਟੀਮ ਦੀ ਅਗਵਾਈ ਕਰਨਾ ਸਵੀਕਾਰ ਕਰ ਲਿਆ ਹੈ ਤਾਂ ਜੋ ਜਡੇਜਾ ਆਪਣੀ ਖੇਡ ‘ਤੇ ਧਿਆਨ ਦੇ ਸਕਣ।
ਕ੍ਰਿਕਟ ਪ੍ਰੇਮੀ ਜਾਣਦੇ ਹਨ ਕਿ ਚੇਨਈ ਸੁਪਰ ਕਿੰਗਜ਼ ਨੇ ਆਈਪੀਐਲ 2022 ਵਿੱਚ ਹੁਣ ਤੱਕ ਖੇਡੇ ਗਏ 8 ਵਿੱਚੋਂ 6 ਮੈਚ ਹਾਰੇ ਹਨ। ਉਹ 4 ਅੰਕਾਂ ਨਾਲ ਅੰਕ ਸੂਚੀ ‘ਚ ਨੌਵੇਂ ਸਥਾਨ ‘ਤੇ ਹੈ। CSK ਕੋਲ ਅਜੇ 6 ਮੈਚ ਬਾਕੀ ਹਨ। ਜੇਕਰ ਉਹ ਇਹ ਸਾਰੇ ਮੈਚ ਜਿੱਤ ਜਾਂਦੇ ਹਨ ਤਾਂ ਪਲੇਆਫ ‘ਚ ਪਹੁੰਚ ਸਕਦੇ ਹਨ। ਪੰਜ ਜਿੱਤਾਂ ਵੀ ਉਮੀਦਾਂ ਨੂੰ ਜ਼ਿੰਦਾ ਰੱਖ ਸਕਦੀਆਂ ਹਨ। ਪਰ ਜੋ ਲੋਕ IPL ਜਾਣਦੇ ਹਨ ਉਹ ਵੀ ਜਾਣਦੇ ਹਨ ਕਿ ਇਹ ਕੰਮ ਆਸਾਨ ਨਹੀਂ ਹੈ। ਧੋਨੀ ਨੂੰ ਕੁਝ ਚਮਤਕਾਰ ਕਰਨਾ ਹੋਵੇਗਾ। ਕੁਝ ਅਜਿਹਾ ਹੀ, ਜਿਸ ਤਰ੍ਹਾਂ ਉਸ ਨੇ ਕੁਝ ਦਿਨ ਪਹਿਲਾਂ ਮੁੰਬਈ ਇੰਡੀਅਨਜ਼ ਖਿਲਾਫ ਆਖਰੀ ਓਵਰ ‘ਚ ਕੀਤਾ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਇੰਫਲੂਐਂਸਰ ​​​​​​​ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ, ਹਮਲਾਵਰ ਫਰਾਰ ਮੌਕੇ ਤੋਂ ਫਰਾਰ, CCTV ਖੰਗਾਲ ਰਹੀ ਪੁਲਿਸ

ਮੇਕਅਪ ਆਰਟਿਸਟ ਅਤੇ ਸੋਸ਼ਲ ਮੀਡੀਆ ਇੰਫਲੂਐਂਸਰ ਮੈਡ ਸੰਧੂ ਦਾ ਸ਼ਨੀਵਾਰ ਨੂੰ ਅੰਮ੍ਰਿਤਸਰ ਵਿੱਚ ਗੋਲੀ...

AAP ਵਿਧਾਇਕ ਮਾਇਸਰਖਾਨਾ ਦੀ ਪਾਰਟੀ ‘ਚੋਂ ਛੁੱਟੀ, ਪਾਰਟੀ ਵਿਰੋਧੀ ਗਤੀਵਿਧੀਆਂ ਦੇ ਲੱਗੇ ਇਲਜ਼ਾਮ

ਪੰਜਾਬ ਦੇ ਬਠਿੰਡਾ ਦੇ ਮੌੜ ਮੰਡੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ...

ਪੰਜਾਬੀ ਗੀਤਕਾਰ ਗਿੱਲ ਰੌਂਤਾ ‘ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ)’ ਵਿੱਚ ਸ਼ਾਮਲ

ਅੱਜ ਬਕਾਇਦਾ ਤੌਰ ’ਤੇ ਗੀਤਕਾਰ ਰੌਂਤਾ ਨੂੰ ਪਾਰਟੀ ਦੀ ਅਗਵਾਈ ਕਰ ਰਹੇ ਐੱਮ.ਪੀ. ਅੰਮ੍ਰਿਤਪਾਲ...

ਏਸ਼ੀਆਈ ਖੇਡਾਂ 2026 ‘ਚ ਭਾਰਤ ਕ੍ਰਿਕਟ ਟੀਮ ਨੇ ਲਗਾਤਾਰ ਦੂਜੀ ਵਾਰ ਜਿੱਤਿਆ ਗੋਲਡ, ਫਾਈਨਲ ‘ਚ ਪਾਕਿਸਤਾਨ ਨੂੰ ਹਰਾਇਆ

ਭਾਰਤ ਨੇ ਫਾਈਨਲ ਮੁਕਾਬਲੇ ਵਿਚ ਪਾਕਿਸਤਾਨ ਨੂੰ 19 ਦੌੜਾਂ ਤੋਂ ਹਰਾ ਕੇ ਲਗਾਤਾਰ ਦੂਜੀ...

ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਮਗਰੋਂ ਰਾਜਾ ਵੜਿੰਗ ਨੂੰ ਲੈ ਕੇ ਬੋਲੇ ਪ੍ਰਗਟ ਸਿੰਘ, ਦਿੱਤਾ ਵੱਡਾ ਬਿਆਨ

ਪ੍ਰਗਟ ਸਿੰਘ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਵਜੋਂ ਕਮਾਨ ਸੰਭਾਲ ਲਈ। ਪ੍ਰਧਾਨ ਬਣਨ...

ਬਾਬਾ ਲੱਖਾ ਸਿੰਘ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ ਨੂੰ ਮੰਨਿਆ ਭੁੱਲ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਪਸ਼ਟੀਕਰਨ ਸੌਂਪਿਆ

ਪੰਜਾਬ ਸਰਕਾਰ ਵੱਲੋਂ ਬੀਤੇ ਸਮੇਂ ਪਾਸ ਕੀਤੇ ਗਏ “ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ...

ਸੂਬੇਦਾਰ ਸੰਦੀਪ ਸਿੰਘ ਰਿਆੜ ਨੇ ਫਿਰ ਰਚਿਆ ਇਤਿਹਾਸ, 6512 ਮੀਟਰ ਉੱਚੀ ਮਾਊਂਟ ਭਾਗੀਰਥੀ-2 ਕੀਤੀ ਸਰ

ਪਿੰਡ ਹਰਚੋਵਾਲ ਦੇ ਵਸਨੀਕ ਸੂਬੇਦਾਰ ਸੰਦੀਪ ਸਿੰਘ ਰਿਆੜ ਨੇ ਪਹਾੜ ਚੜ੍ਹਾਈ ਦੇ ਖੇਤਰ ਵਿਚ...

ਖਡੂਰ ਸਾਹਿਬ ਦੇ ਸਰਕਾਰੀ ਗੈਸਟ ਹਾਊਸ ਕੋਲੋਂ ਨੌਜਵਾਨ ਦੀ ਲਾਸ਼ ਬਰਾਮਦ, ਪਰਿਵਾਰ ਵੱਲੋਂ ਕਤਲ ਦਾ ਦੋਸ਼

ਖਡੂਰ ਸਾਹਿਬ ਦੇ ਖਾਲੀ ਪਏ ਸਰਕਾਰੀ ਗੈਸਟ ਹਾਊਸ ਨਜ਼ਦੀਕ ਸ਼ੱਕੀ ਹਾਲਤ ਵਿੱਚ ਇੱਕ ਨੌਜਵਾਨ...

ਏਸ਼ੀਆਈ ਖੇਡਾਂ ‘ਚ Gold ਜਿੱਤਣ ‘ਤੇ CM ਮਾਨ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਦਿੱਤੀ ਵਧਾਈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਏਸ਼ੀਆਈ ਖੇਡਾਂ...