ਰਾਜਸਥਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਦੀਪ ਸਿੰਘ ਡਿਬਡਿਬਾ ਜੀ ਕੱਲ ਮਿਤੀ 01.01.2022, ਦਿਨ ਸ਼ਨੀਵਾਰ ਨੂੰ ਵੱਡੇ ਸਿਆਸੀ ਐਲਾਨ ਕਰਦਿਆਂ, ਪ੍ਰੈੱਸ ਕਲੱਬ ਚੰਡੀਗੜ੍ਹ ਵਿਖੇ, ਪੰਜਾਬ ਦੇ ਆਰਥਿਕ, ਰਾਜਨੀਤਕ, ਧਾਰਮਿਕ, ਸਮਾਜਿਕ ਮਸਲਿਆਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੀ ਸਿਆਸੀ ਪਾਰਟੀ ਦਾ ਐਲਾਨ ਕਰਨਗੇ l

ਦਸ ਦਈਏ ਕਿ ਬਾਪੂ ਹਰਦੀਪ ਸਿੰਘ ਡਿਬਡਿਬਾ ਦਿੱਲੀ ਕਿਸਾਨ ਅੰਦੋਲਨ ਦੇ ਸ਼੍ਰੋਮਣੀ ਸ਼ਹੀਦ ਨਵਰੀਤ ਸਿੰਘ ਦੇ ਦਾਦਾ ਜੀ ਹਨ l ਨਵਰੀਤ ਸਿੰਘ ਆਸਟ੍ਰੇਲੀਆ ਵਿੱਚ ਪੱਕਾ ਸੀ ਅਤੇ ਸ਼ਾਹਦਤ ਤੋਂ ਕੁੱਝ ਸਮਾਂ ਪਹਿਲਾਂ ਹੀ ਵਿਆਹਿਆ ਸੀ l 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਦਿੱਲੀ ਪੁਲਿਸ ਦੀ ਗੋਲੀ ਨਾਲ ਸਿੱਧੇ ਮੱਥੇ ਨਵਰੀਤ ਸਿੰਘ ਸ਼ਹੀਦ ਹੋਇਆ l
ਬਾਪੂ ਹਰਦੀਪ ਸਿੰਘ ਡਿਬਡਿਬਾ ਦਿੱਲੀ ਕਿਸਾਨ ਅੰਦੋਲਨ ਦੇ ਸ਼ਹੀਦ ਪਰਿਵਾਰਾਂ ਦੇ ਸਿਰਮੌਰ ਹਨ l ਪਿਛਲੇ 40 ਸਾਲਾਂ ਤੋਂ ਪੰਥਕ ਸੰਘਰਸ਼ ਵਿੱਚ ਸਰਗਰਮ ਹਨ l ਰਾਜਸਥਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ ਇਸ ਦੇ ਨਾਲ – ਨਾਲ ਬਾਪੂ ਜੀ ਇੱਕ ਖੋਜੀ ਲਿਖਾਰੀ ਵੀ ਹਨ l ਬਾਪੂ ਹਰਦੀਪ ਸਿੰਘ ਡਿਬਡਿਬਾ ਜੀ ਨੇ ਦਿੱਲੀ ਕਿਸਾਨ ਅੰਦੋਲਨ ਦੌਰਾਨ ਮੋਰਚੇ ਤੋਂ ਨਿਰਾਸ਼ ਹੋਏ ਨੌਜਵਾਨਾਂ ਨੂੰ ਇੱਕ ਪਲੇਟਫਾਰਮ ਉੱਤੇ ਇਕੱਠਾ ਕਰਕੇ ਅੰਦੋਲਨ ਨਾਲ ਜੋੜਨ ਦਾ ਵਡਮੁੱਲਾ ਕਾਰਜ ਕੀਤਾ l












