ਕਿਸਾਨਾਂ ਨੇ ਰੂਪਨਗਰ ‘ਚ 1 ਦਿਨ ਪਹਿਲਾਂ ਸ਼ੁਰੂ ਹੋਇਆ ਟੋਲ ਪਲਾਜ਼ਾ ਬੰਦ ਕਰਵਾ ਦਿੱਤਾ ਹੈ।ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲਾ ਪ੍ਰਧਾਨ ਰੇਸ਼ਮ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਦੱਸ ਦਈਏ ਕਿ ਕਿਸਾਨ ਆਗੂਆਂ ਨੇ ਟੋਲ ਦੇ ਵਧੇ ਰੇਟਾਂ ਖਿਲਾਫ ਸੰਘਰਸ਼ ਸ਼ੁਰੁ ਕੀਤਾ ਹੋਇਆ ਹੈ ਅਤੇ ਟੋਲ ਫੀਸਾਂ ਨੂੰ ਘਟਾਉਣ ਦੀ ਮੰਗ ਕੀਤੀ ਜਾ ਰਹੀ ਹੈ।

ਹਾਲਾਂਕਿ ਪੰਜਾਬ ਦੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਟੌਲ ਪਲਾਜ਼ਿਆਂ ਦੇ ਰੇਟ ਵਧਾਉਣ ਦੇ ਕਾਰਨ ਟੌਲ ਪਲਾਜ਼ਿਆਂ ਤੋਂ ਕਿਸਾਨ ਧਰਨੇ ਨਹੀਂ ਚੁੱਕਣਗੇ। ਪ੍ਰੰਤੂ ਰੂਪਨਗਰ ਦੇ ਵਿਚ ਟੋਲ ਪਲਾਜ਼ੇ ਸ਼ੁਰੂ ਕਰ ਦਿੱਤੇ ਗਏ ਸਨ। ਕਿਉਂਕਿ ਕਿਸਾਨਾਂ ਵੱਲੋਂ ਇੱਥੇ ਧਰਨੇ ਚੁੱਕ ਲਏ ਗਏ ਸਨ । ਟੌਲ ਪਲਾਜ਼ਾ ਖੋਲ੍ਹਣ ਦੇ ਪਹਿਲੇ ਦਿਨ ਹੀ ਲੰਮੀਆਂ-ਲੰਮੀਆਂ ਵਾਹਨਾਂ ਦੀਆਂ ਕਤਾਰਾਂ ਦੇਖੀਆਂ ਗਈਆਂ ਅਤੇ ਲੋਕ ਲਗਾਤਾਰ ਕਈ ਘੰਟਿਆਂ ਤਕ ਜਾਮ ਵਿਚ ਫਸੇ ਰਹੇ।

ਜਾਮ ਵਿੱਚ ਫਸੇ ਲੋਕਾਂ ਨੇ ਗੱਲਬਾਤ ਕਰਦੇ ਕਿਹਾ ਕਿ ਇੱਕ ਸਾਲ ਉਨ੍ਹਾਂ ਨੇ ਕਿਸਾਨਾਂ ਦੇ ਸਿਰ ਤੇ ਕਾਫੀ ਅਨੰਦ ਮਾਣਿਆ ਅਤੇ ਟੋਲ ਪਲਾਜ਼ਿਆਂ ਤੋਂ ਮੁਕਤ ਰਹੇ। ਪ੍ਰੰਤੂ ਹੁਣ ਕਿਸਾਨਾਂ ਦੇ ਧਰਨੇ ਚੁੱਕਣ ਤੋਂ ਬਾਅਦ ਲੋਕਾਂ ਨੂੰ ਪੈਸੇ ਵੀ ਦੇਣੇ ਪੈ ਰਹੇ ਨੇ ਤੇ ਲਾਈਨਾਂ ਵਿੱਚ ਲੱਗ ਕੇ ਪ੍ਰੇਸ਼ਾਨ ਵੀ ਹੋਣਾ ਪੈ ਰਿਹਾ।ਪਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲਾ ਪ੍ਰਧਾਨ ਰੇਸ਼ਮ ਸਿੰਘ ਨੇ ਮੌਕੇ ਤੇ ਪਹੁੰਚ ਕੇ ਜਾਣਕਾਰੀ ਦਿੱਤੀ ਕਿ ਟੋਲ ਪਲਾਜ਼ਾ ਬੰਦ ਕਰਵਾ ਦਿੱਤਾ ਹੈ।