August 23, 2026, 11:35 am
----------- Advertisement -----------
HomeNewsLatest Newsਸਿਰਸਾ ਨੇ 11 ਸਿੱਖਾਂ ਦੇ ਕਾਤਲ 34 ਪੁਲਿਸ ਮੁਲਾਜ਼ਮਾਂ ਦੀਆਂ ਜ਼ਮਾਨਤਾਂ ਰੱਦ...

ਸਿਰਸਾ ਨੇ 11 ਸਿੱਖਾਂ ਦੇ ਕਾਤਲ 34 ਪੁਲਿਸ ਮੁਲਾਜ਼ਮਾਂ ਦੀਆਂ ਜ਼ਮਾਨਤਾਂ ਰੱਦ ਹੋਣ ਦੇ ਫੈਸਲੇ ਦਾ ਕੀਤਾ ਸਵਾਗਤ

Published on

----------- Advertisement -----------

ਨਵੀਂ ਦਿੱਲੀ, 27 ਮਈ : – ਪੀਲੀਭੀਤ ਵਿਚ 11 ਬੇਗੁਨਾਹ ਸਿੱਖਾਂ ਦਾ ਕਤਲ ਕਰਨ ਵਾਲੇ ਉੱਤਰ ਪ੍ਰਦੇਸ਼ ਦੇ ਦੋਸ਼ੀ ਪੁਲਿਸ ਵਾਲਿਆਂ ਨੇ ਬੇਕਸੂਰ ਲੋਕਾਂ ਨੂੰ ਅੱਤਵਾਦੀ ਕਹਿ ਕੇ ਉਨ੍ਹਾਂ ਦੀ ਬੇਰਹਿਮੀ ਅਤੇ ਅਣਮਨੁੱਖੀ ਹੱਤਿਆ ਕੀਤੀ ਸੀ। ਭਾਜਪਾ ਦੇ ਸਿੱਖ ਆਗੂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ 1991 ਵਿਚ ਪੀਲੀਭੀਤ ਵਿਚ 11 ਬੇਗੁਨਾਹ ਸਿੱਖਾਂ ਦਾ ਕਤਲ ਕਰਨ ਵਾਲੇ ਉੱਤਰ ਪ੍ਰਦੇਸ਼ ਪੁਲਿਸ ਦੇ 34 ਮੁਲਾਜ਼ਮਾਂ ਦੀਆਂ ਅਲਾਹਾਬਾਦ ਹਾਈ ਕੋਰਟ ਵੱਲੋਂ ਜ਼ਮਾਨਤਾਂ ਰੱਦ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਤੇ ਉਹਨਾਂ ਅਦਾਲਤ ਦਾ ਧੰਨਵਾਦ ਵੀ ਕੀਤਾ ਹੈ। ਇਲਾਹਾਬਾਦ ਹਾਈ ਕੋਰਟ ਨੇ ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਵਿੱਚ 1991 ਵਿੱਚ ਹੋਏ ਮੁਕਾਬਲੇ ਵਿੱਚ ਕਥਿਤ ਤੌਰ ‘ਤੇ 10 ਸਿੱਖ ਸ਼ਰਧਾਲੂਆਂ ਦੀ ਹੱਤਿਆ ਕਰਨ ਵਾਲੇ 34 ਪੁਲਿਸ ਮੁਲਾਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਹਨਾਂ ਉੱਤਰ ਪ੍ਰਦੇਸ਼ ਦੇ 34 ਪੁਲਿਸ ਮੁਲਾਜ਼ਮਾਂ ਨੇ ਪੀਲੀਭੀਤ ਵਿਚ ਮੱਥਾ ਟੇਕ ਕੇ ਵਾਪਸ ਪਰਤ ਰਹੇ 11 ਸ਼ਰਧਾਲੂਆਂ ਜਿਹਨਾਂ ਵਿਚ ਇਕ ਬੱਚਾ ਵੀ ਸ਼ਾਮਲ ਸੀ, ਨੂੰ ਬੱਸ ਵਿਚੋਂ ਲਾਹ ਕੇ ਇਹਨਾਂ ਦਾ ਕਤਲੇਆਮ ਕੀਤਾ ਸੀ। ਉਹਨਾਂ ਕਿਹਾ ਕਿ ਇਹ ਬਹੁਤ ਵੱਡਾ ਗੁਨਾਹ ਸੀ। ਉਹਨਾਂ ਕਿਹਾ ਕਿ ਮਾਣਯੋਗ ਅਲਾਹਾਬਾਦ ਹਾਈ ਕੋਰਟ ਦੇ ਡਬਲ ਬੈਂਚ ਨੇ ਇਹ ਕਹਿ ਕੇ ਜ਼ਮਾਨਤਾਂ ਰੱਦ ਕੀਤੀਆਂ ਹਨ ਕਿ ਇੰਨੇ ਨਿਰਦਈ ਤਰੀਕੇ ਕੀਤੇ ਕਤਲਾਂ ਦੇ ਮਾਮਲੇ ਵਿਚ ਜ਼ਮਾਨਤ ਲੈਣਾ ਇਹਨਾਂ ਦੋਸ਼ੀਆਂ ਦਾ ਹੱਕ ਨਹੀਂ ਬਣਦਾ। ਉਹਨਾਂ ਕਿਹਾ ਕਿ ਅਦਾਲਤ ਦੇ ਇਸ ਫੈਸਲੇ ਨਾਲ ਪੀੜਤਾਂ ਦੇ ਪਰਿਵਾਰਾਂ ਦੇ ਮਨਾਂ ਨੁੰ ਠੰਢ ਪਹੁੰਚੇਗੀ ਜੋ ਇੰਨੇ ਸਮੇਂ ਤੋਂ ਲੰਬੀ ਲੜਾਈ ਲੜ ਰਹੇ ਸਨ। ਉਹਨਾਂ ਕਿਹਾ ਕਿ ਹੁਣ ਇਹ ਕਾਤਲ ਸਾਰੀ ਉਮਰ ਜੇਲ੍ਹਾਂ ਵਿਚ ਸੜਨਗੇ। ਉਹਨਾਂ ਕਿਹਾ ਕਿ ਅਦਾਲਤ ਦਾ ਜ਼ਮਾਨਤਾਂ ਰੱਦ ਕਰਨ ਦਾ ਫੈਸਲਾ ਸਾਰੇ ਦੇਸ਼ ਵਿਚ ਇਕ ਸੰਦੇਸ਼ ਹੈ ਕਿ ਬੇਰਹਿਮੀ ਨਾਲ ਕੀਤੇ ਗੁਨਾਹਾਂ ਦੇ ਮਾਮਲੇ ਵਿਚ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

‘ਸੱਜਣ ਕੁਮਾਰ ਸਿੱਖ ਕੌਮ ਦਾ ਕਾਤਲ ਹੈ, ਉਸ ਦਾ ਨਾਂ ਲੈਣਾ ਹੀ ਵੱਡਾ ਪਾਪ’-ਸਾਬਕਾ CM ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ

ਪੰਜਾਬ ਦੇ ਸਾਬਕਾ ਸੀਐੱਮ ਤੇ ਕਾਂਗਰਸ ਕਾਰਜ ਸੰਮਤੀ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਸਿੱਖ...

ਰਾਜਪਾਲ ਨੂੰ ਮਿਲਣਗੇ CM ਭਗਵੰਤ ਮਾਨ , ਜਗਤਾਰ ਸਿੰਘ ਹਵਾਰਾ ਦੇ ਪੈਰੋਲ ਮਾਮਲੇ ਸਮੇਤ ਕਈ ਮੁੱਦਿਆਂ ‘ਤੇ ਹੋਵੇਗੀ ਚਰਚਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਦੁਪਹਿਰ ਕਰੀਬ 2:30 ਵਜੇ ਪੰਜਾਬ ਦੇ ਰਾਜਪਾਲ...

ਰਣਜੀਤ ਸਿੰਘ ਨੂੰ ਲੀਗਲ ਨੋਟਿਸ ਜਾਰੀ,ਡਾ. ਗੁਰਪ੍ਰੀਤ ਕੌਰ ਵੱਲੋਂ ਲੀਗਲ ਨੋਟਿਸ ਜਾਰੀ

 ਵਿਧਾਨ ਸਭਾ ਹਲਕਾ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਜੀਜਾ ਰਣਜੀਤ...

ਸੱਜਣ ਕੁਮਾਰ ਨੂੰ ਰੋਲ ਮਾਡਲ ਦੱਸਣ ਤੇ ਭੜਕੀ AAP, MLA ਧਾਲੀਵਾਲ ਦਾ ਕਾਂਗਰਸ ਤੇ ਅਕਾਲੀ-BJP ਗੱਠਜੋੜ ਤੇ ਤਿੱਖਾ ਹਮਲਾ

ਅਜਨਾਲਾ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਮੁੱਖ ਬੁਲਾਰੇ ਕੁਲਦੀਪ...

ਬਚਪਨ ਵਿੱਚ ਅਨਾਥ ਹੋਈ ਆਇਸ਼ਾ ਵਹਾਬ ਨੇ ਰਚਿਆ ਇਤਿਹਾਸ, ਬਣੀ ਪਹਿਲੀ ਅਫ਼ਗਾਨ-ਅਮਰੀਕੀ ਕਾਂਗਰਸ ਮੈਂਬਰ

ਪ੍ਰੋਗਰੈਸਿਵ ਡੈਮੋਕ੍ਰੇਟਿਕ ਆਗੂ ਆਇਸ਼ਾ ਵਹਾਬ ਨੇ ਅਮਰੀਕੀ ਸਿਆਸਤ ਵਿੱਚ ਵੱਡਾ ਮੁਕਾਮ ਹਾਸਲ ਕੀਤਾ ਹੈ।...

ਅਕਾਲੀ ਦਲ ਵਾਰਿਸ ਪੰਜਾਬ ਨੇ Papalpreet Singh ਨੂੰ ਮਜੀਠਾ ਤੋਂ ਉਮੀਦਵਾਰ ਐਲਾਨਿਆ

ਅਕਾਲੀ ਦਲ 'ਵਾਰਿਸ ਪੰਜਾਬ ਦੇ' ਨੇ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ...

ਪੰਜਾਬ ‘ਚ ਟ੍ਰੈਫਿਕ ਚਲਾਨਾਂ ਦਾ ਨਵਾਂ ਰਿਕਾਰਡ, 7 ਮਹੀਨਿਆਂ ‘ਚ 41 ਲੱਖ, ਚਲਾਨ ਵਧੇ ਪਰ ਵਸੂਲੀ ਘਟੀ

ਪੰਜਾਬ ਵਿੱਚ ਟ੍ਰੈਫਿਕ ਚਲਾਨਾਂ ਵਿੱਚ ਭਾਰੀ ਵਾਧਾ ਹੋਇਆ ਹੈ। 2026 ਦੇ ਸਿਰਫ਼ ਸੱਤ ਮਹੀਨਿਆਂ...

ਪੰਜੋਖਰਾ ਸਾਹਿਬ ਵਿਵਾਦ ‘ਚ ਗ੍ਰਿਫ਼ਤਾਰ ਹੋਏ ਸਿੱਖ ਨੌਜਵਾਨ ਜੇਲ੍ਹ ਤੋਂ ਆਏ ਬਾਹਰ, ਮਿਲੀ ਜ਼ਮਾਨਤ

ਅੰਬਾਲਾ ਵਿੱਚ ਪੰਜੋਖਰਾ ਸਾਹਿਬ ਵਿਵਾਦ ਤੋਂ ਬਾਅਦ ਜੇਲ੍ਹ ਵਿੱਚ ਬੰਦ ਦੋ ਸਿੱਖ ਨੌਜਵਾਨਾਂ ਨੂੰ...

Canada ਦੇ ਗੁਰੂ ਘਰ ‘ਚ ਅਰਦਾਸ ਵੇਲੇ ਹੋਇਆ ਹਮਲਾ! ਹਮਲਾਵਰ ਨੇ 2 ਲੋਕਾਂ ਨੂੰ ਕੀਤਾ ਜਖ਼ਮੀ

ਕੈਨੇਡਾ ਦੇ ਅਲਬਰਟਾ ਦੇ ਐਡਮਿੰਟਨ ਵਿੱਚ ਨਾਨਕਸਰ ਗੁਰਦੁਆਰੇ ਵਿੱਚ ਵਿਆਹ ਸਮਾਰੋਹ ਤੋਂ ਪਹਿਲਾਂ ਅਰਦਾਸ...