ਪਟਨਾ: ਦੁਨੀਆਂ ਦੇ ਸਿੱਖਾਂ ਦੇ ਦੂਸਰੇ ਵੱਡੇ ਤਖ਼ਤ ਪਟਨਾ ਸਾਹਿਬ ਸਥਿਤ ਸ਼੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ 70 ਸਾਲਾਂ ਭਾਈ ਰਜਿੰਦਰ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਗਰਦਨ ਕਿਰਪਾਨ ਨਾਲ ਕੱਟ ਗਈ ਸੀ। ਉਨ੍ਹਾਂ ਦਾ ਦੇਹਾਂਤ ਪਟਨਾ ਦੇ ਵੱਡੇ ਹਸਪਤਾਲ ਪੀਐੱਮਸੀਐੱਚ ’ਚ ਐਤਵਾਰ ਨੂੰ ਦੇਰ ਰਾਤ 2:45 ਵਜੇ ਇਲਾਜ ਦੌਰਾਨ ਹੋ ਗਿਆ। ਉਹ 13 ਜਨਵਰੀ ਤੋਂ ਹੀ ਭਰਤੀ ਸੀ। ਉਨ੍ਹਾਂ ਦੇ ਪੁੱਤਰ ਨੇ ਦੱਸਿਆ ਕਿ ਪੋਸਟਮਾਰਟਮ ਹੋਣ ਤੋਂ ਬਾਅਦ ਮਿ੍ਰਤ ਸਰੀਰ ਨੂੰ ਤਖ਼ਤ ਸਾਹਿਬ ’ਚ ਲੋਕਾਂ ਦੇ ਦਰਸ਼ਨਾਂ ਲਈ ਰੱਖਿਆ ਜਾਵੇਗਾ ਤੇ ਦੇਰ ਸ਼ਾਮ ਉਨ੍ਹਾਂ ਦਾ ਸਸਕਾਰ ਖਾਜੇਕਲਾਂ ਘਾਟ ’ਤੇ ਕੀਤਾ ਜਾਵੇਗਾ। ਇਸ ਦੇਹਾਂਤ ਦੀ ਖ਼ਬਰ ਮਿਲਦਿਆ ਹੀ ਸਿੱਖ ਧਰਮ ’ਚ ਸੋਗ ਦੀ ਲਹਿਰ ਫ਼ੈਲ ਗਈ ਹੈ।
----------- Advertisement -----------
ਤਖ਼ਤ ਸ੍ਰੀ ਪਟਨਾ ਸਾਹਿਬ ਦੇ ਮੁੱਖ ਗ੍ਰੰਥੀ ਦਾ ਦੇਹਾਂਤ
Published on
----------- Advertisement -----------