October 9, 2026, 6:38 am
----------- Advertisement -----------
HomeNewsBreaking Newsਕਮੇਟੀ 'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ' ਦੇ ਉਪਬੰਧਾਂ...

ਕਮੇਟੀ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ’ ਦੇ ਉਪਬੰਧਾਂ ਅਤੇ ਲਾਗੂਕਰਨ ਬਾਰੇ ਕਰੇਗੀ ਚਰਚਾ

Published on

----------- Advertisement -----------

ਚੰਡੀਗੜ੍ਹ, 26 ਸਤੰਬਰ:ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚ ਪਵਿੱਤਰਤਾ ਅਤੇ ਮਰਿਆਦਾ ਪ੍ਰਤੀ ਡੂੰਘੀ ਸ਼ਰਧਾ ਪ੍ਰਗਟਾਉਂਦਿਆਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026’ ਲਈ ਗਠਿਤ 7 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ 27 ਸਤੰਬਰ ਨੂੰ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ‘ਤੇ ਬੁਲਾਈ ਹੈ। ਇਹ ਕਮੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਸ਼ਰਧਾ ਦੇ ਉੱਚ ਮਾਪਦੰਡਾਂ ਨੂੰ ਬਰਕਰਾਰ ਰੱਖਣ ਦੇ ਉਦੇਸ਼ ਨਾਲ ਐਕਟ ਦੇ ਉਪਬੰਧਾਂ ਅਤੇ ਇਸ ਨੂੰ ਲਾਗੂ ਕਰਨ ਨਾਲ ਸਬੰਧਤ ਮਾਮਲਿਆਂ ‘ਤੇ ਵਿਚਾਰ-ਵਟਾਂਦਰਾ ਕਰੇਗੀ।

ਪੰਜਾਬ ਸਰਕਾਰ ਵੱਲੋਂ ਜਾਰੀ ਇੱਕ ਅਧਿਕਾਰਤ ਸੰਚਾਰ ਅਨੁਸਾਰ, ਇਹ ਮੀਟਿੰਗ 27 ਸਤੰਬਰ ਨੂੰ ਦੁਪਹਿਰ 1 ਵਜੇ ਸੈਕਟਰ 2, ਚੰਡੀਗੜ੍ਹ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ‘ਤੇ ਹੋਵੇਗੀ। ਕੋਆਰਡੀਨੇਸ਼ਨ ਕਮੇਟੀ ਦੇ ਸਮੂਹ ਮੈਂਬਰ ਇਸ ਮੀਟਿੰਗ ਵਿੱਚ ਸ਼ਾਮਲ ਹੋਣਗੇ।

ਕਮੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026 ਦੇ ਉਪਬੰਧਾਂ ਦੇ ਨਾਲ-ਨਾਲ ਇਸ ਨੂੰ ਲਾਗੂ ਕਰਨ ਨਾਲ ਸਬੰਧਤ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕਰੇਗੀ।

ਇਸ 7 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸੰਤ ਗਿਆਨੀ ਹਰਨਾਮ ਸਿੰਘ ਖਾਲਸਾ, ਸੰਤ ਬਾਬਾ ਸੇਵਾ ਸਿੰਘ, ਸਾਬਕਾ ਜਸਟਿਸ ਜਸਵਿੰਦਰ ਸਿੰਘ, ਸਾਬਕਾ ਜਸਟਿਸ ਗੁਰਬੀਰ ਸਿੰਘ, ਸਾਬਕਾ ਆਈਪੀਐਸ ਅਧਿਕਾਰੀ ਜਤਿੰਦਰ ਸਿੰਘ ਔਲਖ ਅਤੇ ਐਡਵੋਕੇਟ ਐਸ. ਪ੍ਰੀਤ ਇੰਦਰ ਪਾਲ ਸਿੰਘ ਸ਼ਾਮਲ ਹਨ।

ਇਹ ਮੀਟਿੰਗ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ ਕਿਉਂਕਿ ਕਮੇਟੀ ਨੂੰ ਇਸ ਕਾਨੂੰਨ ਦੇ ਉਪਬੰਧਾਂ ਅਤੇ ਇਸ ਦੇ ਲਾਗੂਕਰਨ ਨਾਲ ਸਬੰਧਤ ਮਾਮਲਿਆਂ ‘ਤੇ ਵਿਚਾਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ

----------- Advertisement -----------

ਸਬੰਧਿਤ ਹੋਰ ਖ਼ਬਰਾਂ

ਦਿਲਜੀਤ ਦੇ ਪਿੰਡ ਦੋਸਾਂਝ ਕਲਾਂ ‘ਚ ਕੰਧਾਂ ‘ਤੇ ਲਿਖੇ ਮਿਲੇ ਖਾਲਿਸਤਾਨ ਪੱਖੀ ਨਾਅਰੇ, ਪੁਲਿਸ ਜਾਂਚ ‘ਚ ਜੁਟੀ

ਫਿਲੌਰ ਨੇੜੇ ਪੈਂਦੇ ਪਿੰਡ ਦੋਸਾਂਝ ਕਲਾਂ ‘ਚ ਕੰਧਾਂ ਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਜਾਣ...

ਰਾਜਵੀਰ ਜਵੰਧਾ ਦੀ ਪਹਿਲੀ ਬਰਸੀ ‘ਤੇ ਪਰਿਵਾਰ ਨੇ ਪਾਈ ਭਾਵੁਕ ਪੋਸਟ

ਅੱਜ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਰਾਜਵੀਰ ਜਵੰਧਾ ਦੀ ਮੌਤ ਨੂੰ ਇੱਕ ਸਾਲ ਹੋ...

ਪਾਕਿਸਤਾਨੀ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਪਹੁੰਚੇਗਾ ਦਿੱਲੀ

ਅੰਤਰਰਾਸ਼ਟਰੀ ਆਲੋਚਨਾ ਦਾ ਸਾਹਮਣਾ ਕਰਨ ਤੋਂ ਬਾਅਦ, ਪਾਕਿਸਤਾਨ ਸਰਕਾਰ ਨੇ 50 ਸਿੱਖ ਸ਼ਰਧਾਲੂਆਂ ਦੇ...

ਜ਼ੀਰਕਪੁਰ ਦੇ ਨੇਚਰ ਪਾਰਕ ’ਚ ਮਿਲੀ ਗਰਦਨ ਕਟੀ ਲਾਸ਼

ਮੋਹਾਲੀ ਦੇ ਜ਼ੀਰਕਪੁਰ ਸਥਿਤ ਪੀਰਮੁਛੱਲਾ ਨੇਚਰ ਪਾਰਕ ਵਿੱਚ ਵੀਰਵਾਰ ਸਵੇਰੇ ਇੱਕ ਵਿਅਕਤੀ ਦੀ ਗਰਦਨ...

ਜੰਮੂ-ਕਸ਼ਮੀਰ ਦੇ ਰਾਮਬਨ ਵਿਚ ਡੂੰਘੀ ਖੱਡ ਵਿਚ ਡਿੱਗੀ ਇਕ SUV, 2 ਦੀ ਮੌਤ

ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਦੇਰ ਰਾਤ ਇਕ SUV ਸੜਕ ਤੋਂ ਤਿਲਕ ਕੇ ਡੂੰਘੀ...

ਸੰਗਰੂਰ ਦੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਜਗਦੇਵ ਸਿੰਘ ਗਾਗਾ ਖ਼ਿਲਾਫ਼ ਜ਼ਬਰ ਜਨਾਹ ਦਾ ਮਾਮਲਾ ਦਰਜ

ਸੰਗਰੂਰ ਦੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਜਗਦੇਵ ਸਿੰਘ ਗਾਗਾ ਖ਼ਿਲਾਫ਼ ਥਾਣਾ ਸਿਟੀ ਸੁਨਾਮ ਵਿੱਚ...

ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ, ਮੈਡ ਸੰਧੂ ਕਤਲ ਮਾਮਲੇ ਵਿਚ ਮੁੱਖ ਸ਼ੂਟਰ ਅਹਿਮਦਾਬਾਦ ਤੋਂ ਕਾਬੂ

 ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ਇਨਫਲੂਐਂਸਰ ਮੈਡ ਸੰਧੂ...

ਚਾਵਲਾ ਮਾਮਲੇ ਦੀ ਜਾਂਚ ਲਈ SIT ਦਾ ਗਠਨ, ਬਲਤੇਜ ਪੰਨੂ ਨੇ ਮੁੜ ਚੁੱਕੇ SGPC ਪ੍ਰਧਾਨ ਧਾਮੀ ‘ਤੇ ਸਵਾਲ

ਪੰਜਾਬ ਸਰਕਾਰ ਵੱਲੋਂ ਅਮਰਜੀਤ ਚਾਵਲਾ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (SIT) ਦਾ...

 ਰਾਜੋਆਣਾ ਨੂੰ ਫਾਂਸੀ ਤੋਂ ਰਾਹਤ ਮਿਲੇਗੀ? ਰਹਿਮ ਪਟੀਸ਼ਨ ‘ਤੇ 28 ਨੂੰ ਸੁਣਵਾਈ

ਸੁਪਰੀਮ ਕੋਰਟ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ...