ਸ਼ਿਮਲਾ : – ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਨਾਲ ਲੱਗਦੇ ਤਾਰਾ ਦੇਵੀ ਜੰਗਲ ‘ਚ ਲੱਗੀ ਅੱਗ ‘ਤੇ 80 ਘੰਟੇ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਐੱਸ.ਡੀ.ਐੱਮ.ਏ.) ਵੱਲੋਂ ਜਾਰੀ ਰਿਪੋਰਟ ਮੁਤਾਬਕ ਬੀਤੀ ਸ਼ਾਮ ਤੱਕ 7 ਕਿਲੋਮੀਟਰ ਦੇ ਖੇਤਰ ‘ਚ ਅੱਗ ਕਾਰਨ ਨੁਕਸਾਨ ਹੋਇਆ ਹੈ। ਅੱਗ ਸਾਰੀ ਰਾਤ ਲੱਗੀ ਰਹਿੰਦੀ ਹੈ।
ਐੱਸਡੀਐੱਮਏ ਮੁਤਾਬਕ ਸ਼ਨੀਵਾਰ ਦੇਰ ਸ਼ਾਮ ਤੱਕ ਆਈਟੀਬੀਪੀ ਦੇ 120 ਜਵਾਨ, ਜੰਗਲਾਤ ਵਿਭਾਗ ਦੇ 15 ਕਰਮਚਾਰੀ ਅਤੇ 3 ਫਾਇਰਫਾਈਟਰ ਅੱਗ ‘ਤੇ ਕਾਬੂ ਪਾਉਣ ਵਿੱਚ ਲੱਗੇ ਹੋਏ ਸਨ, ਪਰ ਜ਼ਿਆਦਾ ਸੋਕਾ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲ ਰਹੀ ਹੈ। ਸਥਾਨਕ ਲੋਕਾਂ ਮੁਤਾਬਕ ਵੀਰਵਾਰ ਸ਼ਾਮ ਤੋਂ ਅੱਗ ਭੜਕ ਰਹੀ ਹੈ। ਫਾਇਰ ਵਿਭਾਗ ਅਤੇ ਜੰਗਲਾਤ ਵਿਭਾਗ ਨੂੰ ਸ਼ੁੱਕਰਵਾਰ ਦੁਪਹਿਰ ਕਰੀਬ 3 ਵਜੇ ਇਸ ਦੀ ਸੂਚਨਾ ਮਿਲੀ।
ਅੱਗ ਲੱਗਣ ਨਾਲ ਲੱਖਾਂ ਦੀ ਸੰਪੱਤੀ ਅਤੇ ਸੈਂਕੜੇ ਜੰਗਲੀ ਜਾਨਵਰ ਸੜ ਕੇ ਸੁਆਹ ਹੋ ਗਏ ਹਨ। ਜੰਗਲੀ ਜੀਵਾਂ ਦੇ ਨਿਵਾਸ ਸਥਾਨ ਵੀ ਤਬਾਹ ਹੋ ਗਏ ਹਨ। ਜੰਗਲ ਦੀ ਅੱਗ ਕਾਰਨ ਸਥਾਨਕ ਲੋਕਾਂ ਦੇ ਘਾਹ ਦੇ ਮੈਦਾਨ ਵੀ ਸੜ ਕੇ ਸੁਆਹ ਹੋ ਗਏ ਹਨ। ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਪਿੰਡ ਵਾਸੀਆਂ ਨੂੰ ਪਸ਼ੂਆਂ ਲਈ ਚਾਰੇ ਦੀ ਘਾਟ ਦਾ ਸਾਹਮਣਾ ਕਰਨਾ ਪਵੇਗਾ।
ਜੰਗਲ ਦੀ ਅੱਗ ਤੋਂ ਬਾਅਦ ਆਈਟੀਬੀਪੀ ਕੈਂਪ, ਫੈਲ ਅਤੇ ਧਾਰੀ ਦੇ ਸਥਾਨਕ ਲੋਕ ਡਰੇ ਹੋਏ ਹਨ ਕਿਉਂਕਿ ਜੰਗਲ ਦੇ ਆਲੇ-ਦੁਆਲੇ ਕਈ ਪਿੰਡ ਵਸੇ ਹੋਏ ਹਨ। ਜੇਕਰ ਅੱਗ ‘ਤੇ ਜਲਦੀ ਕਾਬੂ ਨਾ ਪਾਇਆ ਗਿਆ ਤਾਂ ਇਹ ਲੋਕਾਂ ਦੇ ਘਰਾਂ ਨੂੰ ਵੀ ਆਪਣੀ ਲਪੇਟ ‘ਚ ਲੈ ਸਕਦੀ ਹੈ।
----------- Advertisement -----------
ਸ਼ਿਮਲਾ ਦੇ ਤਾਰਾ ਦੇਵੀ ਜੰਗਲ ‘ਚ ਲੱਗੀ ਭਿਆਨਕ ਅੱਗ
Published on
----------- Advertisement -----------
----------- Advertisement -----------












