ਤੁਰਕੀ ਅਤੇ ਸੀਰੀਆ ਵਿੱਚ ਸੋਮਵਾਰ ਨੂੰ ਆਏ ਭੂਚਾਲ ਕਾਰਨ ਹੋਈ ਤਬਾਹੀ ਕਾਰਨ ਹੁਣ ਤੱਕ ਲੱਗਭਗ ਅੱਠ ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੋਹਾਂ ਦੇਸ਼ਾਂ ਵਿਚ ਹਜ਼ਾਰਾਂ ਇਮਾਰਤਾਂ ਢਹਿ ਗਈਆਂ ਹਨ। ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ ‘ਤੇ ਚੱਲ ਰਿਹਾ ਹੈ ਅਤੇ ਦੁਨੀਆ ਦੇ ਕਈ ਦੇਸ਼ਾਂ ਨੇ ਇਸ ਔਖੀ ਘੜੀ ‘ਚ ਤੁਰਕੀ ਵੱਲ ਮਦਦ ਦਾ ਹੱਥ ਵਧਾਇਆ ਹੈ। ਭਾਰਤ ਨੇ ਵੀ ਦੋ NDRF ਟੀਮਾਂ ਅਤੇ ਜ਼ਰੂਰੀ ਮੈਡੀਕਲ ਸਪਲਾਈ ਅਤੇ ਹੋਰ ਸਮਾਨ ਤੁਰਕੀ ਭੇਜਿਆ ਹੈ।
ਦੱਸ ਦਈਏ ਕਿ ਬਚਾਅ ਕਾਰਜ ਲਈ ਜਿਨ੍ਹਾਂ ਐਨਡੀਆਰਐਫ ਟੀਮਾਂ ਨੂੰ ਤੁਰਕੀ ਭੇਜਿਆ ਹੈ ਉਨ੍ਹਾਂ ‘ਚ ਜੂਲੀ, ਰੋਮੀਓ, ਹਨੀ ਅਤੇ ਰੈਂਬੋ ਨਾਮ ਦਾ ਚਾਰ ਮੈਂਬਰੀ ਡਾਗ ਸਕੁਐਡ ਵੀ ਸ਼ਾਮਲ ਹੈ। ਡਾਗ ਸਕੁਐਡ ਨੂੰ ਤੁਰਕੀ ਭੇਜਣ ਦੇ ਮਕਸਦ ਬਾਰੇ ਦੱਸਿਆ ਜਾ ਰਿਹਾ ਹੈ ਕਿ ਲੈਬਰਾਡੋਰ ਨਸਲ ਦੇ ਇਹ ਚਾਰ ਕੁੱਤੇ ਬਹੁਤ ਵਧੀਆ ਸਿਖਲਾਈ ਪ੍ਰਾਪਤ ਹਨ। ਇਹ ਚਾਰੇ ਆਫ਼ਤ ਪ੍ਰਭਾਵਿਤ ਖੇਤਰਾਂ ਵਿੱਚ ਬਚਾਅ ਕਾਰਜਾਂ ਦੌਰਾਨ ਸੁੰਘਣ ਤੇ ਹੋਰ ਮਹੱਤਵਪੂਰਨ ਹੁਨਰਾਂ ਵਿੱਚ ਮਾਹਰ ਹਨ।
----------- Advertisement -----------
ਤੁਰਕੀ ਪਹੁੰਚੇ ਭਾਰਤ ਦੇ ਜੂਲੀ-ਰੋਮੀਓ-ਹਨੀ ਅਤੇ ਰੈਂਬੋ, ਲੋਕਾਂ ਦੀ ਬਚਾ ਰਹੇ ਜਾਨ
Published on
----------- Advertisement -----------
----------- Advertisement -----------












