ਫਰਵਰੀ ਦਾ ਮਹੀਨਾ ਨੌਜਵਾਨਾਂ ਲਈ ਬਹੁਤ ਖਾਸ ਹੁੰਦਾ ਹੈ। ਫਰਵਰੀ ਨੂੰ ਪਿਆਰ ਦਾ ਮਹੀਨਾ ਕਿਹਾ ਜਾਂਦਾ ਹੈ। ਸਾਲ ਦੇ ਸਭ ਤੋਂ ਰੋਮਾਂਟਿਕ ਦਿਨ ਇਸ ਮਹੀਨੇ ਵਿੱਚ ਮਨਾਏ ਜਾਂਦੇ ਹਨ। ਇਸ਼ਕ ਮੁਹੱਬਤ ਦੇ ਇਜ਼ਹਾਰ ਦਾ ਸੱਤ ਦਿਨਾਂ ਤਿਉਹਾਰ ਫਰਵਰੀ ਦੇ ਦੂਜੇ ਹਫ਼ਤੇ ਤੋਂ ਸ਼ੁਰੂ ਹੁੰਦਾ ਹੈ। ਵੈਲੇਨਟਾਈਨ ਵੀਕ ਦੇ ਸੱਤ ਦਿਨ ਵੱਖ-ਵੱਖ ਤਰੀਕਿਆਂ ਨਾਲ ਪਿਆਰ ਦਾ ਪ੍ਰਗਟਾਵਾ ਕਰਨ ਅਤੇ ਆਪਣੇ ਸਾਥੀ ਨੂੰ ਖਾਸ ਮਹਿਸੂਸ ਕਰਾਉਣ ਦੇ ਦਿਨ ਹੁੰਦੇ ਹਨ। ਇਹ 7 ਫਰਵਰੀ ਤੋਂ ਸ਼ੁਰੂ ਹੁੰਦਾ ਹੈ, ਜੋ 14 ਫਰਵਰੀ ਤੱਕ ਮਨਾਇਆ ਜਾਂਦਾ ਹੈ। ਜੇਕਰ ਤੁਸੀਂ ਵੀ ਵੈਲੇਨਟਾਈਨ ਵੀਕ ਮਨਾਉਣਾ ਚਾਹੁੰਦੇ ਹੋ ਤਾਂ ਇੱਥੇ 7 ਫਰਵਰੀ ਤੋਂ 14 ਫਰਵਰੀ ਤੱਕ ਮਨਾਏ ਜਾਣ ਵਾਲੇ ਪਿਆਰ ਦੇ ਹਰ ਦਿਨ ਬਾਰੇ ਜਾਣੋ।
Day – 1 Rose Day Feb 07, 2023
Day – 2 Propose Day Feb 08, 2023
Day – 3 Chocolate Day Feb 09, 2023
Day – 4 Teddy Day Feb 10, 2023
Day – 5 Promise Day Feb 11, 2023
Day – 6 Hug Day Feb 12, 2023
Day – 7 Kiss Day Feb 13, 2023
Day – 8 Valentine Day Feb 14, 2023
7 ਫਰਵਰੀ ਦਾ ਦਿਨ ਰੋਜ਼ ਡੇ ਵਜੋਂ ਮਨਾਇਆ ਜਾਂਦਾ ਹੈ। ਰੋਜ਼ ਭਾਵ ਗੁਲਾਬ ਨੂੰ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਪ੍ਰੇਮੀ ਜੋੜਾ ਇੱਕ ਦੂਜੇ ਨੂੰ ਲਾਲ ਗੁਲਾਬ ਦੇ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਲਾਲ ਗੁਲਾਬ ਤੋਂ ਇਲਾਵਾ ਹੋਰ ਰੰਗਾਂ ਦੇ ਗੁਲਾਬ ਦੇ ਵੀ ਵਿਸ਼ੇਸ਼ ਅਰਥ ਹਨ। ਤੁਸੀਂ ਆਪਣੇ ਦੋਸਤ, ਕ੍ਰਸ਼ ਜਾਂ ਪਰਿਵਾਰਕ ਮੈਂਬਰਾਂ ਨੂੰ ਵੱਖ-ਵੱਖ ਰੰਗਾਂ ਦੇ ਗੁਲਾਬ ਦੇ ਸਕਦੇ ਹੋ ਜੋ ਇਸ ਦਿਨ ਭਾਵਨਾਵਾਂ ਨੂੰ ਪ੍ਰਗਟ ਕਰਦੇ ਹਨ।
----------- Advertisement -----------
Valentine Week 2023: ਅੱਜ ਮਨਾਇਆ ਜਾ ਰਿਹਾ ਹੈ Rose Day, ਜਾਣੋ ਪਿਆਰ ਦੇ ਹਫਤੇ ਦੀ ਪੂਰੀ ਡੇਟਸ਼ੀਟ
Published on
----------- Advertisement -----------
----------- Advertisement -----------












