July 27, 2026, 6:51 pm
----------- Advertisement -----------
HomeNewsLatest Newsਹਿੰਸਕ ਪ੍ਰਦਰਸ਼ਨ ਦੇਸ਼ ਹਿੱਤ ਵਿਚ ਨਹੀਂ: ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ

ਹਿੰਸਕ ਪ੍ਰਦਰਸ਼ਨ ਦੇਸ਼ ਹਿੱਤ ਵਿਚ ਨਹੀਂ: ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ

Published on

----------- Advertisement -----------

ਚੰਡੀਗੜ੍ਹ 20 ਜੂਨ2022 : – ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਲਗਾਤਾਰ ਤਿੰਨੇ ਫ਼ੋਜੀ ਮੁਖੀਆਂ ਨਾਲ ਹੋਈ ਮੀਟਿੰਗ ਪਿਛੋ ਹੱਥਿਆਰਬੰਦ ਸੈਨਾਵਾਂ ਦੀ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਭਾਰਤੀ ਫੌਜ਼ ਨੇ ਸਪਸ਼ਟ ਕੀਤਾ ਕਿ ਅਗਨੀਪੱਥ ਯੌਜਨਾ ਵਾਪਸ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਤੇ ਹੁਣ ਅਗਨੀਪੱਥ ਦੇ ਜ਼ਰੀਏ ਫੌਜ਼ ‘ਚ ਭਰਤੀ ਸੰਭਵ ਹੋਵੇਗੀ। ਅਗਨੀਪੱਥ ਸਕੀਮ ਦੇ ਵਿਰੋਧ ‘ਚ ਹਿੰਸਕ ਪ੍ਰਦਰਸ਼ਨ ਕਰਨ ਵਾਲੇ ਸਾਰੇ ਵਿਖਾਵਾਕਾਰੀ ਭਰਤੀ ਹੋਣ ਦੇ ਚਾਹਵਾਨ ‘ਤੇ ਯੰਗ ਉਮੀਦਵਾਰ ਤਾਂ ਹੋ ਨਹੀਂ ਸਕਦੇ। ਨੋਜਵਾਨਾਂ ਨੂੰ ਵੀ ਅਹਿਸਾਸ ਹੋਣਾ ਚਾਹੀਦਾ ਕਿ ਭੰਨ-ਤੋੜ ਸਾੜ-ਫੂਕ ਵਾਲੀਆਂ ਵਾਰਦਾਤਾਂ ਨਾਲ ਜਿੱਥੇ ਦੇਸ਼ ਦੀ ਸੰਪਤੀ ਨੂੰ ਨੁਕਸਾਨ ਪਹੁੰਚਦਾ ਹੈ ਉੱਥੇ ਹੀ ਗਵਾਂਢੀ ਮੁਲਕਾਂ ਦੀਆਂ ਭਾਰਤ ਵਿਰੋਧੀ ਏਜੰਸੀਆਂ ਨੂੰ ਹੋਰ ਵੀ ਹੁਲਾਰਾ ਮਿਲੇਗਾ ਅਤੇ ਦੇਸ਼ ਦੀ ਸੁਰਖਿਆ ਪ੍ਰਭਾਵਿਤ ਹੋਵੇਗੀ।ਇਹ ਵਿਚਾਰ ਆਲ ਇੰਡੀਆ ਡਿਫੈਂਸ ਬ੍ਰਦਰਹੁੱਡ ਪੰਜਾਬ ਦੇ ਸੂਬਾ ਪ੍ਰਧਾਨ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਮੀਡੀਆ ਦੇ ਨਾਂਅ ਜਾਰੀ ਕੀਤੇ ਪ੍ਰੈਸ ਨੋਟ ਰਾਹੀਂ ਸਾਂਝੇ ਕੀਤੇ।

ਬ੍ਰਿਗੇਡੀਅਰ ਕਾਹਲੋ ਨੇ ਕਿਹਾ ਕਿ ਫੌਜ਼ ‘ਚ ਜ਼ਵਾਨਾਂ ਦੀ ਭਰਤੀ ਆਲ ਇੰਡੀਆ ਰਿਕਰੂਟੇਬਲ ਮੇਲ ਪਾਪੂਲੇਸ਼ਨ ਦੀ ਕੌਮੀ ਕੀਤੀ ਦੇ ਅਤੰਰਗਤ ਕੀਤੀ ਜਾਂਦੀ ਹੈ। ਜਿਸ ਵਿਚ ਹਰ ਵਰਗ, ਧਰਮ, ਜਾਤ ਪਾਤ, ਸਮਾਜ ਅਤੇ ਦੇਸ਼ ਦੇ ਹਰ ਸੂਬੇ ‘ਚ’ ਨੌਜਵਾਨ ਭਰਤੀ ਕੀਤੇ ਜਾਂਦੇ ਹਨ ਅਤੇ ਅਫ਼ਸਰਾਂ ਦੀ ਭਰਤੀ ਮੈਰਿਟ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ। ਇਸ ਲੱਖ ਤੋੰ ਵੱਧ ਜਵਾਨਾਂ ਦੀ ਫੌਜ਼ ‘ਚ ਘਾਟ ਹੈ ਤੇ ਤਕਰੀਬਨ 9ਹਜ਼ਾਰ ਅਫ਼ਸਰਾਂ ਦੀ ਕਮੀ ਵੀ ਹੈ, ਹਰ ਸਾਲ 60ਹਜ਼ਾਰ ਦੇ ਕਰੀਬ ਫੌਜੀਆਂ ਦੀ ਘਰ ਵਾਪਸੀ ਹੋ ਜਾਂਦੀ ਹੈ। ਆਪ ਮੁਹਾਰੇ ਹੋਏ ਅੰਦੋਲਨ ‘ਚ ਸਾਰੀਆਂ ਜਾਤੀਆਂ, ਧਰਮਾਂ, ਭਾਸ਼ਾਵਾਂ, ਖੇਤਰਾਂ ਦੇ ਹਰ ਵਰਗ ਵਾਲੇ ਨੌਜਵਾਨ ਸ਼ਾਮਲ ਹਨ ‘ਤੇ ਇਨ੍ਹਾਂ ਦਾ ਕਈ ਵੀ ਨਿਸ਼ਚਿਤ ਨੇਤਾ ਨਹੀਂ ਹੈ। ਇਹ ਵੀ ਵੱਖਰੀ ਗੱਲ ਹੈ ਕਿ ਫੌਜ਼ ਦੀ ਤਰ੍ਹਾਂ ਅਗਨੀਵੀਰਾਂ ਦਾ ਵੀ ਸਿਆਸੀਕਰਨ ਸ਼ੁਰੂ ਹੋ ਚੁੱਕਿਆ ਹੈ ਜ਼ੋ ਕਿ ਉਨ੍ਹਾਂ ਦੇ ਹਿੱਤ ਵਿਚ ਨਹੀਂ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਬਿਆਨ ਅਨੂਸਾਰ ਅਗਨੀ ਪੱਥ ਯੋਜਨਾ 2 ਸਾਲਾਂ ਦੀ ਚਰਚਾ ਤੇ ਸਾਬਕਾ ਫੌਜੀ ਵਰਗ ਨਾਲ ਸੋਚ ਵਿਚਾਰ ਕਰਨ ਉਪਰੰਤ ਲਾਗੂ ਕੀਤੀ ਗਈ। ਨੇਵੀ ਦੇ ਮੁੱਖੀ ਐਡਮਿਰਲ ਆਰ ਹਰੀ ਕੁਮਾਰ ਨੇ ਇਹ ਵੀ ਕਿਹਾ ਕਿ ਕਈ ਹੋਰ ਮੁਲਕਾਂ ਦੇ ਭਰਤੀ ਮਾਡਲ ‘ਤੇ ਜੁੜੇ ਪਹਿਲੂਆਂ ਬਾਰੇ ਜਾਇਜ਼ਾ ਲਿਆ ਗਿਆ। ਅਸੀਂ ਫੌਜ਼ ਮੁਖੀਆਂ ਦੀ ਕਾਬਲੀਅਤ ਤੇ ਸਲਾਹ ਮਸ਼ਵਰਾ ਤੇ ਕਿੰਤੂ ਪ੍ਰੰਤੂ ਨਹੀਂ ਕਰਦੇ।ਅਗਰ ਸਟੇਕ ਹੋਲਡਰਾਂ ਤੇ ਜਮੀਨੀ ਪੱਧਰ ਵਾਲੇ ਸਾਬਕਾਂ ਫੌਜੀਆਂ ਦੇ ਵਿਚਾਰ ਵੀ ਲਏ ਜਾਂਦੇ ਤਾਂ ਪਹਿਲਾਂ 2 ਸਾਲ ਵਾਸਤੇ ਚਾਲੂ ਸਾਲ ਦੀ ਭਰਤੀ ਸਮੇਂ ਉਮਰ ‘ਚ ਵਾਧਾ, ਮੁੱੜ ਵਸੇਬੇ ਦੀਆਂ ਚੁਣੋਤੀਆਂ, ਫੌਜ਼ ਨਾਲ ਜੁੜੀਆਂ ਸਿਹਤ ਅਤੇ ਕੰਨਟੀਨ ਵਗੈਰਾ ਦੀਆਂ ਸਹੂਲਤਾਂ ਬਾਰੇ ਥੋੜ੍ਹਾ ਥੋੜ੍ਹਾ ਕਰਕੇ ਐਲਾਨਨਾਮੇ ਨਾ ਕਰਨੇ ਪੈਂਦੇ।

ਬ੍ਰਿਗੇਡੀਅਰ ਕਾਹਲੋਂ ਨੇ ਪਤੱਰਕਾਰਾਂ ਨਾਲ ਗਲਬਾਤ ਦੋਰਾਨ ਦੱਸਿਆ ਕਿ ਸਰਬਹਿੰਦ ਫੌਜੀ ਭਾਈਚਾਰਾ ਪੰਜਾਬ ਜ਼ੋ ਕਿ ਗੈਰ ਸਿਆਸੀ ਸੰਸਥਾ ਹੈ ਉਸਨੂੰ ਤਾਂ ਕਿਸੇ ਨੇ ਨਹੀਂ ਪੁੱਛਿਆ। ਪਰ ਦਿੱਲੀ ਵਾਲਿਆਂ ਨਾਲ ਜਰੂਰ ਮੀfਟੰਗ ਕੀਤੀ ਹੋਵੇਗੀ। ਫ਼ੌਜੀ ਭਾਈਚਾਰੇ ਦੀ ਸੈਡੋ ਕੈਬਨਿਟ ਨੇ ਜਦੋ ਬੀਤੀ ਜਨਵਰੀ ਨੂੰ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਕੁੱਝ ਪਿੰਡਾਂ ਦਾ ਦੌਰਾ ਕੀਤਾ ਤਾਂ ਸਰਪੰਚਾਂ ਪੰਚਾਂ ਵਲੋੰ ਕਈ ਐਸੇ ਨੋਜਵਾਨ ਮਿਲਾਏ ਗਏ ਜ਼ੋ ਕਿ ਹਰ ਪਖੋੰ ਭਰਤੀ ਲਈ ਯੋਗ ਵੀ ਐਲਾਨੇ ਗਏ ਪਰ ਉਨ੍ਹਾਂ ਨੂੰ ਕਾਲ ਅੱਪ ਲੈਟਰ ਨਾ ਜਾਰੀ ਕੀਤੇ ਗਏ ਬਾਕੀ ਨੋਜਵਾਨਾਂ ਦੇ ਅੰਦਰ ਵੀ ਫੌਜ਼ ‘ਚ ਬੰਦ ਪਈ ਭਰਤੀ ਨੂੰ ਲੈ ਕੇ ਖਿੱਚ ਨਜ਼ਰ ਆਈ। ਇਸ ਸਿਲਸਲੇ ‘ਚ ਚੰਡੀਗੜ੍ਹ ਵਿਖੇ 12 ਅਪ੍ਰੈਲ ਨੂੰ ਫੌਜੀ ਭਾਈਚਾਰੇ ਦੇ ਕੌਰ ਗਰੁੱਪ ਵਲੋਂ ਪ੍ਰੈਸ ਕਾਨਫਰੰਸ ਕਰਕੇ ਪਤੱਰਕਾਰਾਂ ਨੂੰ ਜਾਣਕਾਰੀ ਮੁਹਈਆ ਕਰਵਾਈ ਗਈ ਅਤੇ ਵਿਸਥਾਰ ਪੂਰਵਕ ਢੰਗ ਨਾਲ ਲੇਖ ਵੀ ਲਿਖਿਆ ਗਿਆ ਸੀ।ਉਨ੍ਹਾਂ ਕਿਹਾ ਇਸ ਸਬੰਧ ਵਿਚ ਨੋਜਵਾਨਾਂ ਵਲੋ ਸਾਂਝੇ ਤੌਰ ‘ਤੇ ਜੰਤਰ ਮੰਤਰ ਵਿਖੇ ਵੀ ਧਰਨੇ ਦਿੱਤੇ ਗਏ।ਪੈਦਲ ਯਾਤਰਾਵਾਂ ਵੀ ਸ਼ੁਰੂ ਹੋਈਆਂ ਪਰ ਸਰਕਾਰ ਦੇ ਕੰਨਾਂ ‘ਤੇ ਜੂੰਅ ਵੀ ਨਹੀਂ ਸਰਕੀ ਜਿਸ ਕਾਰਨ ਦੇਸ਼ ਦੇ ਨੌਜਵਾਨ ਭੜਕ ਗਏ। ਉਨ੍ਹਾਂ ਕਿਹਾ ਕਿ ਅਸੀਂ ਫੌਜੀ ਭਾਈਚਾਰੇ ਵਲੋਂ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਨੂਰਾਗ ਠਾਕੁਰ ਵਲੋਂ ਨੌਜਵਾਨਾਂ ਨਾਲ ਗੱਲਬਾਤ ਦੇ ਸੱਦੇ ਦਾ ਸਵਾਗਤ ਕਰਦਿਆਂ ਨੋਜਵਾਨਾਂ ਨੂੰ ਸਾੜ- ਫੂਕ ਨਾ ਕਰਨ ਦੀ ਅਪੀਲ ਕੀਤੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

25 ਸਾਲ ਦੀ ਸਜ਼ਾ ਪੂਰੀ ਕਰਕੇ ਅਬੂ ਸਲੇਮ ਨੇ ਕੀਤੀ ਰਿਹਾਈ ਦੀ ਮੰਗ, ਸੁਪਰੀਮ ਕੋਰਟ ਨੇ ਪਟੀਸ਼ਨ ‘ਤੇ ਫ਼ੈਸਲਾ ਰੱਖਿਆ ਸੁਰੱਖਿਅਤ

1993 ਮੁੰਬਈ ਸੀਰੀਅਲ ਬਲਾਸਟ ਕੇਸ ’ਚ ਦੋਸ਼ੀ ਅੱਤਵਾਦੀ ਅਬੂ ਸਲੇਮ ਦੀ ਸਮੇਂ ਤੋਂ ਪਹਿਲਾਂ...

ਪੇਪਰ ਲੀਕ ਨਾਲ ਸਬੰਧਿਤ ਬਿੱਲ ਲੋਕ ਸਭਾ ‘ਚ ਪੇਸ਼, ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਪੇਸ਼ ਕੀਤਾ ਬਿੱਲ

ਪੇਪਰ ਲੀਕ ਨਾਲ ਸਬੰਧਤ ਬਿੱਲ ਲੋਕ ਸਭਾ ਵਿਚ ਪੇਸ਼ ਕੀਤਾ ਗਿਆ ਤੇ ਕੇਂਦਰੀ ਮੰਤਰੀ...

ਆਸਟ੍ਰੇਲੀਆ ਦੇ ਵਰਜੀਨੀਆ ‘ਚ ਗੁਰੂ ਘਰ ‘ਚ ਲੱਗੀ ਅੱਗ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਅਗਨ ਭੇਟ ਹੋਣ ਦਾ ਖ਼ਦਸ਼ਾ

ਆਸਟ੍ਰੇਲੀਆ ਦੇ ਵਰਜੀਨੀਆ ਸਥਿਤ ਗੁਰਦੁਆਰਾ ਦਸਮੇਸ਼ ਦਰਬਾਰ ਵਿੱਚ ਦੇਰ ਭਿਆਨਕ ਅੱਗ ਲੱਗ ਗਈ, ਜਿਸ...

ਫਰੀਦਕੋਟ ਦੇ ਗੁਰੂ ਘਰ ‘ਚ ਯੋਗਾ ਕਰਨ ‘ਤੇ ਜਥੇਦਾਰ ਗੜਗੱਜ ਦਾ ਬਿਆਨ, ਕਿਹਾ- “ਗੁਰੂ ਘਰਾਂ ‘ਚ ਯੋਗ ਆਸਣ ਕਰਨਾ ਸਹੀ ਨਹੀਂ”

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰਦੁਆਰਿਆਂ ਵਿੱਚ ਯੋਗਾ...

ਆਸਟ੍ਰੇਲੀਆ ਵਿੱਚ H5N1 ਬਰਡ ਫਲੂ ਦੇ 7 ਨਵੇਂ ਸ਼ੱਕੀ ਮਾਮਲੇ ਆਏ ਸਾਹਮਣੇ 

ਦੱਖਣੀ ਆਸਟ੍ਰੇਲੀਆ (ਐਸਏ) ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਘਾਤਕ H5N1 ਬਰਡ ਫਲੂ ਸਟ੍ਰੇਨ ਦੇ...

ਬਿਜਲੀ ਮੁਲਾਜ਼ਮਾਂ ਵੱਲੋਂ ਹੜਤਾਲ ਖ਼ਤਮ: 6 ਦਿਨਾਂ ਬਾਅਦ ਕੰਮ ’ਤੇ ਪਰਤੇ ਹਜ਼ਾਰਾਂ ਕਰਮਚਾਰੀ

ਲਗਾਤਾਰ ਛੇ ਦਿਨ ਸਮੂਹਿਕ ਛੁੱਟੀ ਲੈ ਕੇ ਹੜਤਾਲ ’ਤੇ ਰਹੇ ਪੰਜਾਬ ਦੇ ਹਜ਼ਾਰਾਂ ਬਿਜਲੀ...

ਵਾਲਮੀਕਿ ਭਾਈਚਾਰੇ ਦੇ ਸੱਦੇ ‘ਤੇ ਦੋਆਬਾ ‘ਚ ‘ਪੰਜਾਬ ਬੰਦ’ ਵਰਗਾ ਮਾਹੌਲ

ਵਾਲਮੀਕਿ ਭਾਈਚਾਰੇ ਵੱਲੋਂ ਦਿੱਤੇ ਗਏ ‘ਪੰਜਾਬ ਬੰਦ’ ਦੇ ਸੱਦੇ ਕਾਰਨ ਸੋਮਵਾਰ ਨੂੰ ਪੂਰੇ ਦੋਆਬਾ...

ਰੋਜ਼ੀ-ਰੋਟੀ ਕਮਾਉਣ ਦੁਬਈ ਗਏ ਪੰਜਾਬੀ ਵਿਅਕਤੀ ਦੀ ਮੌਤ, ਸੜਕੀ ਹਾਦਸੇ ‘ਚ ਰਾਜਬੀਰ ਸਿੰਘ ਦੀ ਗਈ ਜਾਨ

ਦੁਬਈ ‘ਚ 36 ਸਾਲ ਦੇ ਪੰਜਾਬੀ ਵਿਅਕਤੀ ਦੀ ਮੌਤ ਹੋਣ ਦੀ ਖਬਰ ਹੈ। ਮ੍ਰਿਤਕ...

ਲੋਕ ਸਭਾ ’ਚ ਅੱਜ ਪੇਸ਼ ਹੋਵੇਗਾ ਪੇਪਰ ਲੀਕ ਨਾਲ ਸਬੰਧਿਤ ਬਿੱਲ, 2024 ‘ਚ ਬਣੇ ਕਾਨੂੰਨ ਵਿਚ ਹੋਣਗੇ ਬਦਲਾਅ

ਧਰਮਿੰਦਰ ਪ੍ਰਧਾਨ ਦੇ ਅਸਤੀਫੇ ਤੇ ਵਿਦਿਆਰਥੀ ਅੰਦੋਲਨ ਖਤਮ ਹੋਣ ਦੇ 2 ਦਿਨ ਬਾਅਦ ਅੱਜ...