ਮੰਗਾਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਅੱਜ 17 ਦਿਨ ਹੋ ਗਏ ਹਨ। ਉਹ ਖਨੌਰੀ ਬਾਰਡਰ ਤੇ ਕੇਂਦਰ ਸਰਕਾਰ ਦੇ ਖਿਲਾਫ ਮਰਨ ਵਰਤ ਤੇ ਬੈਠੇ ਹੋਏ ਹਨ। ਇਸੇ ਦੌਰਾਨ ਕੱਲ ਦੇਰ ਰਾਤ ਕਿਸਾਨ ਆਗੂਆਂ ਨੇ ਖਦਸ਼ਾ ਜਤਾਇਆ ਹੈ ਕਿ ਪੰਜਾਬ ਅਤੇ ਹਰਿਆਣਾ ਸਰਕਾਰ ਕਦੇ ਵੀ ਮੋਰਚੇ ’ਤੇ ਹਮਲਾ ਕਰ ਸਕਦੀ ਹੈ।ਇੱਕ ਵੀਡੀਓ ਡਾਰੀ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਹੈ ਕਿ ਦੋ ਤਿੰਨ ਵਜੇ ਮੋਰਚੇ ਦੇ ਵਿੱਚ ਕਿਸੇ ਵੇਲੇ ਵੀ ਸਰਕਾਰਾਂ ਰਲ ਕੇ ਹਮਲਾ ਕਰ ਸਕਦੀਆਂ ਹਨ। ਕਿਸਾਨ ਆਗਾਂ ਨੇ ਕਿਹਾ ਕਿ ਹਮਲਾ ਕਰਨ ਦਾ ਮਤਲਬ ਜਗਜੀਤ ਸਿੰਘ ਡੱਲੇਵਾਲ ਨੂੰ ਉਠਾ ਕੇ ਹਸਪਤਾਲ ਲਿਜਾ ਕੇ ਮੋਰਚੇ ਤੋਂ ਪਿੱਛੇ ਹਟਾ ਸਕਦੀਆਂ ਹਨ।ਉਨ੍ਹਾਂ ਨੇ ਆਸ-ਪਾਸ ਦੇ ਪਿੰਡਾਂ ਨੂੰ ਅਪੀਲ ਕੀਤੀ ਕਿ ਨੇੜਲੇ ਪਿੰਡ ਜਿਹੜੇ ਸਾਡੇ ਮੋਰਚੇ ਨਾਲ ਜੁੜੇ ਹੋਏ ਨੇ ਜਿੱਥੋਂ ਦੁੱਧ ਆ ਰਿਹਾ ਲੰਗਰ ਆ ਰਿਹਾ ਉਹ ਆਪਦੇ ਗੁਰੂ ਘਰਾਂ ਦੇ ਵਿੱਚ ਅਨਾਉਂਸਮੈਂਟਾਂ ਕਰਕੇ ਜਲਦੀ ਤੋਂ ਜਲਦੀ ਖਨੌਰੀ ਮੋਰਚੇ ’ਚ ਪਹੁੰਚਣ ਤਾਂ ਜੋ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਸਕੇ। ਪਿਛਲੇ 10 ਮਹੀਨਿਆਂ ਤੋਂ, ਕਿਸਾਨ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੀ ਕਾਨੂੰਨੀ ਗਾਰੰਟੀ ਸਮੇਤ 13 ਮੁੱਖ ਮੰਗਾਂ ਦੀ ਮੰਗ ਨੂੰ ਲੈ ਕੇ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਅੰਦੋਲਨ ਕਰ ਰਹੇ ਹਨ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਖਨੌਰੀ ਸਰਹੱਦ ’ਤੇ ਮਰਨ ਵਰਤ ’ਤੇ ਬੈਠੇ ਹਨ, ਜਿਸ ਦਾ ਅੱਜ 17ਵਾਂ ਦਿਨ ਹੈ। ਅੱਜ ਉਹ ਇੱਕ ਅਹਿਮ ਸੰਦੇਸ਼ ਜਾਰੀ ਕਰਨਗੇ।ਸੂਤਰਾਂ ਅਨੁਸਾਰ 13 ਦਸੰਬਰ ਨੂੰ ਅੰਦੋਲਨ ਨੂੰ 10 ਮਹੀਨੇ ਪੂਰੇ ਹੋ ਜਾਣਗੇ ਅਤੇ ਡੱਲੇਵਾਲ ਦਾ ਸੰਦੇਸ਼ ਇਸ ਅਹਿਮ ਮੌਕੇ ਨਾਲ ਜੁੜਿਆ ਹੋ ਸਕਦਾ ਹੈ। ਸੰਭਾਵਨਾ ਹੈ ਕਿ ਉਹ ਇਸ ਦਿਨ ਕਿਸਾਨਾਂ ਨੂੰ ਵੱਡੀ ਗਿਣਤੀ ਵਿੱਚ ਇਕੱਠੇ ਹੋਣ ਦਾ ਸੱਦਾ ਦੇਣਗੇ।ਡੱਲੇਵਾਲ ਦੀ ਵਿਗੜਦੀ ਸਿਹਤ ‘ਤੇ ਨਜ਼ਰ ਰੱਖਣ ਵਾਲੇ ਪ੍ਰਾਈਵੇਟ ਡਾਕਟਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਉਸ ਦਾ ਭਾਰ 12 ਕਿਲੋਗ੍ਰਾਮ ਤੋਂ ਵੱਧ ਘਟ ਗਿਆ ਹੈ। ਉਨ੍ਹਾਂ ਦੇ ਗੁਰਦੇ ਕਿਸੇ ਵੀ ਸਮੇਂ ਫੇਲ ਹੋ ਸਕਦੇ ਹਨ ਅਤੇ ਦਿਲ ਦਾ ਦੌਰਾ ਪੈਣ ਦਾ ਖਤਰਾ ਵੀ ਵਧ ਗਿਆ ਹੈ। ਲੰਬੇ ਸਮੇਂ ਤੱਕ ਭੁੱਖੇ ਰਹਿਣ ਕਾਰਨ ਉਸ ਦੇ ਲੀਵਰ ਵਿੱਚ ਵੀ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।
----------- Advertisement -----------
ਵਿਗੜ ਰਹੀ ਕਿਸਾਨ ਆਗੂ ਡੱਲੇਵਾਲ ਦੀ ਸਿਹਤ, ਡਾਕਟਰਾਂ ਨੂੰ ਇਹ ਡਰ!, ਜਥੇਬੰਦੀਆਂ ਨੇ ਲਗਾਏ ਇਲਜ਼ਾਮ
Published on
----------- Advertisement -----------