November 11, 2026, 1:43 pm
----------- Advertisement -----------
HomeNewsBreaking Newsਇਹਨਾਂ ਜਗ੍ਹਾ ਬਾਰੇ ਜਾਣਕੇ ਰਹਿ ਜਾਓਗੇ ਹੈਰਾਨ, ਕਈ-ਕਈ ਦਿਨ ਨਹੀਂ ਹੁੰਦੀ ਰਾਤ

ਇਹਨਾਂ ਜਗ੍ਹਾ ਬਾਰੇ ਜਾਣਕੇ ਰਹਿ ਜਾਓਗੇ ਹੈਰਾਨ, ਕਈ-ਕਈ ਦਿਨ ਨਹੀਂ ਹੁੰਦੀ ਰਾਤ

Published on

----------- Advertisement -----------

ਸੂਰਜ ਦੀ ਰੌਸ਼ਨੀ ਸਾਡੇ ਜੀਵਨ ਵਿੱਚ ਇੱਕ ਨਵੀਂ ਸਵੇਰ ਲਿਆਉਂਦੀ ਹੈ। ਕੁਦਰਤ ਦੇ ਨਿਯਮਾਂ ਅਨੁਸਾਰ ਨਿੱਤ ਦਿਨ ਢਲ ਵੀ ਜਾਂਦਾ ਹੈ। ਅਸੀਂ 24 ਘੰਟਿਆਂ ਵਿੱਚੋਂ 12 ਘੰਟੇ ਸੂਰਜ ਦੀ ਰੌਸ਼ਨੀ ਵਿੱਚ ਰਹਿੰਦੇ ਹਾਂ ਅਤੇ ਬਾਕੀ ਸਮਾਂ ਹਨੇਰੇ ਵਿੱਚ ਗੁਜ਼ਾਰਦੇ ਹਾਂ, ਫਿਰ ਕਈ ਵਾਰ ਸਾਡੇ ਮਨ ਵਿੱਚ ਇੱਕ ਵਿਚਾਰ ਆਉਂਦਾ ਹੈ ਕਿ ਸੂਰਜ ਕਦੇ ਨਾ ਡੁੱਬੇ ਖਾਸ ਕਰਕੇ ਜਦੋਂ ਸਰਦੀ ਦਾ ਮੌਸਮ ਹੁੰਦਾ ਹੈ।

 ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦੁਨੀਆ ‘ਚ ਕਈ ਅਜਿਹੇ ਦੇਸ਼ ਹਨ ਜਿੱਥੇ ਸੂਰਜ ਕਦੇ ਡੁੱਬਦਾ ਹੀ ਨਹੀਂ, ਜ਼ਰਾ ਸੋਚੋ ਕਿ ਜਿੱਥੇ ਸੂਰਜ ਨਹੀਂ ਡੁੱਬਦਾ ਉੱਥੇ ਰਾਤ ਅਤੇ ਸਵੇਰ ਦਾ ਪਤਾ ਕਿਸ ਤਰ੍ਹਾਂ ਹੋਵੇਗਾ? ਲੋਕ ਕਿਵੇਂ ਸਮਝਦੇ ਹਨ ਕਿ ਕਦੋਂ ਜਾਗਣਾ ਹੈ ਅਤੇ ਕਦੋਂ ਸੌਣਾ ਹੈ? ਜਾਣਦੇ ਹਾਂ ਅਜਿਹੇ ਦੇਸ਼ਾਂ ਬਾਰੇ –  

ਨਾਰਵੇ: ਨਾਰਵੇ ਨੂੰ Land Of Midnight Sun ਕਿਹਾ ਜਾਂਦਾ ਹੈ। ਮਈ ਤੋਂ ਜੁਲਾਈ ਦੇ ਅੰਤ ਤੱਕ, ਲਗਭਗ 76 ਦਿਨ ਸੂਰਜ ਨਹੀਂ ਡੁੱਬਦਾ ਅਤੇ ਦਿਨ ਵਿੱਚ ਲਗਭਗ 20 ਘੰਟੇ ਚਮਕਦਾਰ ਧੁੱਪ ਰਹਿੰਦੀ ਹੈ। ਨਾਰਵੇ ਦੇ ਸਵਾਲਬਾਰਡ ਵਿੱਚ ਸੂਰਜ 10 ਅਪ੍ਰੈਲ ਤੋਂ 23 ਅਗਸਤ ਤੱਕ ਲਗਾਤਾਰ ਚਮਕਦਾ ਹੈ। ਕਿਹਾ ਜਾਂਦਾ ਹੈ ਕਿ ਇੱਥੇ ਸਿਰਫ 40 ਮਿੰਟ ਰਾਤ ਹੁੰਦੀ ਹੈ ਅਤੇ ਬਾਕੀ ਸਮਾਂ ਸੂਰਜ ਦੀ ਰੌਸ਼ਨੀ ਹੁੰਦੀ ਹੈ। ਇੱਥੇ ਸੂਰਜ ਰਾਤ ਨੂੰ 12:43 ‘ਤੇ ਡੁੱਬਦਾ ਹੈ ਅਤੇ ਸਿਰਫ਼ 40 ਮਿੰਟ ਬਾਅਦ ਚੜ੍ਹਦਾ ਹੈ। ਇੱਥੇ ਰਾਤ ਦੇ 1:30 ਵੱਜਦੇ ਹੀ ਸਵੇਰ ਹੋ ਜਾਂਦੀ ਹੈ ਜੋ ਕਿ ਕਾਫੀ ਹੈਰਾਨੀਜਨਕ ਹੈ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਨਾਰਵੇ ਵਿੱਚ ਇੱਕ ਅਜਿਹੀ ਜਗ੍ਹਾ ਹੈ ਜਿੱਥੇ 100 ਸਾਲਾਂ ਤੋਂ ਸੂਰਜ ਦੀ ਰੌਸ਼ਨੀ ਨਹੀਂ ਪਹੁੰਚੀ ਹੈ।


ਆਈਸਲੈਂਡ: ਆਈਸਲੈਂਡ ਗ੍ਰੇਟ ਬ੍ਰਿਟੇਨ ਤੋਂ ਬਾਅਦ ਯੂਰਪ ਦਾ ਸਭ ਤੋਂ ਵੱਡਾ ਟਾਪੂ ਹੈ। ਇੱਥੇ ਜੂਨ ਵਿੱਚ ਸੂਰਜ ਕਦੇ ਨਹੀਂ ਡੁੱਬਦਾ, ਇਹ 24 ਘੰਟੇ ਦਿਨ ਰਹਿੰਦਾ ਹੈ।

 ਕੈਨੇਡਾ: ਇਹ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਕੈਨੇਡਾ ਦਾ ਨੂਨਾਵੁਤ ਸ਼ਹਿਰ ਬਹੁਤ ਖੂਬਸੂਰਤ ਹੈ, ਇੱਥੇ 2 ਮਹੀਨੇ ਤੱਕ ਸੂਰਜ ਨਹੀਂ ਡੁੱਬਦਾ। ਕਿਹਾ ਜਾਂਦਾ ਹੈ ਕਿ ਉੱਤਰ-ਪੱਛਮੀ ਖੇਤਰਾਂ ਵਰਗੀਆਂ ਥਾਵਾਂ ‘ਤੇ ਗਰਮੀਆਂ ਦੌਰਾਨ ਸੂਰਜ ਲਗਭਗ 50 ਦਿਨਾਂ ਤੱਕ ਚਮਕਦਾ ਰਹਿੰਦਾ ਹੈ।

ਸਵੀਡਨ: ਸਵੀਡਨ ਵੀ ਇੱਕ ਬਹੁਤ ਹੀ ਖੂਬਸੂਰਤ ਦੇਸ਼ ਹੈ।ਕਿਹਾ ਜਾਂਦਾ ਹੈ ਕਿ ਮਈ ਦੇ ਸ਼ੁਰੂ ਤੋਂ ਅਗਸਤ ਦੇ ਅੰਤ ਤੱਕ ਸੂਰਜ ਲਗਭਗ 24:00 ਵਜੇ ਡੁੱਬਦਾ ਹੈ ਅਤੇ ਸਵੇਰੇ 4:30 ਵਜੇ ਮੁੜ ਚੜ੍ਹਦਾ ਹੈ। ਇਹ ਉਹ ਦੇਸ਼ ਹੈ ਜਿੱਥੇ ਸਵੇਰ 6 ਮਹੀਨਿਆਂ ਤੱਕ ਰਹਿੰਦੀ ਹੈ।

ਅਲਾਸਕਾ: ਅਲਾਸਕਾ ਵੀ ਇਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਮਈ ਦੇ ਅੰਤ ਤੋਂ ਜੁਲਾਈ ਦੇ ਅੰਤ ਤੱਕ ਸੂਰਜ ਨਹੀਂ ਡੁੱਬਦਾ। ਇਸ ਤੋਂ ਬਾਅਦ, ਸਰਦੀਆਂ ਵਿੱਚ ਯਾਨੀ ਨਵੰਬਰ ਦੇ ਸ਼ੁਰੂ ਵਿੱਚ, ਇੱਥੇ 1 ਮਹੀਨੇ ਤੱਕ ਰਾਤ ਰਹਿੰਦੀ ਹੈ, ਇਸ ਸਮੇਂ ਨੂੰ ਪੋਲਰ ਨਾਈਟਸ ਕਿਹਾ ਜਾਂਦਾ ਹੈ।

ਫਿਨਲੈਂਡ: ਫਿਨਲੈਂਡ ਦੀ ਗੱਲ ਕਰੀਏ ਤਾਂ ਇਸ ਨੂੰ ਝੀਲਾਂ ਅਤੇ ਟਾਪੂਆਂ ਦੀ ਧਰਤੀ ਕਿਹਾ ਜਾਂਦਾ ਹੈ। ਇਸ ਖੇਤਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਗਰਮੀਆਂ ਦੌਰਾਨ ਸੂਰਜ ਸਿਰਫ਼ 73 ਦਿਨਾਂ ਲਈ ਹੀ ਸਿੱਧਾ ਦਿਖਾਈ ਦਿੰਦਾ ਹੈ।ਇਸ ਸਮੇਂ ਦੌਰਾਨ ਸੂਰਜ ਲਗਭਗ 73 ਦਿਨਾਂ ਤੱਕ ਚਮਕਦਾ ਰਹਿੰਦਾ ਹੈ, ਜਦੋਂ ਕਿ ਸਰਦੀਆਂ ਦੇ ਮੌਸਮ ਵਿੱਚ ਸੂਰਜ ਬਿਲਕੁਲ ਵੀ ਨਜ਼ਰ ਨਹੀਂ ਆਉਂਦਾ। 

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਮ੍ਰਿਤਪਾਲ ਨੂੰ ਦਾਦੀ ਦੇ ਸਸਕਾਰ ’ਚ ਸ਼ਾਮਲ ਹੋਣ ਦੀ ਇਜਾਜ਼ਤ ਦੇਣ ਦੀ ਮੰਗ, ਕੇਂਦਰੀ ਗ੍ਰਹਿ ਮੰਤਰੀ ਤੇ CM ਮਾਨ ਨੂੰ ਚਿੱਠੀ

ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਦਾਦੀ ਚਰਨ ਕੌਰ ਦਾ ਐਤਵਾਰ ਨੂੰ...

ਪੰਜਾਬ ‘ਚ ਵਧਣ ਲੱਗੀ ਠੰਢ, ਰਾਤ ਦੇ ਤਾਪਮਾਨ ਵਿੱਚ ਆਈ ਗਿਰਾਵਟ

ਪੰਜਾਬ ਅਤੇ ਚੰਡੀਗੜ੍ਹ ਵਿੱਚ ਹੁਣ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ...

ਮਦਰ ਡੇਅਰੀ ਦਾ ਦੁੱਧ ਹੋਇਆ ਮਹਿੰਗਾ , 4 ਰੁਪਏ ਪ੍ਰਤੀ ਲਿਟਰ ਤੱਕ ਹੋਇਆ ਵਾਧਾ

ਮਹਿੰਗਾਈ ਦੀ ਮਾਰ ਝੱਲ ਰਹੇ ਆਮ ਲੋਕਾਂ ਨੂੰ ਹੁਣ ਦੁੱਧ ਦੀਆਂ ਵਧੀਆਂ ਕੀਮਤਾਂ ਦਾ...

ਬੁਲਗਾਰੀਆ ‘ਚ ਧੁੰਦ ਕਾਰਨ ਆਪਸ ‘ਚ ਟਕਰਾਏ 86 ਵਾਹਨ

ਮੰਗਲਵਾਰ ਨੂੰ ਬੁਲਗਾਰੀਆ ’ਚ ਇੱਕ ਭਿਆਨਕ ਹਾਦਸਾ ਵਾਪਰਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੂਰਬੀ ਬੁਲਗਾਰੀਆ...

ਕੰਧ ’ਚ ਵੱਜੀ ਬੱਸ, ਤਿੰਨ ਸਵਾਰੀਆਂ ਦੀ ਮੌਕੇ ’ਤੇ ਹੀ ਮੌਤ

ਧੂਰੀ ਤੋਂ ਪਟਿਆਲਾ ਜਾ ਰਹੀ ਪਹਿਲੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਸੰਗਰੂਰ ਪਹੁੰਚਣ...

34 ਸਾਲ ਪੁਰਾਣੇ ਅਮਰੀਕ ਸਿੰਘ ਸਕਰੀ ਲਾਪਤਾ ਮਾਮਲੇ ’ਚ ਸਾਬਕਾ ਐੱਸ.ਐੱਸ.ਪੀ. ਦੋਸ਼ੀ ਕਰਾਰ

 1992 ਦੇ ਬਹੁ-ਚਰਚਿਤ ਟਰਾਂਸਪੋਰਟਰ ਅਮਰੀਕ ਸਿੰਘ ਸਕਰੀ ਦੇ ਲਾਪਤਾ ਹੋਣ ਦੇ ਕਰੀਬ 34 ਸਾਲ ਪੁਰਾਣੇ...

ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ

 ਅਕਾਲੀ ਦਲ "ਵਾਰਿਸ ਪੰਜਾਬ ਦੇ" ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਦੇ ਹੋਏ...

ਪੈਨਸ਼ਨਧਾਰਕਾਂ ਲਈ ਵੱਡੀ ਖ਼ੁਸ਼ਖ਼ਬਰੀ ! 1.09 ਕਰੋੜ ਲੋਕਾਂ ਦੇ ਖਾਤਿਆਂ ‘ਚ ਪਹੁੰਚੇ 1100 ਰੁਪਏ

ਲੋਕ ਆਸਥਾ ਦੇ ਮਹਾਪਰਵ ਛੱਠ ਪੂਜਾ ਤੋਂ ਠੀਕ ਪਹਿਲਾਂ ਬਿਹਾਰ ਸਰਕਾਰ ਨੇ ਸੂਬੇ ਦੇ...

ਪਰਿਵਾਰ ਦੀ ਚਮਕੀ ਕਿਸਮਤ, ਧੀ ਦੇ ਜਨਮ ਦੇ ਨਾਲ ਹੀ ਲੱਗੀ ਡੇਢ ਕਰੋੜ ਦੀ ਲਾਟਰੀ!

ਦੀਵਾਲੀ ਦਾ ਤਿਉਹਾਰ ਹਰ ਕਿਸੇ ਲਈ ਖੁਸ਼ੀਆਂ ਲੈ ਕੇ ਆਉਂਦਾ ਹੈ, ਪਰ ਬਰੇਟਾ ਸ਼ਹਿਰ...