ਲੁਧਿਆਣਾ: ਲੁਧਿਆਣਾ ਧਮਾਕਾ ਮਾਮਲੇ ਤੋਂ ਜੁੜੀ ਇਕ ਹੋਰ ਅੱਪਡੇਟ ਸਾਹਮਣੇ ਆਈ ਹੈ। ਪੁਲਿਸ ਹੱਥ ਕੁਝ ਅਹਿਮ ਸੁਰਾਗ ਲੱਗੇ ਹਨ ਜਿਸ ‘ਚ ਪਤਾ ਲੱਗਾ ਹੈ ਕਿ ਖੰਨਾ ਹਸਪਤਾਲ ‘ਚ ਬਾਈਕ ਪਾਰਕ ਕਰਨ ਤੋਂ ਬਾਅਦ ਮੁਲਜ਼ਮ ਗਗਨਦੀਪ ਬੱਸ ਤੋਂ ਲੁਧਿਆਣਾ ਪਹੁੰਚਿਆ ਸੀ। ਜਿਸ ਤੋਂ ਬਾਅਦ ਉਹ ਪੈਦਲ ਕੋਰਟ ਕੰਪਲੈਕਸ ਤਕ ਗਿਆ ਸੀ। ਉਹਦੇ ਬੈਗ ‘ਚ ਇਹ ਵਿਸਫੋਟਕ ਸਮੱਗਰੀ ਸੀ।
ਤੁਹਾਨੂੰ ਦੱਸ ਦਈਏ ਕਿ ਘਟਨਾ ਵਾਲੇ ਦਿਨ ਉਹ ਸਵੇਰੇ ਘਰੋਂ ਐਕਟਿਵਾ ’ਤੇ ਨਿਕਲਿਆ ਸੀ ਤਾਂ ਉਸ ਨਾਲ ਉਸ ਦੀ ਪਤਨੀ ਵੀ ਸੀ ਅਤੇ ਉਸ ਕੋਲ ਇਕ ਬੈਗ ਸੀ। ਉਸ ਨੇ ਪਤਨੀ ਨੂੰ ਕਿਤੇ ਛੱਡ ਦਿੱਤਾ ਸੀ। ਜਿਸ ਤੋਂ ਬਾਅਦ ਉਹ ਖੁਦ ਬੱਸ ‘ਚ ਲੁਧਿਆਣਾ ਪੁੱਜਾ । ਜ਼ਿਕਰਯੋਗ ਹੈ ਕਿ 23 ਦਸੰਬਰ ਨੂੰ ਲੁਧਿਆਣਾ ਦੇ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਇੱਕ ਬੰਬ ਧਮਾਕਾ ਹੋਇਆ ਸੀ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਛੇ ਹੋਰ ਜ਼ਖਮੀ ਹੋ ਗਏ ਸਨ, ਜਿਸ ਨਾਲ ਸੂਬੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਸੀ।












