ਪੰਜਾਬ ਦੀਆਂ 5 ਨਿਗਮਾਂ ਵਿੱਚ ਚੋਣ ਪ੍ਰਚਾਰ 19 ਦਸੰਬਰ ਸ਼ਾਮ 4 ਵਜੇ ਰੁਕ ਗਿਆ ਸੀ। ਉਸ ਤੋਂ ਬਾਅਦ ਸ਼ਰਾਬ ਅਤੇ ਰਾਸ਼ਨ ਵੰਡਣ ਦਾ ਖੇਡ ਸ਼ੁਰੂ ਹੋ ਗਿਆ । ਇਸ ਵਿਚਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਬੀਜੇਪੀ ਦੇ ਹਮਾਇਤੀ ਦੀ ਕਾਰ ਨੂੰ GNE ਕਾਲਜ ਦੇ ਅੰਦਰ ਘੇਰ ਲਿਆ । ਕਾਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ । ਪੁਲਿਸ ਚੌਕੀ ਇੰਚਾਰਜ ਨੇ ਜਦੋਂ ਚੈਕਿੰਗ ਕੀਤੀ ਤਾਂ ਸ਼ਰਾਬ ਦੀ ਪੇਟੀਆਂ ਨਿਕਲਿਆ ।ਉਧਰ ਲੁਧਿਆਣਾ ਦੇ ਵਾਰਡ ਨੰਬਰ 75 ਵਿੱਚ ਕਾਫੀ ਹੰਗਾਮਾ ਹੋਇਆ । ਆਮ ਆਦਮੀ ਪਾਰਟੀ ਅਤੇ ਬੀਜੇਪੀ ਦੇ ਵਰਕਰ ਆਹਮੋ-ਸਾਹਮਣੇ ਹੋ ਗਏ । ਅੱਧੀ ਰਾਤ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਵੀ ਪਹੁੰਚ ਗਏ,ਆਪ ਦੇ ਵਿਧਾਇਕ ਅਸ਼ੋਰ ਪਰਾਸ਼ਰ ਪੱਪੀ ਵੀ ਵਰਕਰਾਂ ਨਾਲ ਨਜ਼ਰ ਆਏ । ਪੱਪੀ ਨੇ ਇਲਜ਼ਾਮ ਲਗਾਇਆ ਕਿ ਬੀਜੇਪੀ ਉਮੀਦਵਾਰ ਗੁਰਦੀਪ ਸਿੰਘ ਨੀਟੂ ਵੋਟਰਾਂ ਨੂੰ ਸ਼ਰਾਬ ਦੀਆਂ ਪੇਟੀਆਂ ਵੰਡ ਰਹੇ ਸਨ ।ਮੌਕੇ ‘ਤੇ ਪਹੁੰਚੇ ਰਵਨੀਤ ਸਿੰਘ ਬਿੱਟੂ ਨੇ ਇਲਜ਼ਾਮ ਲਗਾਇਆ ਕਿ ਆਮ ਆਦਮੀ ਪਾਰਟੀ ਧੱਕੇਸ਼ਾਹੀ ਕਰ ਰਹੀ ਹੈ ਅਤੇ ਉਨ੍ਹਾਂ ਦੇ ਵਰਕਰਾਂ ‘ਤੇ ਬੇਬੁਨਿਆਦ ਇਲਜ਼ਾਮ ਲਗਾਇਆ ਜਾ ਰਿਹਾ ਹੈ । ਬਿੱਟੂ ਨੇ ਕਿਹਾ ਚੋਣਾਂ ਦੌਰਾਨ ਮਾਨ ਸਰਕਾਰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਰਹੀ ਹੈ ।
----------- Advertisement -----------
ਵੋਟਿੰਗ ਤੋਂ 24 ਘੰਟੇ ਪਹਿਲਾਂ ਲੁਧਿਆਣਾ ਵੱਡਾ ਹੰਗਾਮਾ ! ‘AAP’ ਤੇ ਬੀਜੇਪੀ ਦੇ ਵਰਕਰ ਹੋ ਗਏ ਆਹਮੋ-ਸਾਹਮਣੇ
Published on
----------- Advertisement -----------