February 21, 2024, 7:36 pm
----------- Advertisement -----------
HomeNewsBreaking Newsਸਰਕਾਰੀ ਡ੍ਰਾਫਟ ਦੇ ਇਨ੍ਹਾਂ 3 ਬਿੰਦੂਆਂ ’ਤੇ ਫਸੀ ਘੁੰਢੀ, ਅੱਜ ਬਣ ਸਕਦੀ...

ਸਰਕਾਰੀ ਡ੍ਰਾਫਟ ਦੇ ਇਨ੍ਹਾਂ 3 ਬਿੰਦੂਆਂ ’ਤੇ ਫਸੀ ਘੁੰਢੀ, ਅੱਜ ਬਣ ਸਕਦੀ ਹੈ ਗੱਲ……

Published on

----------- Advertisement -----------

ਸੰਯੁਕਤ ਕਿਸਾਨ ਮੋਰਚਾ ਤੇ ਸਰਕਾਰ ਵਿਚਾਲੇ ਗੱਲ ਬਣਦੀ ਗੱਲ ਦਿਸ ਰਹੀ ਹੈ। ਮੰਗਲਵਾਰ ਨੂੰ ਮੋਰਚਾ ਦੀ ਅਹਿਮ ਬੈਠਕ ਸ਼ੁਰੂ ਹੋਣ ਤੋਂ ਐਨ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲਾ ਤੋਂ 6 ਸੂਤਰੀ ਤਜਵੀਜ਼ ਲੈ ਕੇ ਕੁਝ ਨੁਮਾਇੰਦਿਆਂ ਨੇ ਕੁੰਡਲੀ ’ਚ ਮੋਰਚਾ ਕਮੇਟੀ ਦੇ ਸਾਰੇ 5 ਮੈਂਬਰਾਂ ਨਾਲ ਬੈਠਕ ਕੀਤੀ। ਬੈਠਕ ਤੋਂ ਬਾਅਦ ਕਮੇਟੀ ਮੈਂਬਰਾਂ ਨੇ ਸਾਰੀਆਂ ਤਜਵੀਜ਼ਾਂ ਮੋਰਚਾ ਦੀ ਬੈਠਕ ’ਚ ਰੱਖੀਆਂ। ਇਨ੍ਹਾਂ ’ਚੋਂ 3 ਬਿੰਦੂਆਂ ’ਤੇ ਕਿਸਾਨ ਆਗੂਆਂ ਨੇ ਸਵਾਲ ਖੜ੍ਹੇ ਕਰਦੇ ਹੋਏ ਸਰਕਾਰ ਤੋਂ ਸਪਸ਼ਟੀਕਰਨ ਮੰਗਿਆ ਹੈ। ਮੋਰਚਾ ਨੇ ਤੈਅ ਕੀਤਾ ਕਿ ਸਰਕਾਰ ਦੇ ਜਵਾਬ ਦਾ ਇੰਤਜ਼ਾਰ ਕੀਤਾ ਜਾਵੇਗਾ ਅਤੇ ਮੋਰਚਾ ਦੀ ਬੈਠਕ ਕਰ ਕੇ ਅਗਲਾ ਫ਼ੈਸਲਾ ਕੀਤਾ ਜਾਵੇਗਾ।

ਬੀਤੇ ਦਿਨ ਕਿਸਾਨ ਮੋਰਚਾ ਸਿੰਘੂ ਬਾਰਡਰ ’ਤੇ ਬੈਠਕ ਸ਼ੁਰੂ ਕਰ ਚੁੱਕਾ ਸੀ ਕਿ ਅਚਾਨਕ ਕਮੇਟੀ ਦੇ ਮੈਂਬਰਾਂ ਕੋਲ ਗੱਲਬਾਤ ਦਾ ਮਤਾ ਆਇਆ। ਕਮੇਟੀ ਦੇ ਮੈਂਬਰਾਂ ਨੇ ਸਰਕਾਰੀ ਨੁਮਾਇੰਦਿਆਂ ਨਾਲ ਗੁਪਤ ਬੈਠਕ ਕੀਤੀ ਅਤੇ ਲਗਭਗ ਇਕ ਘੰਟੇ ਦੀ ਬੈਠਕ ਤੋਂ ਬਾਅਦ ਉਹ ਵਾਪਸ ਮੋਰਚਾ ਦੀ ਬੈਠਕ ’ਚ ਆ ਪਹੁੰਚੇ। ਇਥੇ ਮੋਰਚਾ ਦੇ ਨੇਤਾਵਾਂ ਦੇ ਸਾਹਮਣੇ ਸਾਰੇ ਮਤੇ ਰੱਖੇ ਗਏ, ਜਿਸ ’ਤੇ ਕਿਸਾਨ ਨੇਤਾਵਾਂ ਨੇ ਐੱਮ. ਐੱਸ. ਪੀ., ਮੁਕੱਦਮੇ ਵਾਪਸੀ ਅਤੇ ਮੁਆਵਜ਼ੇ ’ਤੇ ਸਰਕਾਰ ਦੀਆਂ ਸ਼ਰਤਾਂ ਦਾ ਵਿਰੋਧ ਕੀਤਾ ਅਤੇ ਹੋਰ ਸਾਰੇ ਮੁੱਦਿਆਂ ’ਤੇ ਕਿਸਾਨਾਂ ਨੇ ਸਹਿਮਤੀ ਜਤਾਈ।

ਪ੍ਰਧਾਨ ਮੰਤਰੀ ਨੂੰ ਲਿਖੀ ਗਈ ਚਿੱਠੀ ’ਚ ਕਿਸਾਨ ਮੋਰਚਾ ਨੇ ਲਖੀਮਪੁਰ ਖੀਰੀ ਮਾਮਲੇ ’ਚ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਤੇ ਕੇਂਦਰੀ ਰਾਜਮੰਤਰੀ ਅਜੇ ਮਿਸ਼ਰਾ ਦੀ ਗ੍ਰਿਫ਼ਤਾਰੀ ਦੀ ਮੰਗ ਰੱਖੀ ਸੀ ਪਰ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨ ਕਮੇਟੀ ਦੇ ਮੈਂਬਰਾਂ ਨੇ ਇਸ ਮੁੱਦੇ ’ਤੇ ਚੁੱਪੀ ਧਾਰ ਲਈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹੀਦ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ, ਜਿਸ ’ਚ ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨ ਅਤੇ ਲਾਲ ਕਿਲ੍ਹੇ ’ਤੇ ਪ੍ਰਦਰਸ਼ਨ ਦੌਰਾਨ ਮਾਰਿਆ ਗਿਆ ਨਵਦੀਪ ਵੀ ਸ਼ਾਮਲ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

8 ਸਾਲਾਂ ਬੱਚੇ ਨੂੰ ਸਕੂਲ ਵੈਨ ਨੇ ਕੁ.ਚਲਿਆ, ਮੌਕੇ ’ਤੇ ਹੋਈ ਮੌ.ਤ

 ਫਤਿਹਗੜ੍ਹ ਸਾਹਿਬ ਦੇ ਪਿੰਡ ਬਲਾੜੀ ਖੁਰਦ ਵਿੱਚ ਇੱਕ ਮਾਸੂਮ ਬੱਚੇ ਨੂੰ ਸਕੂਲ ਵੈਨ ਨੇ...

ਗੁਰੂਗ੍ਰਾਮ – ਬਲਾ.ਤਕਾਰੀ ਨੂੰ ਮੌ.ਤ ਦੀ ਸਜ਼ਾ, 3 ਸਾਲਾ ਬੱਚੀ ਨਾਲ ਜਬ.ਰ ਜ.ਨਾਹ ਦਾ ਮਾਮਲਾ

 ਗੁਰੂਗ੍ਰਾਮ 'ਚ 3 ਸਾਲਾ ਬੱਚੀ ਨਾਲ ਜਬਰ ਜਨਾਹ ਤੇ ਹੱਤਿਆ ਦੇ ਮਾਮਲੇ 'ਚ ਅਦਾਲਤ...

ਮੋਗਾ ‘ਚ ਨਾਜਾਇਜ਼ ਕਬਜ਼ਿਆਂ ਖਿਲਾਫ ਕਾਰਵਾਈ, ਦੁਕਾਨਦਾਰਾਂ ਨੂੰ ਕੀਤੀ ਆਹ ਅਪੀਲ

ਮੋਗਾ ਦੇ ਮੁੱਖ ਬਜ਼ਾਰ ਵਿੱਚ ਦੁਕਾਨਦਾਰਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ। ਜਿਸ ਕਾਰਨ...

ਫੇਫੜਿਆਂ ਦੇ ਨਾਲ-ਨਾਲ ਅੱਖਾਂ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ Smoking

ਸਿਗਰਟ ਪੀਣਾ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੈ। ਇਸੇ ਲਈ ਸਿਹਤ ਮਾਹਿਰ ਵੀ ਲੋਕਾਂ...

ਬਟਾਲਾ ਦੇ ਗੁਰਦੁਆਰਾ ਸਾਹਿਬ ‘ਚੋ ਕੀਮਤੀ ਸਮਾਨ ਲੈ ਕੇ ਚੋਰ ਫਰਾਰ

ਬਟਾਲਾ ਦੇ ਸੰਤ ਬਾਬਾ ਹਜ਼ਾਰਾ ਸਿੰਘ ਘੁੰਮਣਵਾਲਾ ਦੇ ਗੁਰਦੁਆਰਾ ਸਾਹਿਬ 'ਚ ਚੋਰੀ ਦਾ ਮਾਮਲਾ...

ਪੰਜਾਬ ਸਰਕਾਰ ਵੱਲੋਂ ਅਬੋਹਰ ਲਈ ਵੱਡਾ ਤੋਹਫੇ, ਮਿਲ ਸਕਦੇ ਹਨ ਖੇਡ ਮੈਦਾਨ

 ਪੰਜਾਬ ਸਰਕਾਰ ਵੱਲੋਂ ਅਬੋਹਰ ਨੂੰ ਦੋ ਖੇਡ ਮੈਦਾਨ ਤੋਹਫੇ ਵਜੋਂ ਦਿੱਤੇ ਜਾ ਸਕਦੇ ਹਨ।...

ਜਲੰਧਰ ‘ਚ ਇਸ ਦਿਨ ਮੀਟ ਅਤੇ ਸ਼ਰਾਬ ਦੀ ਵਿਕਰੀ ‘ਤੇ ਪੂਰਨ ਪਾਬੰਦੀ, ਡੀਸੀ ਵੱਲੋਂ ਹੁਕਮ ਜਾਰੀ

ਜਲੰਧਰ 'ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਅਹਿਮ...

ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ 23 ਫਰਵਰੀ ਨੂੰ ਜਲੰਧਰ ‘ਚ ਛੁੱਟੀ ਦਾ ਐਲਾਨ

ਪੰਜਾਬ ਦੇ ਜਲੰਧਰ ਵਿੱਚ 23 ਫਰਵਰੀ ਯਾਨੀ ਕਿ ਸ਼ੁੱਕਰਵਾਰ ਨੂੰ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ...

ਅੰਮ੍ਰਿਤਸਰ ’ਚ ਡੀਸੀ ਦਫ਼ਤਰ ਅੱਗੇ 1800 ਡਿਪੂ ਹੋਲਡਰ ਹੜਤਾਲ ’ਤੇ ਬੈਠੇ, ਬਾਇਓਮੀਟ੍ਰਿਕ ਮਸ਼ੀਨਾਂ ਦੀ ਮੰਗ

ਅੰਮ੍ਰਿਤਸਰ ਵਿੱਚ ਡੀਸੀ ਦਫ਼ਤਰ ਅੱਗੇ ਸ਼ਹਿਰ ਅਤੇ ਪਿੰਡਾਂ ਦੇ 1800 ਡਿਪੂ ਹੋਲਡਰ ਹੜਤਾਲ ’ਤੇ...