October 8, 2026, 6:52 am
----------- Advertisement -----------
HomeNewsBreaking News  ‘ਸੱਚਾਈ ਕਿਉਂ ਛੁਪਾਈ ਜਾ ਰਹੀ?’ ਅਮਰਜੀਤ ਚਾਵਲਾ ਮਾਮਲੇ ‘ਚ ਬਲਤੇਜ ਪੰਨੂ...

  ‘ਸੱਚਾਈ ਕਿਉਂ ਛੁਪਾਈ ਜਾ ਰਹੀ?’ ਅਮਰਜੀਤ ਚਾਵਲਾ ਮਾਮਲੇ ‘ਚ ਬਲਤੇਜ ਪੰਨੂ ਦਾ ਵੱਡਾ ਬਿਆਨ

Published on

----------- Advertisement -----------

ਚੰਡੀਗੜ੍ਹ 2 ਅਕਤੂਬਰ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ੍ਰੀ ਅਨੰਦਪੁਰ ਸਾਹਿਬ ਅਤੇ ਅੰਮ੍ਰਿਤਸਰ ਦੀ ਸਰਾਂ ਵਿੱਚ ਬਹਿਰੀਨ ਤੋਂ ਆਈ ਮਹਿਲਾ ਨਾਲ ਜੁੜੇ ਅਤਿ ਗੰਭੀਰ ਮਾਮਲੇ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਅਤੇ ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਇਸ ਪੂਰੇ ਘਟਨਾਕ੍ਰਮ ‘ਤੇ ਧਾਰੀ ਗਈ ਉਨ੍ਹਾਂ ਦੀ ਚੁੱਪ ਕਈ ਵੱਡੇ ਸਵਾਲ ਖੜ੍ਹੇ ਕਰਦੀ ਹੈ।ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਤੇ ਦੇਸ਼-ਵਿਦੇਸ਼ ‘ਚ ਵੱਸਦੇ ਗੁਰੂ ਨਾਨਕ ਨਾਮ ਲੇਵਾ ਅਤੇ ਸਮੂਹ ਪੰਜਾਬੀਆਂ ਤੋਂ ਸੱਚਾਈ ਕਿਉਂ ਛੁਪਾਈ ਜਾ ਰਹੀ ਹੈ?

ਸ਼ੁਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਬਲਤੇਜ ਪੰਨੂ ਨੇ ਖੁਲਾਸਾ ਕਰਦਿਆਂ ਕਿਹਾ ਕਿ ਇਸ ਮਾਮਲੇ ‘ਚ ਨਾ ਸਿਰਫ ਵਿੱਤੀ ਹੇਰਾਫੇਰੀ ਹੋਈ ਹੈ, ਬਲਕਿ ਪਾਰਟੀ ਦੇ ਵੱਖ-ਵੱਖ ਅਹੁਦੇਦਾਰਾਂ ਤੋਂ ਵੀ ਪੈਸੇ ਇਕੱਠੇ ਕੀਤੇ ਗਏ ਹਨ। ਉਨ੍ਹਾਂ ਸਵਾਲ ਕੀਤਾ ਕਿ ਧਾਮੀ ਸਾਹਿਬ ਆਪਣੀ ਪ੍ਰੈੱਸ ਕਾਨਫਰੰਸ ‘ਚ ਇਹ ਦੱਸਣ ਤੋਂ ਕਿਉਂ ਭੱਜੇ ਕਿ ਅਸਲ ‘ਚ ਕਿੰਨਾ ਪੈਸਾ ਟ੍ਰਾਂਸਫਰ ਹੋਇਆ, ਇਹ ਪੈਸਾ ਕਿੱਥੋਂ ਆਇਆ, ਕਿਸਨੂੰ ਦਿੱਤਾ ਗਿਆ ਅਤੇ ਇਹਦਾ ਹਿਸਾਬ-ਕਿਤਾਬ ਕੀ ਹੈ?

ਮਾਮਲੇ ਨਾਲ ਜੁੜੀ ਵਿਰਸਾ ਸਿੰਘ ਵਲਟੋਹਾ ਅਤੇ ਮਹਿਲਾ ਦੀ ਇੱਕ ਆਡੀਓ ਕਲਿੱਪ ਦਾ ਹਵਾਲਾ ਦਿੰਦਿਆਂ ਪੰਨੂ ਨੇ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਅਤੇ ਸ਼ਿਕਾਇਤਕਰਤਾ ਬੀਬੀ ਵਿਚਕਾਰ ਹੋਈ ਗੱਲਬਾਤ ਤੋਂ ਕਈ ਹੈਰਾਨੀਜਨਕ ਤੱਥ ਸਾਹਮਣੇ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਐਸਜੀਪੀਸੀ ਮੈਂਬਰ ਅਤੇ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਚਾਵਲਾ ‘ਤੇ ਸਰਾਂ ‘ਚ ਰੱਖ ਕੇ 8 ਮਹੀਨਿਆਂ ਤੱਕ ਬੀਬੀ ਦਾ ਸ਼ੋਸ਼ਣ ਕਰਨ ਦੇ ਬੇਹੱਦ ਗੰਭੀਰ ਦੋਸ਼ ਹਨ। ਐਸਜੀਪੀਸੀ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਂਦਿਆਂ ਇੱਕ ਇਕੱਲੀ ਔਰਤ ਨੂੰ ਇੰਨੇ ਮਹੀਨਿਆਂ ਤੱਕ ਸਰਾਂ ‘ਚ ਕਮਰਾ ਕਿਵੇਂ ਮਿਲ ਗਿਆ? ਕੀ ਉਸ ਪਵਿੱਤਰ ਧਾਰਮਿਕ ਅਸਥਾਨ ‘ਤੇ ਅਜਿਹੇ ਕਾਰਨਾਮੇ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ?

ਪੰਨੂ ਨੇ ਵਲਟੋਹਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੋ ਨੇਤਾ ਸੋਸ਼ਲ ਮੀਡੀਆ ਅਤੇ ਚੈਨਲਾਂ ‘ਤੇ ਪੀੜਤਾ ਦੇ ਚਰਿੱਤਰ ‘ਤੇ ਸਵਾਲ ਚੁੱਕ ਰਹੇ ਹਨ ਅਤੇ ਉਸਦੇ ‘ਸਤੀ-ਸਾਵਿਤਰੀ’ ਨਾ ਹੋਣ ਦੇ ਤਾਅਨੇ ਦੇ ਕੇ ਪਰਚੇ ਦਰਜ ਹੋਣ ਦੀਆਂ ਗੱਲਾਂ ਕਰ ਰਹੇ ਹਨ, ਉਹ ਜਵਾਬ ਦੇਣ ਕਿ ਜਦੋਂ ਉਨ੍ਹਾਂ ਨੂੰ ਸਭ ਪਤਾ ਸੀ ਤਾਂ ਉਸ ਔਰਤ ਨੂੰ ਲਿਆ ਕੇ ਉੱਥੇ ਕਿਉਂ ਰੱਖਿਆ ਗਿਆ? ਝਿੰਜਰ ਦੀ ਕੀ ਮਜਬੂਰੀ ਸੀ ਅਤੇ ਉਸਨੇ ਕਿਸਦੇ ਕਹਿਣ ‘ਤੇ ਟਿਕਟ ਕਰਵਾਈ?

ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਬਣਾਈ ਗਈ ਜਾਂਚ ਕਮੇਟੀ ਨੂੰ ‘ਜੂਨੀਅਰਾਂ ਦੀ ਕਮੇਟੀ’ ਕਰਾਰ ਦਿੰਦਿਆਂ ਪੰਨੂ ਨੇ ਕਿਹਾ ਕਿ ਇਹ ਜੂਨੀਅਰ ਬੰਦੇ ਆਪਣੇ ਸੀਨੀਅਰਾਂ ਜਾਂ ਵਲਟੋਹਾ ਵਰਗੇ ਨੇਤਾਵਾਂ ਤੋਂ ਕੀ ਪੁੱਛਗਿੱਛ ਕਰਨਗੇ, ਜੋ ਉਲਟਾ ਗਾਲ੍ਹਾਂ ਕੱਢਣ ਅਤੇ ਸੋਸ਼ਲ ਮੀਡੀਆ ‘ਤੇ ਚਰਿੱਤਰ ਹੰਨਣ ਕਰਨ ਦੇ ਆਦੀ ਹਨ,ਜਿਵੇਂ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਅਤੇ ਉਨ੍ਹਾਂ ਦੇ ਬੱਚਿਆਂ ਨਾਲ ਕੀਤਾ ਗਿਆ। ਪੰਨੂ ਨੇ ਪੁੱਛਿਆ ਕਿ ਪੰਜਾਬ ਪੁਲਿਸ ਦੀ ਜਾਂਚ ‘ਚ ਸਹਿਯੋਗ ਕਰਨ ਦੀ ਬਜਾਏ ਸੀਬੀਆਈ ਜਾਂਚ ਦੀ ਮੰਗ ਕਰਕੇ ਆਖਿਰ ਕਿਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਜੇ ਨੀਅਤ ਸਾਫ਼ ਸੀ ਤਾਂ ਕਿਸੇ ਸਾਬਕਾ ਗੁਰਸਿੱਖ ਜੱਜ ਜਾਂ ਸਾਬਕਾ ਗੁਰਸਿੱਖ ਆਈਪੀਐੱਸ ਅਫ਼ਸਰ ਤੋਂ ਜਾਂਚ ਕਿਉਂ ਨਹੀਂ ਕਰਵਾਈ ਗਈ?

ਸੁਖਬੀਰ ਸਿੰਘ ਬਾਦਲ ਨੂੰ ਐਸਜੀਪੀਸੀ ਦਾ ‘ਚੀਫ ਕਸਟੋਡੀਅਨ’ ਦੱਸਦਿਆਂ ਬਲਤੇਜ ਪੰਨੂ ਨੇ ਚੇਤਾਵਨੀ ਦਿੱਤੀ ਕਿ ਚਾਰ-ਪੰਜ ਦਿਨ ਲੰਘਾ ਕੇ ਜਾਂ ਮੁੱਦੇ ਨੂੰ ਦਬਾਉਣ ਦੀ ਕੋਸ਼ਿਸ਼ ਕਰਕੇ ਇਹ ਮਾਮਲਾ ਖ਼ਤਮ ਹੋਣ ਵਾਲਾ ਨਹੀਂ ਹੈ। ਅੱਜ ਦੁਨੀਆ ਭਰ ਦਾ ਸਿੱਖ ਬੁੱਧੀਜੀਵੀ ਵਰਗ ਅਤੇ ਨੌਜਵਾਨ ਸਿੱਖ ਸਮਾਜ ਸਵਾਲ ਪੁੱਛ ਰਿਹਾ ਹੈ।

ਹਰਜਿੰਦਰ ਸਿੰਘ ਧਾਮੀ ਨੂੰ ਚੇਤਾਵਨੀ ਦਿੰਦਿਆਂ ਪੰਨੂ ਨੇ ਕਿਹਾ ਕਿ ਧਾਮੀ ਸਾਹਿਬ, ਤੁਹਾਡੇ ਕੋਲ ਜੋ ਇੱਕ ਵੱਡਾ ਬੈਗ ਪਿਆ ਹੈ, ਉਸਨੂੰ ਖੋਲ੍ਹ ਕੇ ਦੇਖ ਲਵੋ। ਉਹਦੇ ‘ਚ ਘਪਲਿਆਂ ਅਤੇ ਕਾਰਨਾਮਿਆਂ ਦਾ ਪੂਰਾ ਕੱਚਾ-ਚਿੱਠਾ ਹੈ। ਜੇ ਉਹ ਚੀਜ਼ਾਂ ਬਾਹਰ ਆ ਗਈਆਂ ਤਾਂ ਤੁਸੀਂ ਫਿਰ ਕਹੋਗੇ ਕਿ ਸੰਸਥਾਵਾਂ ਨੂੰ ਬਦਨਾਮ ਕੀਤਾ ਜਾ ਰਹਾ ਹੈ। ਜਿਸ ਸ਼ਹੀਦਾਂ ਦੀ ਪਵਿੱਤਰ ਧਰਤੀ ‘ਤੇ ਲੋਕ ਸੀਸ ਨਿਵਾਉਣ ਆਉਂਦੇ ਹਨ, ਉੱਥੇ ਕਿਸੇ ਔਰਤ ਨਾਲ 8 ਮਹੀਨੇ ਕੀ ਹੁੰਦਾ ਰਿਹਾ, ਇਸਦਾ ਜਵਾਬ ਤਾਂ ਦੇਣਾ ਹੀ ਪਵੇਗਾ। ਜੇਕਰ ਸਿੱਖ ਸੰਗਤ ਇਕੱਠੀ ਹੋ ਕੇ ਜਵਾਬ ਮੰਗਣ ਆ ਗਈ, ਤਾਂ ਤੁਹਾਡੇ ਕੋਲ ਜਵਾਬ ਦੇਣੇ ਔਖੇ ਹੋ ਜਾਣਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਮ੍ਰਿਤਸਰ ਕਤਲਕਾਂਡ: 2 ਲੋਕ ਪੁਲਿਸ ਹਿਰਾਸਤ ‘ਚ, ਸੁਪਾਰੀ ਦੇ ਕੇ ਵਾਰਦਾਤ ਦਾ ਸ਼ੱਕ

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਇਕ...

 4 ਖਿਡਾਰੀਆਂ ਦੀ ਹਾਦਸੇ ਵਿਚ ਮੌਤ, ਟਰੱਕ ਨਾਲ ਟਕਰਾਈ ਕਾਰ

ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਵਿਚ ਅੱਜ ਸਵੇਰੇ ਇਕ ਭਿਆਨਕ ਹਾਦਸਾ ਵਾਪਰਿਆ। ਪੂਰਵਾਂਚਲ ਐਕਸਪ੍ਰੈਸਵੇਅ 'ਤੇ...

ਸੜਕ ਹਾਦਸੇ ਨੇ ਬੁਝਾਏ ਤਿੰਨ ਘਰਾਂ ਦੇ ਚਿਰਾਗ; ਜੋੜ ਮੇਲਾ ਦੇਖਣ ਜਾਂਦਿਆਂ ਵਾਪਰਿਆ ਹਾਦਸਾ

ਜੋੜ ਮੇਲੇ ਤੋਂ ਪਹਿਲਾਂ ਭਿੱਖੀਵਿੰਡ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਨਾਬਾਲਗਾਂ ਦੀ ਦਰਦਨਾਕ...

 ਹਾਈ ਕੋਰਟ ਵੱਲੋਂ ਈਡੀ ਨੂੰ ਨੋਟਿਸ ਜਾਰੀ; 15 ਦਿਨਾਂ ਅੰਦਰ ਮੰਗਿਆ ਜਵਾਬ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਸਰਕਾਰ ਅਤੇ ਗਮਾਡਾ ਵੱਲੋਂ ਦਾਇਰ ਪਟੀਸ਼ਨ...

‘ਆਪ’ਲੀਡਰ ਨਾਲ ਵਿਆਹ ਕਰਕੇ ਲੱਖਾਂ ਦੇ ਗਹਿਣੇ ਲੈ ਗਈ ਫਰਜ਼ੀ PCS ਅਫਸਰ!

ਫਤਿਹਗੜ੍ਹ ਸਾਹਿਬ ਵਿੱਚ ਇੱਕ ਔਰਤ ਨੇ ਖੁਦ ਨੂੰ PCS ਅਫਸਰ ਦੱਸ ਕੇ ‘ਆਪ’ ਨੇਤਾ...

 PM ਮੋਦੀ ਦਾ 25 ਸਾਲਾਂ ਦਾ ਸਿਆਸੀ ਸਫ਼ਰ, ਵਿਨਾਇਕ ਮੰਦਰ ‘ਚ ਟੇਕਿਆ ਮੱਥਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸਰਕਾਰ ਦੇ ਮੁਖੀ ਵਜੋਂ ਆਪਣੇ 25 ਸਾਲ...

 Fake ਮੈਰਿਜ ਕਰਕੇ ਕੈਨੇਡਾ ਜਾਣ ਵਾਲਿਆਂ ਦੀ ਖੈਰ ਨਹੀਂ, 5 ਸਾਲ ਦਾ ਬੈਨ!

ਪੰਜਾਬ ਤੋਂ ਫਰਜ਼ੀ ਵਿਆਹਾਂ ਰਾਹੀਂ ਕੈਨੇਡਾ ਵਿੱਚ ਦਾਖਲ ਹੋਣਾ ਹੁਣ ਸੌਖਾ ਨਹੀਂ ਰਹੇਗਾ। ਇਸ...

‘7-8 ਘੰਟੇ ਫਰੋਲਨ ਮਗਰੋਂ ਕਲੀਨ ਚਿੱਟ ਦੇ ਕੇ ਚਲੀ ਗਈ’, CBI ਰੇਡ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ

ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨ CBI ਰੇਡ ਨੂੰ ਲੈ ਕੇ ਦਾਅਵਾ ਕੀਤਾ ਹੈ...

ਭਗਵੰਤ ਮਾਨ ਸਰਕਾਰ ਨੇ ਟ੍ਰਿਪਲ ਐੱਚ ਸਕ੍ਰੀਨਿੰਗ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਪਹਿਲਕਦਮੀ ਦਾ ਹਿੱਸਾ ਬਣਾਇਆ

ਚੰਡੀਗੜ੍ਹ, 03 ਅਕਤੂਬਰ 2026:ਐੱਚਆਈਵੀ, ਹੈਪੇਟਾਈਟਸ-ਬੀ ਅਤੇ ਹੈਪੇਟਾਈਟਸ-ਸੀ ਦੀ ਜਾਂਚ ਲਈ ਟ੍ਰਿਪਲ ਐੱਚ ਸਕ੍ਰੀਨਿੰਗ ਜਲਦ...