ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਸੱਸ ਆਪਣੇ ਹੋਣ ਵਾਲੇ ਜਵਾਈ ਨਾਲ ਭੱਜ ਗਈ। 8 ਦਿਨ ਬਾਅਦ ਉਸ ਦੀ ਧੀ ਦਾ ਵਿਆਹ ਸੀ। ਮਹਿਲਾ ਆਪਣਾ ਨਾਲ ਢਾਈ ਲੱਖ ਰੁਪਏ ਨਕਦ ਤੇ ਗਹਿਣੇ ਵੀ ਲੈ ਗਈ।
ਦੱਸ ਦੇਈਏ ਕਿ ਅਲੀਗੜ੍ਹ ਜ਼ਿਲ੍ਹੇ ਦੇ ਥਾਣਾ ਮਡਰਾਕ ਖੇਤਰ ਦੇ ਇਕ ਪਿੰਡ ਵਾਸੀ ਪਿਤਾ ਨੇ ਆਪਣੀ ਧੀ ਦਾ ਵਿਆਹ ਥਾਣਾ ਦਾਦੋਂ ਖੇਤਰ ਦੇ ਰਹਿਣ ਵਾਲੇ ਇਕ ਨੌਜਵਾਨ ਨਾਲ ਤੈਅ ਕੀਤਾ ਸੀ। 16 ਅਪ੍ਰੈਲ ਨੂੰ ਉਨ੍ਹਾਂ ਦੀ ਧੀ ਦੀ ਬਾਰਾਤ ਆਉਣੀ ਸੀ। ਵਿਆਹ ਦੇ ਕਾਰਡ ਵੀ ਰਿਸ਼ਤੇਦਾਰਾਂ ਨੂੰ ਵੰਡ ਦਿੱਤੇ ਗਏ ਸਨ। ਵਿਆਹ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਸਨ ਪਰ ਧੀ ਦੀ ਮਾਂ ਆਪਣੇ ਹੋਣ ਵਾਲੇ ਜਵਾਈ ਨਾਲ ਨਕਦੀ ਤੇ ਗਹਿਣੇ ਲੈ ਕੇ ਫਰਾਰ ਹੋ ਗਈ। ਧੀ ਦਾ ਰੋ-ਰੋ ਕੇ ਬੁਰਾ ਹਾਲ ਹੈ। ਇੰਨਾ ਹੀ ਨਹੀਂ ਲਾੜੇ ਨੇ ਆਪਣੇ ਪਿਤਾ ਨੂੰ ਫੋਨ ਕਰਕੇ ਕਿਹਾ ਕਿ ਉਸ ਨੂੰ ਲੱਭਣ ਦੀ ਕੋਸ਼ਿਸ਼ ਨਾ ਕਰੋ, ਮੈਂ ਵਾਪਸ ਨਹੀਂ ਆਉਣ ਵਾਲਾ ਹੈ।
ਜਵਾਈ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਸੱਸ ਨੂੰ ਮੋਬਾਈਲ ਫੋਨ ਵੀ ਗਿਫਟ ਕੀਤਾ ਸੀ ਤੇ ਦੋਵੇਂ ਕਈ-ਕਈ ਘੰਟੇ ਗੱਲਾਂ ਵੀ ਕਰਦੇ ਰਹਿੰਦੇ ਸਨ। ਪਰਿਵਾਰ ਵਾਲਿਆਂ ਨੂੰ ਲੱਗਦਾ ਸੀ ਕਿ ਦੋਵੇਂ ਵਿਆਹ ਬਾਰੇ ਗੱਲਾਂ ਕਰ ਰਹੇ ਹਨ ਪਰ ਕਿਸੇ ਨੂੰ ਇਹ ਅੰਦਾਜ਼ਾ ਵੀ ਨਹੀਂ ਸੀ ਕਿ ਦੋਵਾਂ ਵਿਚ ਕੀ ਚੱਲ ਰਿਹਾ ਹੈ।