ਮੋਹਾਲੀ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਪਿੰਡ ਸੋਹਾਣਾ ’ਚ ਵੱਡਾ ਹਾਦਸਾ ਵਾਪਰ ਗਿਆ ਹੈ। ਇਥੇ ਬਹੁ-ਮੰਜ਼ਿਲਾ ਇਮਾਰਤ ਢਹਿ-ਢੇਰੀ ਹੋ ਗਈ ਹੈ। ਇਮਾਰਤ ਦੇ ਮਲਬੇ ਹੇਠ ਕਈ ਲੋਕਾਂ ਦੇ ਦਬੇ ਹੋਣ ਦਾ ਖਦਸ਼ਾ ਹੈ। ਇਮਾਰਤ ਡਿੱਗਦੇ ਹੀ ਬਹੁਤ ਉੱਚੀ ਆਵਾਜ਼ ਆਈ। ਜਿਸ ਨੂੰ ਸੁਣ ਕੇ ਆਸ ਪਾਸ ਦੇ ਲੋਕ ਇਕੱਠੇ ਹੋ ਗਏ ਤੇ ਮਲਬੇ ਨੂੰ ਹਟਾਉਣ ਲੱਗ ਪਏ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਮੋਹਾਲੀ ਦੇ ਪਿੰਡ ਸੋਹਾਣਾ ਵਿੱਚ ਬਹੁਮੰਜ਼ਿਲਾ ਇਮਾਰਤ ਢਹਿ-ਢੇਰੀ; ਕਈ ਲੋਕਾਂ ਦੇ ਮਲਬੇ ਥੱਲੇ ਦੱਬੇ ਹੋਣ ਦਾ ਖ਼ਦਸ਼ਾ ਮੋਹਾਲੀ ਦੇ ਪਿੰਡ ਸੋਹਾਣਾ ਵਿੱਚ ਇੱਕ ਬਹੁਮੰਜ਼ਿਲਾ ਇਮਾਰਤ ਡਿੱਗਣ ਦੀ ਖਬਰ ਸਾਹਮਣੇ ਆ ਰਹੀ ਹੈ। ਇਸ ਇਮਾਰਤ ਦੇ ਮਲਬੇ ਦੇ ਥੱਲੇ 15 ਲੋਕਾਂ ਦੇ ਆਉਣ ਦਾ ਖਦਸ਼ਾ ਹੈ। ਰਾਹਤ ਕਾਰਜ ਜਾਰੀ ਕਰ ਦਿੱਤੇ ਗਏ ਹਨ। ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਨੇ ਜੇਬੀਸੀ ਰਾਹੀਂ ਰਾਹਤ ਜਾਰੀ ਕਰ ਦਿੱਤੇ ਗਏ ਹਨ। ਇਸ ਵੇਲੇ ਪੁਲਿਸ ਤੇ ਹੋਰ ਬਚਾਅ ਟੀਮਾਂ ਪੁੱਜ ਗਈਆਂ ਹਨ ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਪੁਲਸਿ ਦੇ ਉੱਚ ਅਧਿਕਾਰੀ ਵੀ ਘਟਨਾ ਸਥਾਨ ਉਤੇ ਪੁੱਜ ਗਏ ਹਨ। ਇਹ ਪਤਾ ਲੱਗਿਆ ਹੈ ਕਿ ਇਸ ਪੰਜ ਮੰਜ਼ਿਲਾ ਇਮਾਰਤ ਵਿਚ ਕੁਆਰਟਰ ਵੀ ਬਣੇ ਹੋਏ ਸਨ ਜਿਸ ਵਿਚ ਕਈ ਪਰਵਾਸੀ ਪਰਿਵਾਰ ਰਹਿ ਰਹੇ ਸਨ।
ਜਾਣਕਾਰੀ ਅਨੁਸਾਰ ਇਸ ਇਮਾਰਤ ਨਾਲ ਦੀ ਇਮਾਰਤ ਵਿਚ ਬੇਸਮੈਂਟ ਦੀ ਪੁਟਾਈ ਕੀਤੀ ਜਾ ਰਹੀ ਸੀ ਜਿਸ ਕਾਰਨ ਪਹਿਲਾਂ ਤਾਂ ਪੰਜ ਮੰਜ਼ਿਲਾ ਇਮਾਰਤ ਵਿਚ ਤਰੇੜਾਂ ਆਈਆਂ ਤੇ ਨਾਲ ਦੀ ਨਾਲ ਪੂਰੀ ਇਮਾਰਤ ਢਹਿ ਢੇਰੀ ਹੋ ਗਈ। ਇਸ ਇਮਾਰਤ ਵਿਚ ਰੌਇਲ ਨਾਂ ਦਾ ਜਿਮ ਚਲ ਰਿਹਾ ਸੀ।
ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਮਲਬੇ ਥੱਲਿਓਂ ਕੱਢ ਲਿਆ ਗਿਆ। ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਇਸ ਇਮਾਰਤ ਵਿੱਚ ਜਿਮ ਚਲਾਏ ਜਾਣ ਦੀ ਚਰਚਾ ਚੱਲ ਰਹੀ ਹੈ। ਇਮਾਰਤ ਬਹੁ-ਮੰਜ਼ਿਲਾ ਹੋਣ ਕਾਰਨ ਨਾਲ ਵੀ ਇਮਾਰਤ ਵੀ ਡਿੱਗ ਪਈ ਅਤੇ ਇਸ ਇਮਾਰਤ ਦੇ ਹੇਠਾਂ ਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਦੌਰਾਨ ਇਹ ਹਾਦਸਾ ਹੋਇਆ, ਉਸ ਸਮੇਂ ਜਿਮ ‘ਚ 15 ਤੋਂ 20 ਨੌਜਵਾਨ ਮੌਜੂਦ ਸਨ। ਫਿਲਹਾਲ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਸੋਹਾਣਾ ਆਪਣੇ ਸਾਥੀਆਂ ਨੂੰ ਲੈ ਕੇ ਤੁਰੰਤ ਮੌਕੇ ‘ਤੇ ਪਹੁੰਚ ਗਏ ਹਨ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।