ਅੱਜ ਨਗਰ ਪੰਚਾਇਤ ਨਡਾਲਾ ਦੇ ਪ੍ਰਧਾਨ ਤੇ ਉਪ ਪ੍ਰਧਾਨ ਦੀ ਚੋਣ ਵੇਲੇ ਮਹੋਲ ਉਸ ਵੇਲੇ ਤਨਾਅਪੂਰਨ ਹੋ ਗਿਆ ਜਦੋ ਮੀਟਿੰਗ ਹਾਲ ਵਿੱਚ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਜਾਣ ਲਈ ਰੋਕਿਆ ਗਿਆ ਪਰੰਤੂ ਬਹਿਸ ਬਾਜ਼ੀ ਤੋ ਬਾਅਦ ਰਿਟਰਨਿੰਗ ਅਫਸਰ ਕਮ ਤਹਿਸੀਲਦਾਰ ਭੁਲੱਥ ਹਰਮਿੰਦਰ ਸਿੰਘ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਅੰਦਰ ਜਾਣ ਦੀ ਇਜਾਜਤ ਦਿੱਤੀ ਜਿਸ ਵਿੱਚ ਮੀਟਿੰਗ ਦੋਰਾਨ ਖਹਿਰਾ ਨੇ ਆਪਣਾ ਬਹੁਮਤ ਸਾਬਤ ਕੀਤਾ ਤੇ ਰਿਟਰਨਿੰਗ ਅਫਸਰ ਦੀ ਅਗਵਾਈ ਹੇਠ ਚੋਣ ਦੋਰਾਨ ਕਾਂਗਰਸ ਦੇ ਵਾਰਡ ਨੰ 1 ਤੋ ਬਲਜੀਤ ਕੌਰ ਵਾਲੀਆ ਪਤਨੀ ਅਵਤਾਰ ਸਿੰਘ ਵਾਲੀਆ ਨੂੰ ਪ੍ਰਧਾਨ ਤੇ ਵਾਰਡ ਨੰ 6 ਤੋ ਕਾਂਗਰਸ ਦੇ ਸੰਦੀਪ ਪਸ਼ਰੀਚਾ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਤੇ ਢਾਈ- ਢਾਈ ਸਾਲ ਪ੍ਰਧਾਨਗੀ ਲਈ ਮਤਾ ਪਾਸ ਕੀਤਾ । ਇਸ ਦੋਰਾਨ ਕਾਂਗਰਸ ਨੇ ਖੁਸੀ ਵਿੱਚ ਢੋਲ ਵਜਾਏ ਤੇ ਸਥਾਨਕ ਧਾਰਮਿਕ ਸਥਾਨਾ ਤੇ ਜਾ ਕੇ ਸ਼ੁਕਰਾਨਾ ਕੀਤਾ ।
ਸੱਤਾਧਾਰੀ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਜਵਾਬ ਦਿੰਦਿਆ ਵਿਦਾਇਕ ਸੁਖਪਾਲ ਸਿੰਘ ਖਹਿਰਾ ਨੇ ਆਖਿਆ ਕਿ ਭਗਵੰਤ ਮਾਨ ਨੇ ਦਿੱਲੀ ਵਿੱਚ ਹੋਈ ਕਰਾਰੀ ਹਾਰ ਤੋ ਕੋਈ ਸਬਕ ਨਹਿ ਲਿਆ











